ਜਲੰਧਰ- ਵੀਡੀਓਕਾਨ ਮੋਬਾਈਲ ਫੋਨਸ ਨੇ ਅੱਜ ਮੇਕ ਇਨ ਇੰਡੀਆ ਤਹਿਤ ਭਾਰਤ 'ਚ ਡਿਜ਼ਾਈਨ ਕੀਤਾ ਗਿਆ ਤੇ ਭਾਰਤ 'ਚ ਬਣਿਆ ਪਹਿਲਾ ਸਮਾਰਟਫੋਨ ਜ਼ੈਡ55 ਡੈਸ਼ ਪੇਸ਼ ਕੀਤਾ ਜਿਸ ਦੀ ਫਲਿਪਕਾਰਟ 'ਤੇ ਕੀਮਤ 6490 ਰੁਪਏ ਹੈ। ਕੰਪਨੀ ਨੇ ਅੱਜ ਇਥੇ ਦੱਸਿਆ ਕਿ ਇਸ ਫੋਨ ਨੂੰ ਪੂਰੀ ਤਰ੍ਹਾਂ ਨਾਲ ਭਾਰਤ 'ਚ ਡਿਜ਼ਾਈਨ ਕੀਤਾ ਗਿਆ ਹੈ।
ਡਿਊਲ ਸਿਮ ਦੇ ਨਾਲ 5 ਇੰਚ ਸਕਰੀਨ ਵਾਲੇ ਇਸ ਫੋਨ 'ਚ 1.4 ਜੀ.ਐਚ.ਜ਼ੈਡ. ਕੋਰਟੈਕਸ ਏ7 ਓਕਟਾਕੋਰ ਪ੍ਰੋਸੈਸਰ ਤੇ ਐਂਡਰਾਇਡ 4.4.2. ਕਿਟਕੈਟ ਆਪ੍ਰੇਟਿੰਗ ਸਿਸਟਮ ਹੈ। ਇਸ 'ਚ 1 ਜੀ.ਬੀ. ਰੈਮ ਤੇ 8 ਜੀ.ਬੀ. ਇੰਟਰਨਲ ਮੈਮੋਰੀ ਹੈ। ਫੋਨ 'ਚ 8 ਮੈਗਾਪਿਕਸਲ ਦਾ ਰਿਅਰ ਕੈਮਰਾ ਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਪਾਵਰਬੈਕਅਪ ਦੀ ਗੱਲ ਕਰੀਏ ਤਾਂ 2200 ਐਮ.ਏ.ਐਚ. ਦੀ ਬੈਟਰੀ ਦਿੱਤੀ ਗਈ ਹੈ। ਇਸ ਫੋਨ ਦੀ ਕੀਮਤ 8499 ਰੁਪਏ ਹੈ ਪਰ ਫਲਿਪਕਾਰਟ 'ਤੇ 6490 ਰੁਪਏ 'ਚ ਮਿਲ ਰਿਹਾ ਹੈ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਆਪਣੀ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ਆਪਣੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਆਨੰਦ ਮਾਣ ਸਕਦੇ ਹੋ।
ਜੇਬ 'ਚ ਆ ਜਾਵੇਗਾ ਇਹ keyboard
NEXT STORY