ਜਲੰਧਰ- ਐਪਲ ਨੇ ਆਧਿਕਾਰਿਕ ਤੌਰ 'ਤੇ 5ਜੀ ਡਾਟਾ ਟੈਕਨਾਲੋਜੀ ਦਾ ਪਰੀਖਣ ਕਰਨ ਲਈ ਇਕ ਐਕਸਪੈਰੀਮੈਂਟਲ ਲਾਈਸੈਂਸ ਪ੍ਰਾਪਤ ਕੀਤਾ ਹੈ। ਐਕਸਪੈਰੀਮੈਂਟਲ ਲਾਈਸੈਂਸ ਐਪਲ ਨੂੰ FCC ਵੱਲੋਂ ਦਿੱਤਾ ਗਿਆ ਹੈ। ਇਕ ਰਿਪੋਰਟ ਦੇ ਮੁਤਾਬਕ ਇਹ 28G8Hzਅਤੇ 39G8Hz ਬੈਂਡ 'ਚ ਸ਼ਾਰਟ ਰੇਂਜ ਮਿਲੀਮੀਟਰ ਵੈੱਬ ਸਪੇਕਟ੍ਰਮ ਲਈ ਹੈ। FCC ਨੇ ਪਿਛਲੀ ਗਰਮੀਆਂ 'ਚ ਸਪੇਕਟ੍ਰਮ ਦੇ ਉਨ੍ਹਾਂ ਹਿੱਸਿਆਂ ਨੂੰ ਬੰਦ ਕਰ ਦਿੱਤਾ ਸੀ, ਜਿੰਨ੍ਹਾਂ ਲਈ ਕੰਪਨੀਆਂ ਨੇ 5ਜੀ ਤਕਨੀਕ ਦਾ ਪਰੀਖਣ ਸ਼ੁਰੂ ਕੀਤਾ ਸੀ।
ਐਪਲ ਨੇ ਇਸ ਸਾਲ ਦੇ ਸ਼ੁਰੂਆਤੀ ਐਕਸਪੈਰੀਮੈਂਟਲ ਲਾਈਸੈਂਸ ਲਈ ਐਪਲੀਕੇਸ਼ਨ ਦਿੱਤੀ ਸੀ। ਐਪਲ ਦਾ ਟੀਚਾ ਹੈ ਕਿ ਇਹ ਭਵਿੱਖ 'ਚ 5ਜੀ ਨੈੱਟਵਰਕ ਲਈ ਇੰਜੀਨੀਅਰਿੰਗ ਡਾਟਾ ਪ੍ਰਦਾਨ ਕਰੇ। 5ਜੀ ਆਈਫੋਨ ਲਈ ਕੰਪਨੀ ਤਿਆਰੀ ਕਰ ਰਹੀ ਹੈ।
ਐਪਲ 5ਜੀ ਪਰੀਖਣ ਲਈ ਮਿਲੀਮੀਟਰ ਵੈੱਬ ਬੈਂਡ ਦੀ ਖੋਜ ਕਰ ਰਿਹਾ ਹੈ। ਐਪਲ ਦੇ ਹਾਈ ਫ੍ਰੀਕਵੈਂਸੀ ਬੈਂਡਾਂ ਪਰੀਖਣ 'ਚ ਦੋਵੇਂ ਸਪ੍ਰਿੰਟ ਅਤੇ ਟੀ-ਮੋਬਾਇਲ ਨੂੰ ਦੂਰ ਰੱਖਿਆ ਗਿਆ ਹੈ। ਟੀ-ਮੋਬਾਇਲ ਆਪਣੇ 5ਜੀ ਨੈੱਟਵਰਕ (ਘੱਟ ਤੋਂ ਘੱਟ ਹਿੱਸੇ 'ਚ) 'ਤੇ ਲੰਬੀ ਦੂਰੀ ਅਤੇ ਲੋ ਫ੍ਰੀਕਵੈਂਸੀ 600MHz ਸਪੇਕਟ੍ਰਮ 'ਤੇ ਧਿਆਨ ਕੇਂਦਰਿਤ ਕਰ ਰਿਹਾ ਹੈ, ਜਦਕਿ ਸਪ੍ਰਿੰਟ 2.5G8Hz ਬੈਂਡ ਨੂੰ ਲਾਂਚ ਕਰੇਗਾ।
ਐਪਲ ਇਸ ਸਾਲ ਆਪਣੀ 10ਵੀਂ ਵਰ੍ਹੇਗੰਢ ਦੇ ਮੌਕੇ 'ਤੇ ਆਈਫੋਨ 8 ਨੂੰ ਪੇਸ਼ ਕਰੇਗੀ। ਜਿਸ 'ਚ ਕੰਪਨੀ ਕਈ ਨਵੇਂ ਫੀਚਰਸ ਅਤੇ ਸਪੈਸੀਫਿਕੇਸ਼ਨ ਸਮੇਤ ਵੱਖ ਡਿਜ਼ਾਈਨ ਦਾ ਵੀ ਇਸਤੇਮਾਲ ਕਰ ਸਕਦੀ ਹੈ। ਹੁਣ ਤੱਕ ਆਈਫੋਨ 8 ਦੇ ਬਾਰੇ 'ਚ ਕਈ ਖਬਰਾਂ ਸਾਹਮਣੇ ਆ ਚੁੱਕੀਆਂ ਹਨ। ਇਸ ਦੇ ਡਿਜ਼ਾਈਨ ਸਮੇਤ ਕਈ ਕਵਰ ਦੀ ਵੀ ਇਮੇਜ਼ ਸ਼ਾਮਿਲ ਹੈ। ਐਪਲ ਫਿੰਗਰਪ੍ਰਿੰਟ ਰੀਡਰ ਨੂੰ ਫੋਨ ਦੇ ਕਿਨਾਰੇ ਪਾਵਰ ਬਟਨ 'ਤੇ ਸਥਿਤ ਕਰੇਗਾ।
ਅਮਰੀਕਾ ਨੂੰ ਪਛਾੜ ਕੇ ਦੂਜਾ ਸਭ ਤੋਂ ਵੱਡਾ 4G ਹੈਂਡਸੈੱਟ ਬਾਜ਼ਾਰ ਬਣ ਜਾਵੇਗਾ ਭਾਰਤ: Counterpoint
NEXT STORY