ਜਲੰਧਰ- ਕਿਫਾਇਤੀ ਸਮਾਰਟਫੋਨ ਅਤੇ ਟੈਬਲੇਟ ਬਣਾਉਣ ਵਾਲੀ ਕੰਪਨੀ ਡਾਟਾਵਿੰਡ ਨੇ ਅਜਿਹੀ ਡਿਟੈਚੇਬਲ ਡਿਵਾਈਸ ਪੇਸ਼ ਕੀਤੀ ਹੈ ਜਿਸ ਨੂੰ ਟੈਬਲੇਟ ਜਾਂ ਨੋਟਬੁੱਕ ਦੇ ਨਾਲ ਹੀ ਸਮਾਰਟਫੋਨ ਦੇ ਤੌਰ 'ਤੇ ਵੀ ਵਰਤਿਆ ਜਾ ਸਕਦਾ ਹੈ ਕਿਉਂਕਿ ਇਹ ਬਲੂਟੁਥ ਵਾਲੇ ਕੀ-ਬੋਰਡ ਨਾਲ ਕੁਨੈੱਕਟ ਹੋ ਜਾਂਦੀ ਹੈ। ਕੰਪਨੀ ਦੇ ਡ੍ਰਾਓਡਸਰਫਰ ਨੈੱਟਬੁੱਕ 3 ਜੀ 7 ਪੱਲਸ ਦੀ ਕੀਮਤ 4,999 ਹੈ।
ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਸੁਨੀਤ ਸਿੰਘ ਤੁਲੀ ਨੇ ਕਿਹਾ ਕਿ ਡ੍ਰਾਓਡਸਰਫਰ ਨੈੱਟਬੁੱਕ 'ਚ ਡਿਟੈਚੇਬਲ ਬਲੂਟੁਥ 2-ਇਨ-1 ਕੀ-ਬੋਰਡ ਹੈ। ਇਹ ਪਤਲਾ ਹੈ ਅਤੇ ਆਕਰਸ਼ਕ ਦਿਖਾਈ ਦਿੰਦਾ ਹੈ। ਘੱਟ ਕੀਮਤ ਦੇ ਇਸ ਪ੍ਰੋਡਕਟ ਦੇ ਫੰਕਸ਼ਨ ਬਿਹਤਰ ਹਨ। ਡ੍ਰਾਓਡਸਰਫਰ ਨੈੱਟਬੁੱਕ 3 ਜੀ 7 ਪੱਲਸ 'ਚ 7-ਇੰਚ ਦੀ ਮਲਟੀਟੱਚ ਪ੍ਰੋਜੈਕਟਿਵ ਕਪੈਸੀਟਿਵ ਸਕਰੀਨ ਮੌਜੂਦ ਹੈ। ਇਸ ਵਿਚ 0.3 ਮੈਗਾਪਿਕਸਲ ਦਾ ਫਰੰਟ ਕੈਮਰਾ ਅਤੇ 2 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਇਸ ਵਿਚ ਐਂਡਰਾਇਡ ਆਪਰੇਟਿੰਗ ਸਿਸਟਮ ਡੁਅਲ ਕੋਰ ਕਾਰਟੈਕਸ ਏ7 ਪ੍ਰੋਸੈਸਰ ਮੌਜੂਦ ਹੈ। ਇਸ ਦੀ ਇੰਟਰਨਲ ਮੈਮਰੀ 8ਜੀ.ਬੀ. ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 32ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ।
ਸਫਰ ਨੂੰ ਸੁਰੱਖਿਅਤ ਬਣਾਉਣ ਲਈ ਬਣਾਈ ਗਈ DriveSafe ਐਪ
NEXT STORY