ਜਲੰਧਰ- ਐਪਲ ਇਸ ਸਾਲ ਸਿਰਫ ਆਈਫੋਨ 8 ਹੀ ਨਹੀਂ ਸਗੋਂ ਹੋਰ ਵੀ ਕਈ ਡਿਵਾਈਸ ਬਾਜ਼ਾਰ 'ਚ ਉਤਾਰਨ ਦੀ ਤਿਆਰੀ ਕਰ ਰਿਹਾ ਹੈ ਅਤੇ ਹੋਰ ਡਿਵਾਈਸ ਜਲਦ ਹੀ ਪੇਸ਼ ਹੋ ਸਕਦੇ ਹਨ। ਹੋਰ ਡਿਵਾਈਸ ਐਪਲ ਦੀ ਸਾਲਾਨਾ ਵਰਲਡ ਵਾਈਡ ਡਵੈਲਪਰਸ ਸੰਮੇਲਨ (WWDC) 'ਚ ਪੇਸ਼ ਕੀਤਾ ਜਾ ਸਕਦਾ ਹੈ, ਜੇ ਕਿ 5 ਜੂਨ ਨੂੰ ਕੈਲੀਫੋਰਨੀਆ ਦੇ ਸੈਨ ਜੋਸ ਦੇ ਮੈਕੇਨਰੀ ਕਨਵੇਂਸ਼ਨ ਸੈਂਟਰ 'ਚ ਆਯੋਜਿਤ ਹੁੰਦਾ ਹੈ। ਕੰਪਨੀ ਇਸ ਈਵੈਂਟ 'ਚ iPad Pro ਦੇ ਨਵੇਂ ਵਰਜਨ ਨੂੰ ਲਾਂਚ ਕਰ ਸਕਦੀ ਹੈ। ਐਪਲ iPad Pro ਦੇ ਆਉਣ ਵਾਲੇ ਵਰਜਨ ਦੇ ਨਵੇਂ ਕੇਸ ਕਵਰ ਦੇ ਮੁਤਾਬਕ iPad Pro ਦੋ ਵਰਜਨ 'ਚ ਪੇਸ਼ ਹੋਵੇਗਾ, ਜਿਸ 'ਚ ਇਕ ਡਿਵਾਈਸ ਦਾ ਡਿਸਪਲੇ 12.9 ਇੰਚ ਅਤੇ ਦੂਜਾ 10.5 ਇੰਚ ਹੋਵੇਗਾ। ਕੇਸ ਦੀ ਇਮੇਜ਼ ਨਾਲ ਆਉਣ ਵਾਲੇ iPad Pro ਦੇ ਡਿਜ਼ਾਈਨ ਦਾ ਵੀ ਸੰਕੇਤ ਮਿਲਦਾ ਹੈ। ਜਾਣਕਾਰੀ ਦੇ ਅਨੁਸਾਰ ਐਪਲ ਇਸ ਸਾਲ ਲਾਂਚ ਹੋਣ ਵਾਲੇ iPad Pro 'ਚ ਕੁਝ ਬਦਲਾਅ ਦੀ ਯੋਜਨਾ ਬਣਾ ਰਹੀ ਹੈ, ਕੰਪਨੀ iPad Mini ਨੂੰ ਲਾਂਚ ਨਹੀਂ ਕਰੇਗੀ।
ਐਪਲ iPad Pro ਕੇਸ ਨੂੰ ਟਵਿੱਟਰ 'ਤੇ ਟਿਪਸਟਰ Benjamin Geskin ਵੱਲੋਂ ਸ਼ੇਅਰ ਕੀਤਾ ਗਿਆ ਅਤੇ ਇਸ ਦੇ ਬਾਰੇ 'ਚ ਕੁਝ ਜਾਣਕਾਰੀ ਵੀ ਦਿੱਤੀ ਗਈ। ਲੀਕ ਹੋਏ iPad Pro ਤੋਂ ਪਤਾ ਚੱਲਦਾ ਹੈ ਕਿ ਸਮਾਰਟਫੋਨ ਪਹਿਲਾਂ ਤੋਂ ਇਹ ਡਿਵਾਈਸ ਸਾਰੇ ਹਾਰਡਵੇਅਰ ਸੁਵਿਧਾਵਾਂ ਨਾਲ ਆਵੇਗਾ। ਇਸ ਕੇਸ 'ਚ ਹੋਰ ਸੱਜੇ ਪਾਸੇ ਬੇਜ਼ਲ 'ਚ ਵਾਲਿਊਮ ਬਟਨ ਦਿੱਤਾ ਗਿਆ ਹੈ ਅਤੇ ਮਾਈਕ੍ਰੋਫੋਨ ਬਟਵ ਵੀ ਸਥਿਤ ਹੈ। ਇਸ ਤੋਂ ਇਲਾਵਾ ਕੇਸ 'ਚ ਦਿੱਤੇ ਗਏ ਕਟ ਦੇ ਮਾਧਿਅਮ ਤੋਂ ਦਿੱਤੇ ਗਏ ਸੰਕੇਤ ਦੇ ਮੁਤਾਬਕ ਦੋਵੇਂ ਮਾਡਲ 'ਚ ਚਾਰ ਸਪੀਕਰ ਹੋਣਗੇ। ਦੋ ਸਪੀਕਰ ਉੱਪਰ ਅਤੇ ਦੋ ਸਪੀਕਰ ਨੀਚੇ ਸਥਿਤ ਹੋਣਗੇ। ਕਵਾਡ ਸਪੀਕਰ ਡਿਵਾਈਸ 'ਚ ਸਟੀਰੀਆਂ ਸਾਊਂਡ ਦੇ ਉੱਪਰ ਮੌਜੂਦ ਹੋਵੇਗਾ। ਬੈਕ ਪੈਨਲ 'ਚ ਕੈਮਰੇ ਲਈ ਵਰਟੀਕਲ ਆਕਾਰ ਦਾ ਕਟ ਦਿੱਤਾ ਗਿਆ ਹੈ। ਕੈਮਰੇ ਦੇ ਸੱਜੇ ਪਾਸੇ ਬਿਲਕੁਲ ਵਿਚਕਾਰ 'ਚ ਮਾਈਕ੍ਰੋਫੋਨ ਲਈ ਜਗ੍ਹਾ ਦਿੱਤੀ ਗਈ ਹੈ। screen-to-body ratio ਨਾਲ ਲਾਂਚ ਹੋਵੇਗਾ। ਨਵਾਂ ਡਿਵਾਈਸ 7 ਐੱਮ. ਐੱਮ. ਪਤਲਾ ਹੋਵੇਗਾ। ਇਸ ਤੋਂ ਇਲਾਵਾ iPad Pro 'ਚ ਐਪਲ ਪੇਨ ਸਪੋਰਟ ਦੀ ਸੁਵਿਧਾ ਮਿਲੇਗੀ। ਕੰਪਨੀ ਦਾ ਦੂਜਾ ਮਾਡਲ ipad Pro 12.7 ਇੰਚ ਦਾ ਹੋਵੇਗਾ, ਜੋ ਕਿ iPad Pro 10.5 ਇੰਚ ਦਾ ਹੀ ਵੱਡਾ ਵੇਰੀਅੰਟ ਹੋਵੇਗਾ, ਜਦਕਿ ਦੋਵੇਂ ਮਾਡਲ ਦੇ ਸਪੈਸੀਫਿਕੇਸ਼ਨ ਅਤੇ ਫੀਚਰਸ ਲਗਭਗ ਇਕ ਸਮਾਨ ਹੋ ਸਕਦੇ ਹਨ। ਇਹ ਦੋਵੇਂ ਡਿਵਾਈਸ WWDC 2017 ਈਵੈਂਟ 'ਚ ਪੇਸ਼ ਹੋ ਸਕਦੇ ਹਨ। ਇਸ ਤੋਂ ਇਲਾਵਾ ਇਸ ਈਵੈਂਟ 'ਚ ਹੋਰ ਵੀ ਕਈ ਡਿਵਾਈਸ ਪੇਸ਼ ਕਰ ਸਕਦੀ ਹੈ, ਜਿਸ 'ਚ ਸਪੋਰਟ ਸਿਰੀ ਸਪੀਕਰ, ਐਪਲ Watch 3, ਨਵਾਂ iMacs ਅਤੇ 4K ਐਪਲ TV ਸ਼ਾਮਿਲ ਹੈ।
4GB ਦੀ ਰੈਮ ਨਾਲ ਮਾਰਕੀਟ 'ਚ ਉਪਲੱਬਧ ਹਨ ਇਹ ਸਮਾਰਟਫੋਨਸ, ਕੀਮਤ 15,000 ਤੋਂ ਘੱਟ
NEXT STORY