ਜਲੰਧਰ- ਵਟਸਐਪ ਵਰਗੇ Instant Messaging Apps ਆਕਰਸ਼ਕ ਫੀਚਰ ਦੀ ਵਜ੍ਹਾ ਨਾਲ ਐਂਡ੍ਰਾਇਡ ਫੋਨ ਦੇ SMS ਐਪ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਬਹੁਤ ਘੱਟ ਹੀ ਲੋਕ SMS App ਦਾ ਇਸਤੇਮਾਲ ਕਰਦੇ ਹਨ। ਇਸ ਨੂੰ ਦੇਖਦੇ ਹੋਏ ਕਈ ਕੰਪਨੀਆਂ ਨੇ ਆਪਣੇ SMS ਐਪ ਨੂੰ ਆਕਰਸ਼ਕ ਲੁਕ ਅਤੇ ਵਟਸਐਪ ਵਰਗੇ ਮੈਸੇਜਿੰਗ ਐਪ ਦਾ ਫੀਚਰ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਸ ਨਾਲ ਐਂਡ੍ਰਾਇਡ ਯੂਜ਼ਰ ਨਵੇਂ ਅੰਦਾਜ਼ 'ਚ Messaging ਦਾ ਇਸਤੇਮਾਲ ਕਰ ਸਕਣਗੇ। ਅਸੀਂ ਤੁਹਾਨੂੰ ਇਨ੍ਹਾਂ Messaging Apps ਬਾਰੇਇਕ ਕੜੀ ਤਹਿਤ ਜਾਣਕਾਰੀ ਦੇਵਾਂਗੇ। ਆਪ ਵੀ ਜਾਣੋ ਇਨ੍ਹਾਂ Apps ਦੀਆਂ ਖਾਸ ਗੱਲਾਂ।
Google Messaging App
Google ਐਂਡ੍ਰਾਇਡ ਯੂਜ਼ਰ ਲਈ SMS App ਲਾਂਚ ਕਰਨ ਜਾ ਰਹੀ ਹੈ। ਇਸ ਐਪ 'ਚ Read & Receipt ਦਾ ਫੀਚਰ ਹੋਵੇਗਾ, ਜਿਸ ਤ੍ਹਰਾਂ ਵ੍ਹਟਸਐਪ 'ਤੇ ਮੈਸੇਜ ਪੜ੍ਹਨ ਤੋਂ ਬਾਅਦ 2 ਬਲਿਊ ਟਿਕ ਦਿਖਾਈ ਦਿੰਦੇ ਹਨ, ਉਸੇ ਤਰ੍ਹਾਂ ਇਸ ਐਪ 'ਤੇ ਵੀ ਮੈਸੇਜ ਪੜ੍ਹ ਲੈਣ ਦੀ ਜਾਣਕਾਰੀ ਸਾਹਮਣੇ ਵਾਲੇ ਨੂੰ ਮਿਲ ਜਾਵੇਗੀ। ਐਂਡ੍ਰਾਇਡ ਯੂਜ਼ਰ ਗਰੁੱਪ ਬਣਾ ਕੇ 3hat ਕਰ ਸਕਣਗੇ। ਇੰਨਾ ਹੀ ਨਹੀਂ ਮੈਸੇਜ 'ਚ ਹਾਈ ਰੈਜ਼ੋਲਿਊਸ਼ਨ ਦੀਆਂ Images, Videos ਅਤੇ Gif ਇਮੇਜ ਵੀ ਭੇਜ ਸਕਣਗੇ। ਇਸ ਐਪ 'ਚ ਟਾਈਪਿੰਗ ਇੰਡੀਕੇਟਰ ਦੀ ਸਹੂਲਤ ਵੀ ਮੌਜੂਦ ਹੋਵੇਗੀ। ਮਤਲਬ ਜਦੋਂ ਕੋਈ ਯੂਜ਼ਰ ਮੈਸੇਜ ਟਾਈਪ ਕਰ ਰਿਹਾ ਹੋਵੇਗਾ ਤਾਂ ਸਾਹਮਣੇ ਵਾਲੇ ਯੂਜ਼ਰ ਨੂੰ ਇਹ ਗੱਲ ਪਤਾ ਲੱਗ ਜਾਵੇਗੀ।
Now SMS ਹੈ ਮਜ਼ੇਦਾਰ
