ਜਲੰਧਰ- ਆਈਫੋਨ 'ਚ ਆ ਰਹੀ ਬੈਟਰੀ ਬੈਕਅਪ ਦੀ ਸਮੱਸਿਆ ਤੋਂ ਬਾਅਦ ਐਪਲ ਨੇ ਯੂਜ਼ਰਸ ਤੋਂ ਮੁਆਫੀ ਮੰਗਦੇ ਹੋਏ ਬੈਟਰੀ ਰਿਪਲੇਸਮੈਂਟ ਲਈ ਲੱਗਣ ਵਾਲੀ ਕੀਮਤ 'ਚ ਕਟੌਤੀ ਕੀਤੀ ਸੀ। ਐਪਲ ਨੇ ਰਿਪਲੇਸਮੈਂਟ ਪ੍ਰੋਗਰਾਮ ਦੇ ਤਹਿਤ ਆਈਫੋਨ 6 ਅਤੇ ਨਵੇਂ ਮਾਡਲਸ ਲਈ 79 ਡਾਲਰ (ਕਰੀਬ 5000 ਰੁਪਏ) ਦੀ ਕੀਮਤ ਵਾਲੀ ਬੈਟਰੀ ਨੂੰ 29 ਡਾਲਰ (ਕਰੀਬ 1850 ਰੁਪਏ) 'ਚ ਰਿਪਲੇਸ ਕਰਨ ਦੀ ਗੱਲ ਕਹੀ ਸੀ। ਪਰ ਹੁਣ ਇਕ ਨਵੀਂ ਰਿਪੋਰਟ ਸਾਹਮਣੇ ਆਈ ਹੈ ਜਿਸ ਵਿਚ ਦੱਸਿਆ ਗਿਆ ਹੈ ਕਿ ਐਪਲ ਆਈਫੋਨ ਦੀ ਬੈਟਰੀ ਨੂੰ ਰਿਪਲੇਸ ਕਰਨ ਤੋਂ ਪਹਿਲਾਂ ਉਸ 'ਤੇ ਡਾਇਗਨੋਸਟਿਕ ਟੈਸਟ ਕਰ ਰਹੀ ਹੈ। ਜੇਕਰ ਯੂਜ਼ਰ ਘੱਟ ਕੀਮਤ 'ਚ ਬੈਟਰੀ ਲੈਣਾ ਚਾਹੁੰਦੇ ਹਨ ਤਾਂ ਪਹਿਲਾਂ ਉਨ੍ਹਾਂ ਦੇ ਫੋਨ ਨੂੰ ਇਸ ਡਾਇਗਨੋਸਟਿਕ ਟੈਸਟ 'ਚੋਂ ਲੰਘਣਾ ਹੋਵੇਗਾ ਤਾਂ ਹੀ ਘੱਟ ਕੀਮਤ 'ਚ ਬੈਟਰੀ ਮਿਲੇਗੀ।
ਕੀ ਹੈ ਡਾਇਗਨੋਸਟਿਕ ਟੈਸਟ
ਐਪਲ ਇਸ ਡਾਇਗਨੋਸਟਿਕ ਟੈਸਟ ਦੇ ਤਹਿਤ ਬੈਟਰੀ ਦੀ ਜਾਂਚ ਕਰ ਰਹੀ ਹੈ। ਮੈਕਰੂਮਰਸ ਦੀ ਰਿਪੋਰਟ ਮੁਤਾਬਕ ਐਪਲ ਬੈਟਰੀ ਦੀ ਸਮਰੱਥਾ 80 ਫੀਸਦੀ ਤੋਂ ਹੇਠਾ ਹੋਣ 'ਤੇ ਹੀ ਬੈਟਰੀ ਨੂੰ ਬਦਲ ਰਹੀ ਹੈ ਅਤੇ ਜੇਕਰ ਬੈਟਰੀ ਠੀਕ ਪਾਈ ਜਾਂਦੀ ਹੈ ਤਾਂ ਕੰਪਨੀ ਬੈਟਰੀ ਰਿਪਲੇਸ ਕਰਨ ਤੋਂ ਮਨਾ ਕਰ ਰਹੀ ਹੈ। ਰਿਪੋਰਟ ਮੁਤਾਬਕ ਰਿਪਲੇਸਮੈਂਟ ਪ੍ਰੋਗਰਾਮ ਦੇ ਤਹਿਤ ਕੁਝ ਆਈਫੋਨ ਯੂਜ਼ਰਸ ਨੂੰ ਐਪਲ ਸਟੋਰਸ ਤੋਂ ਨਹੀਂ ਬੈਟਰੀ ਦੇਣ ਤੋਂ ਇਨਕਾਰ ਕੀਤਾ ਗਿਆ ਹੈ ਕਿਉਂਕਿ ਉਨ੍ਹਾਂ ਦੇ ਆਈਫੋਨ 'ਚ ਲੱਗੀ ਬੈਟਰੀ ਦੀ ਸਮਰੱਥਾ ਬਿਲਕੁਲ ਠੀਕ ਸੀ।
ਸੈਮਸੰਗ ਨੇ ਆਪਣੇ ਇੰਨ੍ਹਾਂ ਸਮਾਰਟਫੋਨਜ਼ ਦੀਆਂ ਕੀਮਤਾਂ 'ਚ ਕੀਤੀ ਭਾਰੀ ਕਟੌਤੀ
NEXT STORY