ਜਲੰਧਰ- ਸੈਮਸੰਗ ਨੇ ਆਪਣੇ ਸਮਾਰਟਫੋਨ ਗਲੈਕਸੀ ਸੀ7 ਪ੍ਰੋ 'ਤੇ ਕਈ ਡਿਸਕਾਊਂਟ ਦਾ ਐਲਾਨ ਕੀਤਾ ਹੈ। ਅੱਜ ਐਮਾਜ਼ਾਨ ਇੰਡੀਆ ਦੀ ਵੈੱਬਸਾਈਟ 'ਤੇ ਸੈਮਸੰਗ ਦਾ ਇਹ ਸਮਾਰਟਫੋਨ 4000 ਰੁਪਏ ਦੀ ਛੋਟ ਨਾਲ ਉਪਲੱਬਧ ਹੈ, ਜਦਕਿ ਇਹ ਆਫਰ ਸਿਰਫ ਐਮਾਜ਼ਾਨ ਪ੍ਰਾਈਮ ਮੈਂਬਰਸ ਲਈ ਹੀ ਹੈ। ਇਸ ਸਮਾਰਟਫੋਨ ਦਾ ਰੈਗੂਲਰ ਪ੍ਰਾਈਮ 27,900 ਰੁਪਏ ਹੈ। ਐਮਾਜ਼ਾਨ ਪ੍ਰਾਈਮ ਮੈਂਬਰਸ 27,990 ਰੁਪਏ ਦੀ ਕੀਮਤ ਵਾਲੇ ਇਸ ਫੋਨ ਨੂੰ 25,990 ਰੁਪਏ 'ਚ ਖਰੀਦਲ ਸਕਦੇ ਹੋ। ਇਹ ਆਫਰ ਸੀਮਤ ਸਟਾਕ ਲਈ ਹੈ। ਸੈਮਸੰਗ ਗਲੈਕਸੀ ਸੀ7 ਪ੍ਰੋ ਨੂੰ ਇਸ ਸਾਲ ਅਪ੍ਰੈਲ 'ਚ ਲਾਂਚ ਕੀਤਾ ਗਿਆ ਸੀ।
ਗੱਲ ਕਰੀਏ ਫੋਨ ਦੇ ਸਪੈਸੀਫਿਕੇਸ਼ਨ ਦੀ ਤਾਂ ਇਸ 'ਚ 5.7 ਇੰਚ ਦਾ ਸੁਪਰ ਐਮੋਲੇਡ ਡਿਸਪਲੇ ਹੈ। ਇਸ ਦਾ ਪਿਕਸਲ ਰੈਜ਼ੋਲਿਊਸ਼ਨ 1080 ਹੈ। ਡਿਸਪਲੇ 'ਚ ਆਲਵੇਜ਼ ਆਨ ਫੀਚਰ ਵੀ ਦਿੱਤਾ ਗਿਆ ਹੈ। ਫੋਨ 'ਚ ਆਕਟਾ-ਕੋਰ ਸਨੈਪਡ੍ਰੈਗਨ 625 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ 'ਚ 4ਜੀ. ਬੀ. ਰੈਮ ਦਿੱਤੀ ਗਈ ਹੈ। ਫੋਨ ਦੀ ਇਨਬਿਲਟ ਸਟੋਰੇਜ 64 ਜੀ. ਬੀ. ਹੈ। ਯੂਜ਼ਰ ਦੇ ਕੋਲ ਇਸ ਇੰਟਰਨਲ ਮੈਮਰੀ ਨੂੰ ਮਾਈਕ੍ਰੋ ਐੱਸ. ਡੀ. ਕਾਰਡ ਦੀ ਮਦਦ ਤੋਂ 256 ਜੀ. ਬੀ. ਤੱਕ ਵਧਾਉਣ ਦਾ ਆਪਸ਼ਨ ਹੋਵੇਗਾ।
ਸੈਮਸੰਗ ਸੀ7 ਪ੍ਰੋ ਐਂਡਰਾਇਡ ਦਾ ਲੇਟੈਸਟ ਵਰਜਨ 6.0.1 ਮਾਰਸ਼ਮੈਲੋ ਦਿੱਤਾ ਗਿਆ ਹੈ। ਫੋਨ 'ਚ 16 ਮੈਗਾਪਿਕਸਲ ਦਾ ਰਿਅਰ ਅਤੇ ਸੈਲਫੀ ਕੈਮਰਾ ਦਿੱਤਾ ਗਿਆ ਹੈ। ਫੋਨ ਦੇ ਕੈਮਰੇ ਤੋਂ ਤੁਸੀਂ ਐੱਚ. ਡੀ. 'ਚ ਵੀਡੀਓ ਰਿਕਾਰਡਿੰਗ ਵੀ ਕਰ ਸਕਦੇ ਹੋ। ਫੋਨ 'ਚ ਪਾਵਰ ਬੈਕਅੱਪ ਲਈ 3300 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
Samsung ਡਿਊਲ ਸਕਰੀਨ Flipphone SM-G9298 ਦੀ ਜਾਣਕਾਰੀ ਆਨਲਾਈਨ ਹੋਈ ਲੀਕ
NEXT STORY