ਕਾਰਬਨ ਨੇ Aura Note 2 ਸਮਾਰਟਫੋਨ ਕੀਤਾ ਲਾਂਚ

You Are HereGadgets
Thursday, June 22, 2017-7:18 PM

ਜਲੰਧਰ-ਭਾਰਤੀ ਸਮਾਰਟਫੋਨ ਨਿਰਮਾਤਾ ਕੰਪਨੀ ਕਾਰਬਨ ਨੇ ਇਕ ਨਵਾਂ ਹੈਂਡਸੈਟ Aura Note 2 ਲਾਂਚ ਕੀਤਾ ਹੈ ਇਸ ਦੀ ਕੀਂਮਤ 6,490 ਰੁਪਏ ਹੈ। ਇਸ ਨੂੰ ਦੋ ਕਲਰ ਵੇਂਰੀਅੰਟ ਕਾਫੀ-ਸ਼ੌਪੀਨ ਅਤੇ ਬਲੈਕ ਸ਼ੌਪੀਨ 'ਚ ਪੇਸ ਕੀਤਾ ਹੈ ਇਸ  ਫੋਨ ਦੀ ਖਾਸੀਅਤ Fashion Eye ਐਪ ਹੈ। ਇਹ ਐਪ ਫੋਨ 'ਚ ਇਨਬਿਲਟ ਹੈ। ਫੈਸ਼ਨ ਅਤੇ ਆਨਲਾਈਨ ਸ਼ੌਪਿੰਗ ਦੇ ਪ੍ਰਤੀ ਨੌਜਵਾਨਾਂ ਦੇ ਵੱਧਦੇ ਰੁਝਾਨ ਨੂੰ ਦੇਖਦੇ ਹੋਏ ਕੰਪਨੀ ਯੂਜ਼ਰਸ ਨੂੰ ਇਕ ਨਵਾਂ ਤਜਰਬਾ ਦੇਣ ਦੀ ਕੋਸ਼ਿਸ਼ ਕਰ ਰਹੀਂ ਹੈ।
ਲਾਂਚ ਦੇ ਦੌਰਾਨ ਕੰਪਨੀ ਨੇ ਕਾਰਜਕਾਰੀ ਡਾਇਰੈਕਟਰ Shashin Devasare ਨੇ ਕਿਹਾ ਹੈ, ''ਕਾਰਬਨ 'ਤੇ ਅਸੀਂ ਆਪਣੇ ਗਾਹਕਾਂ ਨੂੰ ਕੰਪਰੀਟਿਵ ਮੁੱਲ 'ਚ ਨਾ ਸਿਰਫ ਤਕਨੀਕ ਨੂੰ ਵਧਾ ਰਹੇ ਹੈ ਬਲਕਿ ਯੂਨੀਕ ਸੁਵਿਧਾਵਾਂ ਦੇਣ ਦਾ ਕੋਸ਼ਿਸ਼ ਕਰਦੇ ਹੈ। ਫੈਸ਼ਨ ਆਈ ਦੇ ਨਾਲ ਸਾਡਾ ਉਦੇਸ਼ ਆਪਣੇ ਗਾਹਕਾਂ ਦਾ ਅਨੁਭਵ ਬਿਹਤਰ ਬਣਾਉਣਾ ਅਤੇ ਫੈਸ਼ਨ ਨੂੰ ਜਿਆਦਾ ਤੋਂ ਜਿਆਦਾ ਸੌਖਾ ਬਣਾਉਣਾ ਹੈ। ਇਸ ਨਵੀਂ ਤਕਨੀਕ ਤੋਂ ਇਹ ਫੋਨ ਇਸ ਸ਼ੇਣੀ ਦਾ ਪ੍ਰਸਿੱਧ ਫੋਨ ਬਣ ਜਾਵੇਗਾ।

ਕਾਰਬਨ Aura Note 2 ਸਮਾਰਟਫੋਨ ਦੇ ਸਪੈਸੀਫਿਕੇਸ਼ਨ-
ਇਸ ਸਮਾਰਟਫੋਨ 'ਚ 5.5 ਇੰਚ ਦੀ ਐੱਚ ਡੀ  ਆਈ.ਪੀ.ਐੱਸ. ਡਿਸਪਲੇ ਦਿੱਤਾ ਗਿਆ ਹੈ ਇਹ ਫੋਨ 1.25 ਗੀਗਾਹਰਟਜ਼ ਕਵਾਡ-ਕੋਰ ਪ੍ਰੋਸੈਸਰ ਅਤੇ 2GB ਰੈਮ ਨਾਲ ਲੈਸ ਹੈ ਇਸ 'ਚ 16GB ਦੀ  ਇੰਟਰਨਲ ਮੈਮਰੀ ਦਿੱਤੀ ਗਈ ਹੈ ਜਿਸ ਨੂੰ ਮਾਈਕ੍ਰੋਐੱਸਡੀ ਕਾਰਡ ਦੇ ਰਾਹੀਂ 32GB ਤੱਕ ਵਧਾਇਆ ਜਾ ਸਕਦਾ ਹੈ ਇਹ ਫੋਨ ਐਂਡਰਾਈਡ 7.0 ਨਾਗਟ 'ਚ ਕੰਮ ਕਰਦਾ ਹੈ ਇਸ ਨੂੰ ਅਲਟਰਾਂ -ਪ੍ਰੀਮਿਅਨ ਰਬਰ ਫਿਨਿਸ਼ ਦੇ ਨਾਲ ਬਣਾਇਆ ਗਿਆ ਹੈ। ਫੋਟੋਗ੍ਰਾਫੀ ਦੇ ਲਈ ਇਸ 'ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਦਿਤਾ ਗਿਆ ਹੈ ਨਾਲ ਹੀ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਵੀ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਦੇ ਲਈ ਇਸ 'ਚ 2900 ਐੱਮ.ਏ.ਐੱਚ ਦੀ ਬੈਟਰੀ ਦਿੱਤੀ ਗਈ ਹੈ। ਕੁਨੈਕਟਵਿਟੀ ਦੇ ਲਈ ਇਸ 'ਚ ਬਲੂਟੁਥ , ਜੀ.ਪੀ.ਐੱਸ., ਐੱਫ. ਐੱਮ.ਰੇਡੀਓ ਅਤੇg/p/l ਸੈਂਸਰ, ਓ.ਟੀ.ਜੀ. ਅਤੇ ਇੰਨ-ਬਿਲਟ ਫੋਟੋ ਅਤੇ ਵੀਡੀਓ ਐਡੀਟਰ ਵਰਗੇ ਫੀਚਰਸ ਦਿੱਤੇ ਗਏ ਹੈ।
 

!-- -->