ਜਲੰਧਰ- ਟੈਕਨਾਲੋਜੀ ਦੁਆਰਾ ਕਿਸੇ ਤਕਨੀਕ ਨੂੰ ਜਲਦੀ ਸਿੱਖਣ ਵੱਲ ਧਿਆਨ ਦਿੰਦੇ ਹੋਏ ਗੂਗਲ ਵੱਲੋਂ ਪ੍ਰਾਜੈਕਟ ਬਲਾਕਸ ਦਾ ਐਲਾਨ ਕੀਤਾ ਗਿਆ ਹੈ। ਇਸ ਪ੍ਰਾਜੈਕਟ ਲਈ ਇਕ ਟੂਲ ਡਿਜ਼ਾਇਨ ਕੀਤਾ ਗਿਆ ਹੈ ਜਿਸ ਨਾਲ ਬੱਚੇ ਪ੍ਰੋਗਰਾਮੀ ਕਰਨਾ ਅਤੇ ਕੂਲ ਗੈਜੇਟਸ ਬਣਾਉਣਾ ਸਿੱਖਣਗੇ। ਅਸਲ 'ਚ ਗੂਗਲ ਨੇ ਇਕ ਬਲਾਕ ਗੇਮ ਤਿਆਰ ਕੀਤਾ ਹੈ। ਇਸ ਬਲਾਕ ਗੇਮ ਨਾਲ ਬੱਚੇ ਖੇਡ ਦੇ ਨਾਲ-ਨਾਲ ਐਪਸ ਬਣਾਉਣ ਦੀ ਕੋਡਿੰਗ ਵੀ ਸਿੱਖ ਜਾਣਗੇ। ਸਿਰਫ ਤਿੰਨ ਮੁੱਖ ਕੰਪੋਨੈੱਟਸ ਦੀ ਵਰਤੋਂ ਨਾਲ ਬੱਚੇ ਬਲਾਕਸ ਨੂੰ ਕਸਟਮਾਈਜ਼ ਅਤੇ ਰੀ-ਅਰੇਂਜ ਕਰਦੇ ਹੋਏ ਕੁੱਝ ਬਣਾ ਸਕਣਗੇ। ਇਸ ਨਾਲ ਉਹ ਆਪਣੇ ਖਿਡੌਣੇ ਜਾਂ ਡਿਵਾਈਸ ਨੂੰ ਦੂਰੋਂ ਕੰਟਰੋਲ ਕਰ ਸਕਣਗੇ।
ਗੂਗਲ ਕ੍ਰੀਏਟਿਵ ਲੈਬ ਮੈਂਬਰ ਸਟੀਵ ਵਰਨਾਕਸਿ ਅਤੇ ਜੇਇਮ ਗੋਲਡਸਟਿਨ ਦੀ ਇਕ ਪੋਸਟ ਮੁਤਾਬਿਕ ਗੂਗਲ ਦੇ ਇਸ ਪ੍ਰਾਜੈਕਟ ਦੀ ਮਦਦ ਨਾਲ ਬੱਚੇ ਆਪਣੇ ਕੰਪਿਊਟਿੰਗ ਸਕਿਲਜ਼ ