ਜਲੰਧਰ- ਡਾਈਸਨ ਵੱਲੋਂ ਹੁਣ ਤੱਕ ਕਈ ਹੀਟਰਜ਼, ਫੈਨਜ਼ ਅਤੇ ਪਿਓਰੀਫਾਇਰਜ਼ ਨੂੰ ਵੇਚਿਆ ਗਿਆ ਹੈ ਪਰ ਇਸ ਵਾਰ ਕੰਪਨੀ ਕੁੱਝ ਵੱਖਰਾ ਹੀ ਬਣਾ ਰਹੀ ਹੈ। ਜੀ ਹਾਂ ਕੰਪਨੀ ਵੱਲੋਂ ਇਕ 3 ਇਨ 1 ਡਿਵਾਈਸ ਤਿਆਰ ਕੀਤਾ ਜਾ ਰਿਹਾ ਹੈ। "ਡਾਈਸਨ ਪਿਓਰ ਹਾਟ+ਕੂਲ ਲਿੰਕ" ਦਾ ਡਿਜ਼ਾਇਨ ਘਰ ਦੇ ਤਾਪਮਾਨ ਨੂੰ ਧਿਆਨ 'ਚ ਰੱਖ ਕੇ ਤਿਆਰ ਕੀਤਾ ਗਿਆ ਹੈ ਜਿਸ ਦੀ ਵਰਤੋਂ ਪੂਰਾ ਸਾਲ ਕੀਤੀ ਜਾ ਸਕਦੀ ਹੈ। ਇਹ ਡਿਵਾਈਸ ਸਰਦੀਆਂ 'ਚ ਗਰਮ ਹਵਾ ਅਤੇ ਗਰਮੀਆਂ 'ਚ ਠੰਢੀ ਹਵਾ ਦਿੰਦਾ ਹੈ। ਇਹ ਸਮਾਰਟ ਫੈਨ 'ਚ ਡਾਇਸਨ ਦੇ 360 ਡਿਗਰੀ ਗਲਾਸ ਹੇਪਾ (HEPA) ਫਿਲਟਰ ਦੀ ਵਰਤੋਂ ਕੀਤੀ ਗਈ ਹੈ।
ਇਹ ਆਟੋਮੈਟਿਕਲੀ ਹਵਾ 'ਚ ਫੈਲੇ ਪ੍ਰਦੂਸ਼ਣ ਨੂੰ ਕੈਪਚਰ ਕਰ ਕੇ ਪਿਓਰੀਫਾਈ ਕਰਦਾ ਹੈ। ਇੰਨਾ ਹੀ ਨਹੀਂ ਇਹ ਡਿਵਾਈਸ ਪ੍ਰਦੂਸ਼ਣ ਦੇ ਨਾਲ-ਨਾਲ ਬੂਰ, ਉੱਲ੍ਹੀ, ਬੈਕਟੀਰੀਆ ਅਤੇ ਬਦਬੂ ਨੂੰ ਵੀ ਫਿਲਟਰ ਕਰਦਾ ਹੈ। ਇਸ ਤੋਂ ਬਾਅਦ ਇਹ ਹਵਾ ਦੇ ਇਨ-ਡੋਰ ਅਤੇ ਆਊਟ-ਡੋਰ ਹਵਾ ਦੇ ਸਟੇਟਸ ਦੀ ਲਾਈਵ ਰਿਪੋਰਟ ਨੂੰ ਡਾਈਸਨ ਲਿੰਕ ਐਪ ਦੀ ਮਦਦ ਨਾਲ ਤੁਹਾਡੇ ਆਈ.ਓ.ਐੱਸ. ਅਤੇ ਐਂਡ੍ਰਾਇਡ ਡਿਵਾਈਸ 'ਤੇ ਭੇਜ ਦਵੇਗਾ। ਇਹ ਫੈਨ ਦੋ ਰੰਗਾਂ ਸਿਲਵਰ ਅਤੇ ਨੀਲੇ ਦੋ ਰੰਗਾਂ 'ਚ ਆਵੇਗਾ ਜਿਸ ਦੀ ਕੀਮਤ 599 ਡਾਲਰ ਹੇਵੋਗੀ ਅਤੇ ਇਸ ਨੂੰ 5 ਸਿਤੰਬਰ ਤੱਕ ਯੂ.ਕੇ. ਲਈ ਉਪਲੱਬਧ ਕੀਤਾ ਜਾਵੇਗਾ।
ਐਪਲ iPhones, iPads ਨੂੰ ਮਿਲੇਗਾ ਇੰਟੈਲ ਇਨਸਾਈਡ ਦਾ ਸਾਥ
NEXT STORY