ਜਲੰਧਰ- ਐਪਲ ਆਈਫੋਨ ਖਰੀਦਣ ਦੀ ਚਾਹ ਰੱਖਣ ਵਾਲਿਆਂ ਲਈ ਚੰਗੀ ਖਬਰ ਹੈ। ਫਲਿੱਪਕਾਰਟ ਅਤੇ ਐਪਲ ਦੀ ਸਾਂਝੇਦਾਰੀ 'ਚ ਐਪਲ ਡੇਜ਼ ਦਾ ਆਯੋਜਨ ਕੀਤਾ ਗਿਆ ਹੈ। 24 ਤੋਂ 26 ਅਪ੍ਰੈਲ ਤੱਕ ਚੱਲਣ ਵਾਲੀ ਇਸ ਸੇਲ 'ਚ ਕਈ ਆਈਫੋਨ ਵੇਰੀਅੰਟ, ਐਪਲ ਵਾਚ ਅਤੇ ਹੋਰ ਐਕਸੈਸਰੀ ਪ੍ਰਾਡਕਟ ਸਸਤੇ 'ਚ ਖਰੀਦੇ ਜਾ ਸਕਦੇ ਹਨ। ਇਸ ਤੋਂ ਇਲਾਵਾ ਕਈ ਹੋਰ ਆਫਰ ਵੀ ਹਨ। ਐਪਲ ਆਈਫੋਨ 6 'ਤੇ 26,010 ਰੁਪਏ ਦੀ ਕਟੌਤੀ ਕੀਤੀ ਗਈ ਹੈ। ਇਸ ਤੋਂ ਇਲਾਵਾ ਐਕਸਚੇਂਜ ਆਫਰ ਵੀ ਹੈ। ਆਫਰ ਦੇ ਤਹਿਤ, ਆਈਫੋਨ 7 ਸਮਾਰਟਫੋਨ 7,990 ਰੁਪਏ 'ਚ ਤੁਹਾਡਾ ਹੋ ਸਕਦਾ ਹੈ। ਐਪਲ ਵਾਚ ਸੀਰੀਜ਼ 1 ਵੀ ਘੱਟ ਕੀਮਤ 'ਚ ਵੇਚੇ ਜਾ ਰਹੇ ਹਨ।
ਐਪਲ ਆਈਫੋਨ 6 ਦਾ 16ਜੀ.ਬੀ. ਵੇਰੀਅੰਟ ਫਲਿੱਪਕਾਰਟ 'ਤੇ 11,000 ਰੁਪਏ ਦੀ ਛੋਟ ਦੇ ਨਾਲ 25,990 ਰੁਪਏ 'ਚ ਮਿਲ ਰਿਹਾ ਹੈ। ਇਸ ਤੋਂ ਇਲਾਵਾ 19,000 ਰੁਪਏ ਤੱਕ ਦਾ ਐਕਸਚੇਂਜ ਆਫਰ ਵੀ ਉਪਲੱਬਧ ਹੈ। ਇਥੇ ਵੀ ਸਭ ਤੋਂ ਜ਼ਿਆਦਾ ਛੋਟ ਲਈ ਗਾਹਕਾਂ ਨੂੰ ਐਕਸਚੇਂਜ 'ਚ ਆਈਫੋਨ 6 ਐੱਸ ਪਲੱਸ ਦੇਣਾ ਹੋਵੇਗਾ। ਇਸ ਤੋਂ ਇਲਾਵਾ ਐਕਸਿਸ ਬੈਂਕ ਬਜ਼ ਕ੍ਰੈਡਿਟ ਕਾਰਡ ਦਾ ਇਸਟੈਂਟ ਡਿਸਕਾਊਂਟ ਇਨ੍ਹਾਂ ਫੋਨ ਲਈ ਵੀ ਹੈ।
ਇਸ ਤੋਂ ਇਲਾਵਾ ਐਪਲ ਆਈਫੋਨ 7 ਦਾ 256ਜੀ.ਬੀ. ਵੇਰੀਅੰਟ 59,999 ਰੁਪਏ (ਕਰੀਬ 80,000 ਰੁਪਏ) 'ਚ ਉਪਲੱਬਧ ਹੈ। ਆਈਫੋਨ 7 ਦਾ 128ਜੀ.ਬੀ. ਵੇਰੀਅੰਟ 59,499 ਰੁਪਏ (ਐੱਮ.ਆਰ.ਪੀ.- 70,000 ਰੁਪਏ) 'ਚ ਮਿਲ ਰਿਹਾ ਹੈ। ਉਥੇ ਹੀ 32ਜੀ.ਬੀ. ਵੇਰੀਅੰਟ 49,999 ਰੁਪਏ (ਕਰੀਬ 60,000 ਰੁਪਏ) 'ਚ ਖਰੀਦਿਆ ਜਾ ਸਕਦਾ ਹੈ। ਐਪਲ ਆਈਫੋਨ 7 ਪਲੱਸ ਦਾ 128ਜੀ.