ਜਲੰਧਰ- ਆਈਫੋਨ ਖਰੀਦਣ ਦਾ ਸੁਪਨਾ ਹਰ ਕੋਈ ਦੇਖਦਾ ਹੈ ਪਰ ਕੀਮਤ ਜ਼ਿਆਦਾ ਹੋਣ ਕਾਰਨ ਜ਼ਿਆਦਾਤਰ ਲੋਕਾਂ ਦਾ ਇਹ ਸੁਪਨਾ ਪੂਰਾ ਨਹੀਂ ਹੋ ਪਾਉਂਦਾ ਪਰ ਹੁਣ ਤੁਹਾਡੇ ਕੋਲ ਇਸ ਨੂੰ ਘੱਟ ਕੀਮਤ 'ਚ ਖਰੀਦਣ ਦਾ ਵਧੀਆ ਮੌਕਾ ਹੈ। ਤੁਹਾਨੂੰ ਦੱਸ ਦਈਏ ਈ-ਕਾਮਰਸ ਵੈੱਬਸਾਈਟ ਫਲਿੱਪਕਾਰਟ 'ਤੇ 22 ਜੂਨ ਮਤਲਬ ਅੱਜ ਤੋਂ 24 ਜੂਨ ਤੱਕ ਸੇਲ ਦਾ ਆਯੋਜਨ ਕੀਤਾ ਗਿਆ ਹੈ। ਇਸ ਸੇਲ ਨੂੰ #OwnYourDreamPhone ਦਾ ਨਾਂ ਦਿੱਤਾ ਗਿਆ ਹੈ। ਫਲਿੱਪਕਾਰਟ ਸੇਲ 'ਚ ਗਾਹਕਾਂ ਨੂੰ ਡਿਸਕਾਊਂਟ, ਐਕਸਚੇਂਜ ਆਫਰ ਅਤੇ ਨੋ ਕਾਸਟ ਈ.ਐੱਮ.ਆਈ. ਆਪਸ਼ਨ ਦਿੱਤਾ ਜਾ ਰਿਹਾ ਹੈ। ਇਸ ਸੇਲ 'ਚ ਐਪਲ ਆਈਫੋਨ 'ਤੇ 22000 ਰੁਪਏ ਤੱਕ ਦਾ ਡਿਸਕਾਊਂਟ ਆਫਰ ਦਿੱਤਾ ਜਾ ਰਿਹਾ ਹੈ।
ਐਪਲ ਆਈਫੋਨ 7 ਪਲੱਸ (128ਜੀ.ਬੀ.) ਦੀ ਗੱਲ ਕਰੀਏ ਤਾਂ ਫਲਿੱਪਕਾਰਟ ਇਸ ਸਮਾਰਟਫੋਨ 'ਤੇ 22,001 ਰੁਪਏ ਦਾ ਡਿਸਕਾਊਂਟ ਆਫਰ ਕਰ ਰਹੀ ਹੈ। ਆਈਫੋਨ 7 ਪਲੱਸ ਦੀ ਕੀਮਤ 82,000 ਰੁਪਏ ਹੈ ਜਿਸ ਨੂੰ ਡਿਸਕਾਊਂਟ ਤੋਂ ਬਾਅਦ 59,999 ਰੁਪਏ ਦੀ ਕੀਮਤ ਨਾਲ ਖਰੀਦਿਆ ਜਾ ਸਕਦਾ ਹੈ। ਐਪਲ ਦੇ ਇਸ ਡਿਵਾਈਸ 'ਤੇ 15,000 ਰੁਪਏ ਤੱਕ ਦਾ ਐਕਸਚੈਂਚ ਆਫਰ ਵੀ ਦਿੱਤਾ ਜਾ ਰਿਹਾ ਹੈ। ਐਪਲ ਆਈਫੋਨ 7 ਪਲੱਸ 'ਤੇ ਈ.ਐੱਮ.ਆਈ. ਆਪਸ਼ਨ ਵੀ ਉਪਲੱਬਧ ਹੈ। ਇਸ ਦੇ ਨਾਲ ਹੀ ਤੁਸੀਂ 5 ਫੀਸਦੀ ਦੇ ਵਾਧੂ ਡਿਸਕਾਊਂਟ ਦਾ ਫਾਇਦਾ ਵੀ ਚੁੱਕ ਸਕਦੇ ਹੋ ਜੇਕਰ ਤੁਹਾਡੇ ਕੋਲ ਐਕਸਿਸ ਬੈਂਕ ਦਾ ਕ੍ਰੈਡਿਟ ਕਾਰਡ ਹੈ ਤਾਂ।
