ਜਲੰਧਰ- ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਆਪਣੇ ਯੂਜ਼ਰਸ ਨੂੰ ਹੋਰ ਬਿਹਤਰ ਸਹੂਲਤ ਪ੍ਰਦਾਨ ਕਰਨ ਦੇ ਉਦੇਸ਼ ਨਾਲ ਇਕ ਬਦਲਾਵ ਕਰਨ ਜਾ ਰਹੀ ਹੈ, ਜਿਸ 'ਚ ਕੰਪਨੀ ਟਿਕਰ ਫੀਚਰ ਨੂੰ ਹਟਾ ਕੇ ਕੁਝ ਨਵਾਂ ਬਦਲਾਵ ਕਰਨ ਵਾਲੀ ਹੈ। ਟਿਕਰ ਫੀਚਰ ਤੁਹਾਡੇ ਦੋਸਤਾਂ ਦੀ ਐਕਟੀਵਿਟੀ ਦੱਸਦਾ ਹੈ, ਤੁਹਾਡੇ ਫ੍ਰੈਂਡਲਿਸਟ 'ਚ ਕੌਣ ਕਿਸ ਦੀ ਤਸਵੀਰ ਲਾਈਕ ਕਰ ਰਿਹਾ ਹੈ ਜਾਂ ਫਿਰ ਕੀ ਕਮੇਂਟਸ ਕੀਤੇ ਜਾ ਰਹੇ ਹਨ, ਜਦਕਿ ਫੇਸਬੁੱਕ ਨੇ ਇਸ ਫੀਚਰ ਦੇ ਖਤਮ ਹੋਣ ਦੇ ਬਾਰੇ 'ਚ ਕੋਈ ਅਧਿਕਾਰਿਤ ਐਲਾਨ ਨਹੀਂ ਕੀਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਫੇਸਬੁੱਕ ਟਿਕਰ ਫੀਚਰ ਲੋਕਾਂ ਨੂੰ ਨਾਪਸੰਦ ਸੀ, ਕਿਉਂਕਿ ਉਨ੍ਹਾਂ ਨੂੰ ਇਹ ਨਹੀਂ ਪਸੰਦ ਕਿ ਉਨ੍ਹਾਂ ਦੇ ਫ੍ਰੈਂਡਲਿਸਟ ਵਾਲੇ ਇਹ ਜਾਣ ਸਕਣ ਕਿ ਕਿਸ ਦੀ ਤਸਵੀਰ ਲਾਈਕ ਕਰ ਰਹੇ ਹਨ ਜਾਂ ਕਿਤੇ ਕਮੇਂਟਸ ਕਰ ਰਹੇ ਹਾਂ। ਦੱਸ ਦੱਈਏ ਕਿ ਇਸ ਫੀਚਰ ਨੂੰ ਕੰਪਨੀ ਨੇ 2011 'ਚ ਸ਼ੁਰੂ ਕੀਤਾ ਸੀ, ਜਿਸ 'ਚ ਦੋਸਤਾਂ ਦੀ ਐਕਟੀਵਿਟੀ ਦਿਖਾਈ ਦਿੰਦੀ ਹੈ।
Idea ਦੇ ਇਸ ਪਲਾਨ 'ਚ ਮਿਲੇਗਾ ਰੋਜ਼ਾਨਾ 1 ਜੀ.ਬੀ. ਡਾਟਾ
NEXT STORY