ਜਲੰਧਰ- ਸੈਲਫੀ ਦੇ ਇਸ ਕ੍ਰੇਜ਼ੀ ਦੌਰ 'ਚ ਜੇਕਰ ਤੁਸੀਂ ਵੀ ਸੈਲਫੀ ਕਲਿੱਕ ਕਰਨ ਦਾ ਸ਼ੌਕ ਰੱਖਦੇ ਹੋ ਤਾਂ ਸੈਮਸੰਗ ਤੁਹਾਡੇ ਲਈ ਨਵਾਂ ਡਿਵਾਈਸ ਲੈ ਕੇ ਆਉਣ ਵਾਲਾ ਹੈ ਜੋ ਖਾਸ ਸੈਲਫੀ ਲਈ ਹੀ ਹੋਵੇਗਾ। ਇਹ ਕੋਈ ਨਵਾਂ ਸਮਾਰਟਫੋਨ ਜਾਂ ਕੈਮਰਾ ਨਹੀਂ ਹੈ। ਦਰਅਸਲ ਸੈਮਸੰਗ ਡਰੋਨ ਬਿਜ਼ਨੈਸ ਵੱਲ ਆਉਣ ਦੀ ਤਿਆਰੀ 'ਚ ਹੈ।
ਨਿਊਜ਼ ਰਿਪੋਰਟ ਅਨੁਸਾਰ ਕੰਪਨੀ ਇਕ ਪ੍ਰੋਜੈਕਟ 'ਤੇ ਕੰਮ ਕਰ ਰਹੀ ਹੈ ਜਿਸ ਦਾ ਨਾਮ Project Selfie Camera Drone ਹੈ। ਇਸ ਪ੍ਰੋਜੈਕਟ ਦਾ ਨਾਮ ਤਾਂ ਸਾਰਾ ਕੁੱਝ ਸਾਫ ਕਰ ਦਿੰਦਾ ਹੈ ਪਰ SamMobile ਦੀ ਰਿਪੋਰਟ 'ਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਪਰ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਸੈਮਸੰਗ ਆਪਣੇ ਡਰੋਨ ਦੇ ਨਾਲ ਫੋਟੋਗ੍ਰਾਫੀ 'ਤੇ ਵੱਧ ਧਿਆਨ ਦੇਵੇਗਾ। ਡਰੋਨ ਅੱਜ ਕਾਫੀ ਚਰਚਾਵਾਂ 'ਚ ਹੈ ਤੇ ਇਸ ਤਰ੍ਹਾਂ ਵੀ ਨਹੀਂ ਹੈ ਕਿ ਡਰੋਨ ਕੋਈ ਨਵੀਂ ਤਕਨੀਕ ਹੈ ਪਰ ਕੀ ਪਤਾ ਸੈਮਸੰਗ ਦੇ ਸੈਲਫੀ ਡਰੋਨ 'ਚ ਕੁਝ ਨਵਾਂ ਦੇਖਣ ਨੂੰ ਮਿਲ ਜਾਵੇ।
ਬਾਰਿਸ਼ ਦੇ ਮੌਸਮ 'ਚ Infoucs ਨੇ ਕੀਤੀ ਲਾਂਚਿੰਗ ਦੀ ਬਰਸਾਤ
NEXT STORY