ਐਪਲ ਆਈਫੋਨ 7 (32ਜੀ.ਬੀ.) ਦੀ ਕੀਮਤ 60000 ਰੁਪਏ ਹੈ ਜਿਸ 'ਤੇ 17,501 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਡਿਸਕਾਊਂਟ ਤੋਂ ਬਾਅਦ ਤੁਸੀਂ ਇਸ ਫੋਨ ਨੂੰ 42,499 ਰੁਪਏ 'ਚ ਖਰੀਦ ਸਕਦੇ ਹੋ। ਨਾਲ ਇਸ ਫੋਨ 'ਤੇ 15,000 ਰੁਪਏ ਤੱਕ ਦਾ ਐਕਸਚੇਂਚ ਆਫਰ ਵੀ ਦਿੱਤਾ ਜਾ ਰਿਹਾ ਹੈ।
ਐਪਲ ਆਈਫੋਨ 6 ਐੱਸ (32ਜੀ.ਬੀ.) ਦੀ ਕੀਮਤ 47,999 ਰੁਪਏ ਹੈ। ਜੇਕਰ ਤੁਸੀਂ ਇਸ ਫੋਨ ਨੂੰ ਫਲਿੱਪਕਾਰਟ ਤੋਂ ਖਰੀਦਦੇ ਹੋ ਤਾਂ ਇਹ 32,999 ਰੁਪਏ ਦੀ ਕੀਮਤ 'ਚ ਮਿਲੇਗਾ। ਇਸ 'ਤੇ 15,000 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਐਪਲ ਦੇ ਇਸ ਡਿਵਾਈਸ 'ਤੇ 15,000 ਰੁਪਏ ਤੱਕ ਦਾ ਐਕਸਚੈਂਚ ਆਫਰ ਵੀ ਦਿੱਤਾ ਜਾ ਰਿਹਾ ਹੈ। ਐਪਲ ਆਈਫੋਨ 6 ਐੱਸ 'ਤੇ ਈ.ਐੱਮ.ਆਈ. ਆਪਸ਼ਨ ਵੀ ਉਪਲੱਬਧ ਹੈ। ਇਸ ਦੇ ਨਾਲ ਹੀ ਤੁਸੀਂ 5 ਫੀਸਦੀ ਦੇ ਵਾਧੂ ਡਿਸਕਾਊਂਟ ਦਾ ਫਾਇਦਾ ਵੀ ਚੁੱਕ ਸਕਦੇ ਹੋ ਜੇਕਰ ਤੁਹਾਡੇ ਕੋਲ ਐਕਸਿਸ ਬੈਂਕ ਦਾ ਕ੍ਰੈਡਿਟ ਕਾਰਡ ਹੈ ਤਾਂ।
27,200 ਰੁਪਏ ਦੀ ਕੀਮਤ ਵਾਲੇ ਐਪਲ iPhone SE (32ਜੀ.ਬੀ.) ਫੋਨ ਨੂੰ 5,201 ਰੁਪਏ ਦੇ ਡਿਸਕਾਊਂਟ ਨਾਲ 21,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਇਸ ਫੋਨ 'ਤੇ ਵੀ 15,000 ਰੁਪਏ ਤੱਕ ਦਾ ਐਕਸਚੇਂਜ ਆਫਰ ਵੀ ਦਿੱਤਾ ਜਾ ਰਿਹਾ ਹੈ।
ਆਈਫੋਨ 8 ਦੇ ਲਾਂਚ ਹੋਣ 'ਚ ਹੋਵੇਗੀ ਦੇਰੀ
NEXT STORY