Now SMS ਇਕ Messeging App ਐਪ ਹੈ। ਇਸ ਐਪ ਨਾਲ ਯੂਜ਼ਰ ਨਾ ਸਿਰਫ SMS ਦੇ Words ਨੂੰ ਆਕਰਸ਼ਕ Color & Shape ਦੇ ਸਕਦੇ ਹਨ, ਸਗੋਂ ਵੱਖ-ਵੱਖ ਲੋਕਾਂ ਦੇ ਮੈਸੇਜ ਦੀ ਨੋਟੀਫਿਕੇਸ਼ਨ ਲਈ ਵੀ ਵੱਖ-ਵੱਖ ਰੰਗਾਂ ਦੀਆਂ LED Lights ਵੀ ਸੈੱਟ ਕਰ ਸਕਦੇ ਹਨ। ਇਸ ਨਾਲ Screen ਦੀ Light ਚੱਲਦੇ ਪਤਾ ਲੱਗ ਜਾਵੇਗਾ ਕਿ ਕਿਸ ਦਾ ਮੈਸੇਜ ਆਇਆ ਹੈ। Now SMS 'ਚ ਵੱਖ ਤਰ੍ਹਾਂ ਦੇ ਇਮੋਜੀ ਦਾ ਵੀ ਇਸੇਤਮਾਲ ਕੀਤਾ ਜਾ ਸਕਦਾ ਹੈ। ਇਹ ਐਪ ਪਲੇਅ ਸਟੋਰ 'ਤੇ ਫ੍ਰੀ 'ਚ ਮੌਜੂਦ ਹੈ।
Chomp SMS App
Deley-Send ਫੀਚਰ ਮਤਲਬ ਮੈਸੇਜ ਭੇਜਣ ਦਾ ਸਮਾਂ ਤੈਅ ਕਰਨ ਦੀ ਸਹੂਲਤ Chomp SMS App ਦੀ ਸਭ ਤੋਂ ਵੱਡੀ ਖੂਬੀ ਹੈ। ਇਸ ਤਹਿਤ ਯੂਜ਼ਰ ਮੈਸੇਜ ਭੇਜਣ ਅਤੇ ਇਸ ਨੂੰ Receive ਤਕ ਪਹੁੰਚਣ ਦੀ ਮਿਆਦ 3 ਸੈਕੰਡ ਤਕ ਦੀ ਦੇਰੀ ਕਰ ਸਕਦੇ ਹਨ। ਇਸ ਦੌਰਾਨ ਜੇਕਰ ਉਨ੍ਹਾਂ ਨੂੰ ਲੱਗਦਾ ਹੈ ਕਿ Message ਅਧੂਰਾ ਰਹਿ ਗਿਆ ਹੈ ਜਾਂ ਉਸ 'ਚ ਕੋਈ ਗਲਤ ਗੱਲ ਲਿਖੀਗਈ ਹੈ ਤਾਂ ਉਹ ਉਸ ਨੂੰ ਰੋਕ ਵੀ ਸਕਦੇ ਹਨ। Chomp SMS 'ਚ ਮਟੀਰੀਅਲ ਡਿਜ਼ਾਈਨ ਦਾ ਬਦਲ ਵੀ ਮੌਜੂਦ ਹੈ, ਜਿਸ ਨਾਲ SMS ਦੇ ਅੱਖਰਾਂ ਨੂੰ ਆਕਰਸ਼ਕ ਰੰਗ ਅਤੇ ਡਿਜ਼ਾਈਨ ਦਿੱਤਾ ਜਾ ਸਕਦਾ ਹੈ। ਇਹ ਐਪ ਸ਼ੈਡਿਊਲ ਮੈਸੇਜ ਭੇਜਣ ਦੀ ਸਹੂਲਤ ਵੀ ਦਿੰਦਾ ਹੈ। ਮਤਲਬ ਕੋਈ ਮੈਸੇਜ ਟਾਈਪ ਕਰਕੇ ਉਸ 'ਚ ਮਨ ਮੁਤਾਬਕ ਸਮੇਂ 'ਤੇ ਭੇਜਣ ਦਾ Alarm ਲਗਾ ਸਕਦੇ ਹੋ। ਕਵਿਕ ਰਿਪਲਾਈ ਪਾਪ ਅਪ ਫੀਚਰ ਜ਼ਰੀਏ ਡਿਸਪਲੇਅ ਨਾਲ ਮੈਸੇਜ ਦਾ ਸਿੱਧੇ ਜਵਾਬ ਦਿੱਤਾ ਜਾ ਸਕਦਾ ਹੈ।
ਜੂਨ 'ਚ Moto G4 play ਨੂੰ ਮਿਲੇਗਾ ਐਂਡਰਾਇਡ ਨੂਗਾ ਅਪਡੇਟ: ਰਿਪੋਰਟ
NEXT STORY