ਬੀ. ਵੇਰੀਅੰਟ 70,899 ਰੁਪਏ (ਕਰੀਬ 82,000 ਰੁਪਏ) 'ਚ ਉਪਲੱਬਧ ਹੈ। ਉਥੇ ਹੀ 32ਜੀ.ਬੀ. ਵੇਰੀਅੰਟ 61,399 ਰੁਪਏ (ਐੱਮ.ਆਰ.ਪੀ.-72,000 ਰੁਪਏ) 'ਚ ਖਰੀਦਿਆ ਜਾ ਸਕਦਾ ਹੈ। ਤਿੰਨਾਂ ਵੇਰੀਅੰਟ 'ਤੇ 19,000 ਰੁਪਏ ਦਾ ਐਕਸਚੇਂਜ ਆਫਰ ਵੀ ਹੈ। ਦੱਸ ਦਈਏ ਕਿ ਸਭ ਤੋਂ ਜ਼ਿਆਦਾ ਛੋਟ ਲਈ ਤੁਹਾਨੂੰ ਆਈਫੋਨ 6 ਐੱਸ ਪਲੱਸ ਐਕਸਚੇਂਜ ਕਰਨਾ ਹੋਵੇਗਾ। ਛੋਟ ਪੂਰੀ ਤਰ੍ਹਾਂ ਨਾਲ ਤੁਹਾਡੇ ਦੁਆਰਾ ਐਕਸਚੇਂਜ ਕੀਤੇ ਜਾ ਰਹੇ ਫੋਨ 'ਤੇ ਨਿਰਭਰ ਕਰਦਾ ਹੈ। ਇਸ ਤੋਂ ਇਲਾਵਾ ਐਕਸਿਸ ਬੈਂਕ ਬਜ਼ ਕ੍ਰੈਡਿਟ ਕਾਰਡ ਇਸਤੇਮਾਲ ਕਰਨ 'ਤੇ 5 ਫੀਸਦੀ ਦੀ ਵਾਧੂ ਛੋਟ ਮਿਲੇਗੀ।
ਐਪਲ ਆਈਫੋਨ 5 ਐੱਸ 16ਜੀ.ਬੀ. ਵੇਰੀਅੰਟ 17,499 ਰੁਪਏ (ਐੱਮ.ਆਰ.ਪੀ.- 20,000 ਰੁਪਏ) 'ਚ ਖਰੀਦਿਆ ਜਾ ਸਕਦਾ ਹੈ। ਫੋਨ 'ਤੇ 16,500 ਰੁਪਏ ਤੱਕ ਦਾ ਐਕਸਚੇਂਜ ਆਫਰ ਵੀ ਹੈ। ਮਤਲਬ ਕਿ 5 ਐੱਸ ਸਿਰਪ 999 ਰੁਪਏ 'ਚ ਤੁਹਾਡਾ ਹੋ ਸਕਦਾ ਹੈ। ਆਈਫੋਨ ਐੱਸ.ਈ. 16ਜੀ.ਬੀ. ਵੇਰੀਅੰਟ 20,999 ਰੁਪਏ (ਐੱਮ.ਆਰ.ਪੀ.- 26,999 ਰੁਪਏ) 'ਚ ਖਰੀਦਣ ਲਈ ਉਪਲੱਬਧ ਹੈ। ਆਈਫੋਨ 6 ਐੱਸ ਰੋਜ਼ ਗੋਲਡ 32ਜੀ.ਬੀ. ਸਟੋਰੇਜ ਵੇਰੀਅੰਟ 8,000 ਰੁਪਏ ਦੀ ਛੋਟ ਦੇ ਨਾਲ 39,999 ਰੁਪਏ (ਐੱਮ.ਆਰ.ਪੀ.- 47,999 ਰੁਪਏ) 'ਚ ਖਰੀਦਿਆ ਜਾ ਸਕਦਾ ਹੈ। ਇਨ੍ਹਾਂ ਦੋਵਾਂ ਫੋਨ 'ਤੇ 19,000 ਰੁਪਏ ਦਾ ਐਕਸਚੇਂਜ ਆਫਰ ਵੀ ਹੈ। ਇਸ ਤੋਂ ਇਲਾਵਾ ਐਕਸਿਸ ਬੈਂਕ ਬਜ਼ ਕ੍ਰੈਡਿਟ ਕਾਰਡ ਇਸਤੇਮਾਲ ਕਰਨ 'ਞਤੇ 5 ਫੀਸਦੀ ਦੀ ਵਾਧੂ ਛੋਟ ਮਿਲੇਗੀ।
ਖੁਸ਼ਖਬਰੀ! ਹੁਣ Google ਵੀ. ਆਰ ਐਪ ਲਿਜਾ ਸਕਦਾ ਹੈ ਤੁਹਾਨੂੰ, ਦੁਨੀਆ ਦੇ ਮਸ਼ਹੂਰ ਸਥਾਨਾਂ 'ਤੇ
NEXT STORY