ਜਲੰਧਰ : ਵੱਧਦੀ ਜਨਸੰਖਿਆ ਕਰਕੇ ਚਾਈਨਾ 'ਚ ਟ੍ਰਾਂਸਪੋਰਟ ਦੀ ਸਮੱਸਿਆ ਇਕ ਜ਼ਰੂਰੀ ਵਿਸ਼ਾ ਬਣਦਾ ਜਾ ਰਿਹਾ ਹੈ, ਜਿਸ ਦਾ ਹੱਲ ਕਢਣ ਲਈ ਚਾਈਨਾ 'ਚ ਕਈ ਟੈੱਕ ਕੰਪਨੀਆਂ ਅਲੱਗ-ਅਲੱਗ ਕਾਂਸੈਪਟ ਲਿਆ ਰਹੀਆਂ ਹਨ। ਬੀਜਿੰਗ ਦੀ ਇਕ ਕੰਪਨੀ ਨੇ ਵੀ ਇਕ ਵੱਖਰਾ ਕਾਂਸੈਪਟ ਪੇਸ਼ ਕੀਤਾ ਹੈ। ਇਸ ਨੂੰ ਲੰਬੀ ਸਟ੍ਰੈਡਲਿੰਗ ਬੱਸ ਦਾ ਨਾਂ ਦਿੱਤਾ ਗਿਆ ਹੈ। ਪਟੜੀਆਂ 'ਤੇ ਚੱਲਦੀ ਇਹ ਬੱਲ ਸੜਕ 'ਤੇ 60 ਕਿਲੋ ਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਦੌੜੇਗੀ।
ਖਾਸ ਗੱਲ ਇਹ ਕਿ ਇਸ ਦਾ ਡਿਜ਼ਾਈਨ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਸੜਕ 'ਤੇ ਹੋਰ ਕਾਰਾਂ ਵੀ ਇਸ ਦੇ ਥੱਲਿਓਂ ਆਸਾਨੀ ਨਾਲ ਗੁਜ਼ਰ ਸਰਣਗੀਆਂ, ਜਿਸ ਨਾਲ ਟ੍ਰੈਫਿਕ ਦੀ ਸਮੱਸਿਆ ਦਾ ਇਕ ਬਹੁਤ ਆਸਾਨ ਹੱਲ ਮਿੱਲ ਸਕਦਾ ਹੈ। ਇਹ ਬੱਸਾਂ 1400 ਸਵਾਰੀਆਂ ਨੂੰ ਇਕ ਵਾਰ 'ਚ ਲਿਜਾ ਸਕਦੀਆਂ ਹਨ। ਇਸ ਬੱਸ ਦੇ ਪ੍ਰੋਟੋਟਾਈਪ ਦੀ ਟੈਸਟਿੰਗ ਕੋਸਟਲ ਸਿਟੀ ਕੀਉਐਂਡਾਓ 'ਚ ਸ਼ੁਰੂ ਹੋ ਗਈ ਹੈ।
ਇਨ੍ਹਾਂ ChromeBooks 'ਚ ਚੱਲ ਸਕਣਗੇ ਐਂਡ੍ਰਾਇਡ ਐਪਸ
NEXT STORY