ਜਲੰਧਰ— ਜੇਕਰ ਤੁਸੀਂ ਵੀ ਆਈਫੋਨ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਬੇਹੱਦ ਖਾਸ ਹੈ। ਐਪਲ ਨੇ ਭਾਰਤ 'ਚ ਆਪਣੇ ਆਫਲਾਈਨ ਸਟੋਰ ਤੋਂ ਆਈਫੋਨ ਖਰੀਦਣ ਲਈ ਜ਼ੀਰੋ ਡਾਊਨਲਪੇਮੈਂਟ ਅਤੇ ਘੱਟ ਵਿਆਜ 'ਤੇ ਈ.ਐੱਮ.ਆਈ. ਦੀ ਸਕੀਮ ਸ਼ੁਰੂ ਕੀਤੀ ਹੈ। ਇਸ ਤਹਿਤ ਆਈਫੋਨ 7, ਆਈਫੋਨ 7 ਪਲੱਸ, ਆਈਫੋਨ 8, ਆਈਫੋਨ 8 ਪਲੱਸ ਅਤੇ ਆਈਫੋਨ ਐਕਸ ਨੂੰ 18 ਮਹੀਨਿਆਂ ਦੀ ਈ.ਐੱਮ.ਆਈ. ਪਲਾਨ ਤਹਿਤ ਖਰੀਦ ਸਕਦੇ ਹੋ। ਇਹ ਆਫਰ ਕ੍ਰੈਡਿਟ ਕਾਰਡ 'ਤੇ ਉਪਲੱਬਧ ਹੋਵੇਗਾ।
ਆਫਰ ਦੀ ਮਿਆਦ
ਤੁਹਾਨੂੰ ਦੱਸ ਦਈਏ ਕਿ ਇਸ ਸਕੀਮ 'ਚ ਸਿਰਫ 18 ਮਹੀਨਿਆਂ ਤਕ ਦੀ ਈ.ਐੱਮ.ਆਈ. ਦਾ ਹੀ ਆਪਸ਼ਨ ਉਪਲੱਬਧ ਹੈ ਅਤੇ 15 ਜੂਨ ਤੋਂ 30 ਦਸੰਬਰ ਤਕ ਖਰੀਦੇ ਗਏ ਆਈਫੋਨ 'ਤੇ ਇਸ ਦਾ ਲਾਭ ਲਿਆ ਜਾ ਸਕਦਾ ਹੈ। ਉਥੇ ਹੀ ਇਸ ਆਫਰ ਨੂੰ ਐਪਲ ਦੇ ਆਥਰਾਈਜ਼ਡ ਆਫਲਾਈਨ ਰਿਟੇਲਰ ਰਾਹੀਂ ਖਰੀਦਾਰੀ ਕਰਕੇ ਪਾਇਆ ਜਾ ਸਕਦਾ ਹੈ।
ਇੰਝ ਚੁੱਕੋ ਫਾਇਦਾ
ਇਸ ਨਵੇਂ ਆਫਰ ਦਾ ਫਾਇਦਾ ਚੁੱਕਣ ਲਈ ਤੁਹਾਡੇ ਕੋਲ ਐਕਸਿਸ ਬੈਂਕ, ਬੈਂਕ ਆਫ ਬੜੌਦਾ, ਸਿਟੀ ਬੈਂਕ, ਐੱਚ.ਡੀ.ਐੱਫ.ਸੀ. ਬੈਂਕ, ਆਈ.ਸੀ.ਆਈ.ਸੀ.ਆਈ. ਬੈਂਕ, ਜੰਮੂ-ਕਸ਼ਮੀਰ ਬੈਂਕ, ਕੋਟੈਕ ਮਹਿੰਦਰਾ ਬੈਂਕ, ਸਟੈਂਡਰਡ ਚਾਰਟੇਡ ਬੈਂਕ, ਸਟੇਟ ਬੈਂਕ ਆਫ ਇੰਡੀਆ, ਯੂਨੀਅਨ ਬੈਂਕ ਅਤੇ ਯੈੱਸ ਬੈਂਕ 'ਚੋਂ ਕਿਸੇ ਇਕ ਇਕ ਬੈਂਕ ਦਾ ਕ੍ਰੈਡਿਟ ਕਾਰਡ ਹੋਣਾ ਚਾਹੀਦਾ ਹੈ, ਜਿਸ ਨਾਲ ਤੁਸੀਂ ਜ਼ੀਰੋ ਡਾਊਨਲੋ ਪੇਮੈਂਟ ਅਤੇ ਲੋਅ ਕਾਸਟ ਈ.ਐੱਮ.ਆਈ. ਲਈ ਯੋਗ ਹੋਵੋਗੇ।
5 ਫੀਸਦੀ ਐਡੀਸ਼ਨਲ ਕੈਸ਼ਬੈਕ
ਇਸ ਤੋਂ ਇਲਾਵਾ ਐਕਸਿਸ ਬੈਂਕ, ਸਿਟੀ ਬੈਂਕ, ਐੱਚ.ਡੀ.ਐੱਫ.ਸੀ. ਬੈਂਕ, ਆਈ.ਸੀ.ਆਈ.ਸੀ.ਆਈ. ਬੈਂਕ ਅਤੇ ਸਟੈਂਡਰਡ ਬੈਂਕ ਦੇ ਕ੍ਰੈਡਿਟ ਕਾਰਡ ਤੋਂ ਭੁਗਤਾਨ ਕਰਕੇ 5 ਫੀਸਦੀ ਦਾ ਐਡੀਸ਼ਨਲ ਕੈਸ਼ਬੈਕ ਪਾਇਆ ਜਾ ਸਕਦਾ ਹੈ ਅਤੇ ਇਹ 5 ਫੀਸਦੀ ਕੈਸ਼ਬੈਕ ਗਾਹਕਾਂ ਨੂੰ 120 ਦਿਨਾਂ ਦੇ ਅੰਦਰ ਮਿਲੇਗਾ।
ਸ਼ਿਓਮੀ Mi Pad 4 ਟੈਬਲੇਟ ਨੂੰ ਮਿਲੀ 3C ਸਰਟੀਫਿਕੇਸ਼ਨ, ਜਾਣੋ ਫੀਚਰਸ
NEXT STORY