ਜਲੰਧਰ- ਫੇਸਬੁੱਕ ਨੇ ਵਟਸਐਪ ਦੇ ਡਾਟਾ ਨੂੰ ਆਪਣੇ ਆਈ.ਬੀ.ਐੱਮ. ਕਲਾਊਡ 'ਤੇ ਲੈ ਕੇ ਜਾਣ ਦਾ ਫੈਸਲਾ ਕੀਤਾ ਹੈ। ਰਿਪੋਰਟ ਮੁਤਾਬਕ ਫੇਸਬੁੱਕ ਦੀ ਮਲਕੀਅਤ ਵਾਲੀ ਵਟਸਐਪ ਦੇ ਦੁਨੀਆ ਭਰ 'ਚ 1.2 ਅਰਬ ਯੂਜ਼ਰਜ਼ ਹਨ। ਰੈਵੇਨਿਊ ਦੀ ਗੱਲ ਕਰੀਏ ਤਾਂ ਇਹ ਆਈ.ਬੀ.ਐੱਮ. ਦੇ ਟਾਪ ਪੰਜ ਪਬਲਿਕ ਕਲਾਊਡ ਦੇ ਗਾਹਕਾਂ 'ਚੋਂ ਇਕ ਹੈ ਅਤੇ ਇਕ ਸਮੇਂ 'ਚ ਇਹ ਆਈ.ਬੀ.ਐੱਮ. 'ਤੇ ਪ੍ਰਤੀ ਮਹੀਨੇ 20 ਲੱਖ ਡਾਲਰ ਖਰਚ ਕਰਦਾ ਸੀ।
ਆਈ.ਬੀ.ਐੱਮ. ਦੇ ਹਵਾਲੇ ਤੋਂ ਇਹ ਕਿਹਾ ਗਿਆ ਹੈ ਕਿ ਵਟਸਐਪ ਆਈ.ਬੀ.ਐੱਮ. ਕਲਾਊਡ ਦਾ ਇਕ ਵੱਡਾ ਗਾਹਕ ਹੈ। ਸਾਡੀ ਵੈਸ਼ਵਿਕ ਪਹੁੰਚ ਅਤੇ ਸਮਰਥਾਵਾਂ ਦਾ ਉਹ ਆਪਣੇ ਵਪਾਰ 'ਚ ਇਸਤੇਮਾਲ ਕਰਦੇ ਹਨ। ਇਹ ਫੇਸਬੁੱਕ ਲਈ ਆਪਣੇ ਵਪਾਰ 'ਚ ਸਹਿਯੋਗ ਦੀ ਭਾਲ ਕਰਨਾ ਪੂਰੀ ਤਰ੍ਹਾਂ ਨਾਲ ਸੁਭਾਵਿਕ ਹੈ। ਸਿਨਰਜੀ ਰਿਸਰਚ ਮੁਤਾਬਕ ਆਈ.ਬੀ.ਐੱਮ. ਦਾ ਪਬਲਿਕ ਕਲਾਊਡ ਬਿਜ਼ਨੈੱਸ ਐਮਾਜ਼ਾਨ ਦੇ ਵੈੱਬ ਸਰਵੀਸਿਜ਼ (ਏ.ਡਬਲਯੂ.ਐੱਸ.) ਤੋਂ ਮੀਲਾਂ ਪਿੱਛੇ ਹੈ, ਜਿਸ ਦੀ ਅਪ੍ਰੈਲ 'ਚ ਬਾਜ਼ਾਰ 'ਚ ਹਿੱਸੇਦਾਰੀ 33 ਫੀਸਦੀ ਸੀ। ਉਸ ਤੋਂ ਬਾਅਦ ਮਾਈਕ੍ਰੋਸਾਫਟ ਦੇ ਅਜੂਰੇ ਕਲਾਊਡ ਦਾ ਨੰਬਰ ਹੈ। ਫੇਸਬੁੱਕ ਨੇ ਸਾਲ 2014 'ਚ ਵਟਸਐਪ ਨੂੰ 19 ਅਰਬ ਡਾਲਰ 'ਚ ਖਰੀਦਿਆ ਸੀ।
Meizu Pro 7 ਅਤੇ Meizu Pro 7 Plus ਸਮਾਰਟਫੋਨਜ਼ ਦੇ ਡਿਜ਼ਾਇੰਨ ਹੋਏ ਲੀਕ
NEXT STORY