ਜਲੰਧਰ— ਦੱਖਣੀ ਕੋਰੀਆਈ ਤਕਨਾਲੋਜੀ ਦਿੱਗਜ ਸੈਮਸੰਗ ਆਪਣੇ ਆਉਣ ਵਾਲੇ ਗਲੈਕਸੀ ਨੋਟ 8 ਡਿਵਾਈਸ ਨੂੰ ਵਾਇਰਲੈਸ ਈਅਰਪਲਗਸ ਨਾਲ ਬਾਜ਼ਾਰ 'ਚ ਪੇਸ਼ ਕਰ ਸਕਦੀ ਹੈ। ਇਹ ਈਅਰਪਲਗਸ ਐਪਲ ਦੇ ਈਅਰਪੋਡਰਸ ਦੇ ਵਰਗੇ ਹੈ ਜੋ ਆਰਟਿਫਿਸ਼ਿਅਲ ਇੰਟੈਲੀਜੰਸੀ ਅਸੀਸਟੈਂਟ 'Bixby' ਨਾਲ ਲੈਸ ਹੈ।
ਖਬਰਾਂ ਮੁਤਾਬਕ ਇਹ ਈਅਰਫੋਨ ਨਾਲ ਨਾਇਜ ਕੈਂਸਲਿੰਗ ਤਕਨਾਲੋਜੀ ਨਾਲ ਲੈਸ ਹੈ ਅਤੇ ਉਮੀਦ ਹੈ ਕਿ ਇਹ ਗਲੈਕਸੀ ਐੱਸ 8 ਅਤੇ ਗਲੈਕਸੀ ਐੱਸ 8 ਪਲੱਸ ਨਾਲ ਕੰਮ ਕਰਨਗੇ।
ਸੈਮਸੰਗ ਦੇ ਬਾਰੇ 'ਚ ਇਹ ਚਰਚਾ ਵੀ ਹੈ ਕਿ ਉਹ Bixby ਸਪੀਕਰ 'ਤੇ ਵੀ ਕੰਮ ਕਰ ਰਹੀ ਹੈ, ਹਾਲਾਂਕਿ ਇਹ ਦਾਅਵਾ ਕੀਤਾ ਜਾ ਸਕਦਾ ਹੈ ਕਿ ਉਨ੍ਹਾਂ ਯੋਜਨਾਵਾਂ ਨੂੰ ਫਿਲਹਾਲ ਸਥਗਿਤ ਕਰ ਦਿੱਤਾ ਗਿਆ ਹੈ। ਇਸ ਮਹੀਨੇ ਦੀ ਸ਼ੁਰੂਆਤ 'ਚ ਜਾਰੀ ਕੀਤੇ ਗਏ ਸਾਫਟਵੇਅਰ ਅਪਡੇਟ 'ਚ ਅਮਰੀਕਾ 'ਚ Bixby ਵਾਇਸ ਅਸੀਸਟੈਂਟ ਦਾ ਅੰਗ੍ਰੇਜੀ ਬੋਲਣ ਵਾਲਾ ਵਰਜ਼ਨ ਵੀ ਜਾਰੀ ਕੀਤਾ ਗਿਆ ਹੈ। ਚਰਚਾ ਹੈ ਕਿ ਸੈਮਸੰਗ ਆਪਣੇ ਅਗਲੇ ਫਲੈਗਸ਼ਿਪ ਗਲੈਕਸੀ ਨੋਟ 8 ਡਿਵਾਈਸ ਨੂੰ ਸਭ ਤੋਂ ਵੱਡੀ ਵਿਰੋਧੀ ਕੰਪਨੀ ਐਪਲ ਨਾਲ ਟੱਕਰ ਲੈਣ ਲਈ ਸਤੰਬਰ 'ਚ ਲਾਂਚ ਕਰੇਗੀ। ਚਰਚਾ ਇਹ ਵੀ ਹੈ ਕਿ ਗਲੈਕਸੀ ਨੋਟ 8 ਦੀ ਕੀਮਤ 900 ਡਾਲਰ ਹੋਵੇਗੀ।
5,000 ਰੁਪਏ ਤੋਂ ਵੀ ਘੱਟ ਕੀਮਤ 'ਚ ਮਿਲ ਰਹੇ ਹਨ ਇਹ ਵੱਡੀ ਸਕਰੀਨ ਵਾਲੇ ਸਮਾਰਟਫੋਨਜ਼
NEXT STORY