ਜਲੰਧਰ- ਭਾਰਤ 'ਚ ਆਪਣੀ ਪਹੁੰਚ ਅਤੇ ਮਜ਼ਬੂਤੀ ਵਧਾਉਣ ਲਈ ਐਪਲ ਕਈ ਪਲਾਨਸ ਬਣਾ ਰਹੀ ਹੈ। ਕੰਪਨੀ ਪਹਿਲਾਂ ਤੋਂ ਹੀ ਦੇਸ਼ 'ਚ ਕੰਪਨੀ ਦੀ ਮਲਕੀਅਤ ਵਾਲੀ ਰਿਟੇਲ ਸਟੋਰ ਖੋਲਣ ਦੇ ਕਰੀਬ ਹੈ ਅਤੇ ਵਰਤਮਾਨ 'ਚ ਕਰਨਾਟਕ 'ਚ iPhone S5 ਬਣਾਉਂਦੀ ਹੈ। ਇਕ ਨਵੀਂ ਰਿਪੋਰਟ ਬਣਾਉਂਦੀ ਹੈ ਕਿ ਭਾਰਤ 'ਚ iPhone S5 ਦਾ ਉਤਪਾਦਨ ਐਪਲ ਲਈ ਇਕ ਟੈਸਟ ਸਟੇਜ ਸੀ ਅਤੇ ਕੰਪਨੀ ਹੁਣ ਬੈਂਗਲੁਰੂ 'ਚ ਆਪਣੇ ਸਪਲਾਇਰ ਵਿਸਟ੍ਰਾਨ ਰਾਹੀਂ iPhone S5 ਦੇ ਉਤਪਾਦਨ ਕਰਨ ਦੀ ਯੋਜਨਾ ਬਣਾ ਰਹੀ ਹੈ।
ਜਾਣਕਾਰੀ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਤਾਈਵਾਨ ਦੇ ਕਨਟ੍ਰੈਕਟ ਮੈਨਿਊਫੈਕਚਰ ਬਿਸਟ੍ਰਾਨ, ਬੈਂਗਲੁਰੂ 'ਚ ਮੈਨਿਊਫੈਕਚਰਿੰਗ ਸਮਰੱਥਾ ਵਧਾਉਣ ਦੀ ਕੋਸ਼ਿਸ਼ 'ਚ ਸਪੇਸ ਹਾਸਿਲ ਕਰਨ ਦੀ ਇਕ ਡੀਲ ਦੇ ਆਖਰੀ ਪੜਾਅ 'ਚ ਬਣਾ ਰਹੀ ਹੈ। ਵਿਸਟ੍ਰਾਨ ਕਰਨਾਟਕ 'ਚ ਮੈਨਿਊਫੈਕਚਰਿੰਗ ਖੇਤਰ ਲਈ 157 ਮਿਲੀਅਨ ਡਾਲਰ ਦਾ ਨਿਵੇਸ਼ ਕਰ ਸਕਦੀ ਹੈ। ਇਸ ਖੇਤਰ ਦੇ ਇਕ ਹਿੱਸੇ ਦਾ ਇਸਤੇਮਾਲ iPhone 6s ਹੈਂਡਸੈੱਟ ਦੇ ਉਤਪਾਦਨ ਲਈ ਇਸਤੇਮਾਲ ਕੀਤਾ ਜਾਵੇਗਾ।
ਇਕ ਹੋਰ ਜਾਣਕਾਰੀ ਮੁਤਾਬਕ ਐਪਲ ਜਲਦ ਹੀ ਵਿਸਟ੍ਰਾਨ ਰਾਹੀਂ ਭਾਰਤ 'ਚ ਆਪਣੇ iPhone 6s ਮਾਡਲ ਨੂੰ ਅਸੈਂਬਲ ਕਰ ਸਕਦਾ ਹੈ, ਕਿਉਂਕਿ ਇਸ ਨਾਲ ਫੋਨ ਦੀ ਲਾਗਤ 'ਚ ਕਟੌਤੀ ਹੋਵੇਗੀ। iPhone 6s ਨੂੰ ਦੋ ਸਾਲ ਪਹਿਲਾਂ ਭਾਰਤ 'ਚ ਲਾਂਚ ਕੀਤਾ ਗਿਆ ਸੀ ਅਤੇ ਹੁਣ ਇਸ ਦੇ ਸ਼ੁਰੂਆਤੀ ਮਾਡਲ ਨੂੰ 20,000 ਰੁਪਏ 'ਚ ਖਰੀਦਿਆ ਜਾ ਸਕਦਾ ਹੈ, ਜੋ ਅਜਿਹੇ ਯੂਜ਼ਰਸ ਲਈ ਇਕ ਆਕਰਸ਼ਕ ਖਰੀਦਦਾਰੀ ਹੋ ਸਕਦੀ ਹੈ, ਜੋ ਆਈਫੋਨ ਖਰੀਦਣਾ ਚਾਹੁੰਦੇ ਹਨ ਪਰ ਮਹਿੰਗੇ ਅਤੇ ਨਵੇਂ ਮਾਡਲ ਨਹੀਂ ਖਰੀਦ ਸਕਦੇ।
ਭਾਰਤ 'ਚ iPhone 6s ਦਾ ਉਤਪਾਦਨ (ਮੈਨਿਊਫੈਕਚਰ) ਹੋਣ ਨਾਲ ਦੇਸ਼ ਦੇ ਸਮਾਰਟਫੋਨ ਬਾਜ਼ਾਰ 'ਚ ਐਪਲ ਦੀ ਹਿੱਸੇਦਾਰੀ ਵਧੇਗੀ ਅਤੇ ਡਿਵਾਈਸਿਜ਼ ਦੀ ਕੀਮਤ 'ਚ ਕਟੌਤੀ ਵੀ ਹੋਵੇਗੀ, ਜਦਕਿ ਐਪਲ ਅਤੇ ਵਿਸਟ੍ਰਾਨ ਨੇ ਇਸ ਮੁੱਦੇ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।
Nubia ਜਲਦ ਹੀ ਪੇਸ਼ ਕਰ ਸਕਦਾ ਹੈ ਗੇਮਿੰਗ ਸਮਾਰਟਫੋਨ
NEXT STORY