ਜਲੰਧਰ: ਏਅਰਬੈਗ 'ਚ ਖਰਾਬੀ ਦੇ ਚੱਲਦੇ ਬੀ. ਐੱਮ. ਡਬਲਿਯੂ ਨੇ ਚੀਨ ਚ 41,685 ਕਾਰਾਂ ਨੂੰ ਵਾਪਸ ਬੁਲਾਇਆ ਹੈ। ਦੇਸ਼ ਦੇ ਗੁਣਵੱਤਾ ਨਿਆਮਕ 'ਜਨਰਲ ਐਡਮਿਸਟ੍ਰੇਸ਼ਨ ਆਫ ਕੁਆਲਿਟੀ ਸੁਪਰਵਿਜ਼ਨ, ਇੰਸਪੇਕਸ਼ਨ ਐਂਡ ਕਵਾਰੇਂਟਾਈਨ ਨੇ ਕਿਹਾ ਕਿ 41,685 ਵਾਹਨਾਂ ਨੂੰ ਵਾਪਸ ਬੁਲਾਣ ਦਾ ਪਹਿਲਾ ਪੜਾਅ ਨੌਂ ਅਕਤੂਬਰ ਤੋਂ ਸ਼ੁਰੂ ਹੋਵੇਗਾ। ਇਸ ਵਾਪਸੀ ਦੇ ਕਾਰਨ ਨੂੰ ਸਪੱਸ਼ਟ ਕਰਦੇ ਹੋਏ ਨਿਆਮਕ ਨੇ ਕਿਹਾ ਕਿ ਡਰਾਇਵਰ ਅਤੇ ਅੱਗੇ ਬੈਠੇ ਪੈਸੇਂਜਰ ਦੇ ਏਅਰਬੈਗ ਖ਼ਰਾਬ ਹੋਣ ਨਾਲ ਉਨ੍ਹਾਂ ਦੀ ਸੁਰੱਖਿਆ ਦਾ ਖ਼ਤਰਾ ਹੈ। ਇਸ ਲਈ ਇਹ ਜ਼ਰੂਰੀ ਹੈ। ਕੰਪਨੀ ਨੇ ਇਸ ਏਅਰਬੈਗ ਨੂੰ ਫ੍ਰੀ 'ਚ ਠੀਕ ਕਰਨ ਦਾ ਵਚਨ ਕੀਤਾ ਹੈ ।
ਭਾਰਤ 'ਚ ਜਲਦ ਹੀ ਲਾਂਚ ਹੋਵੇਗਾ vivo Y66 ਸਮਾਰਟਫੋਨ
NEXT STORY