ਜਲੰਧਰ- ਜਪਾਨ ਦੀ ਮਲਟੀਨੈਸ਼ਨਲ ਕੰਪਨੀ ਫੁਜੀਫਿਲਮ ਨੇ ਮਿਰਰਲੈੱਸ ਕੈਮਰੇ ਦੀ ਦੁਨੀਆ 'ਚ ਧਮਾਕੇਦਾਰ ਵਾਪਸੀ ਕਰਦੇ ਹੋਏ ਐਕਸ ਸੀਰੀਜ਼ 'ਚ ਆਪਣੇ ਸਭ ਤੋਂ ਸਸਤੇ ਕੈਮਰਾ X-110 ਨੂੰ ਲਾਂਚ ਕੀਤਾ ਹੈ। 16-50mm f/3.5-5.6 ਲੈਂਜ਼ ਦੇ ਨਾਲ ਲਾਂਚ ਹੋਏ ਐਕਸ-ਏ10 ਕੈਮਰਾ ਦੀ ਕੀਮਤ 499.95 ਡਾਲਰ (ਕਰੀਬ 34,000 ਰੁਪਏ) ਹੈ। ਇਹ ਕੈਮਰਾ ਜਨਵਰੀ 'ਚ ਵਿਕਰੀ ਲਈ ਉਪਲੱਬਧ ਹੋ ਜਾਵੇਗਾ।
ਐਕਸ-ਏ10 ਕੈਮਰੇ ਦਾ ਡਿਜ਼ਾਈਨ ਇਸ ਸਾਲ ਦੀ ਸ਼ੁਰੂਆਤ 'ਚ ਲਾਂਚ ਹੋਏ ਐਕਸ-ਏ3 ਵਰਗਾ ਹੀ ਹੈ। ਸੈਲਫੀ ਦੇ ਦੀਵਾਨਿਆਂ ਨੂੰ ਧਿਆਨ 'ਚ ਰੱਖ ਕੇ ਡਿਜ਼ਾਈਨ ਕੀਤੇ ਗਏ ਇਸ ਕੈਮਰੇ 'ਚ ਸੈਲਫ ਟਾਈਮਿੰਗ ਫੀਚਰ ਦਿੱਤਾ ਗਿਆ ਹੈ। ਫੁਜੀਫਿਲਮ ਦੇ ਐਕਸ-ਏ10 ਕੈਮਰੇ 'ਚ 24 ਮੈਗਾਪਿਕਸਲ ਕਾਂਪੋਨੈਂਟ ਦੀ ਬਜਾਏ 16 ਮੈਗਾਪਿਕਸਲ ਸੈਂਸਰ ਦੀ ਵਰਤੋਂ ਕੀਤੀ ਗਈ ਹੈ। ਫੁਜੀਫਿਲਮ ਦਾ ਐਕਸ-ਏ10 ਕੈਮਰਾ ਦੂਜੇ ਕਾਂਪੈੱਕਟ ਕੈਮਰਿਆਂ ਦੇ ਮੁਕਾਬਲੇ ਕਾਫੀ ਸਸਤਾ ਹੋਣ ਦੇ ਨਾਲ-ਨਾਲ ਸ਼ਾਨਦਾਰ ਫੀਚਰਜ਼ ਨਾਲ ਵੀ ਲੈਸ ਹੈ।
Gigabyte AERO 14 ਲੈਪਟਾਪ ਦੇ ਫੀਚਰਸ
NEXT STORY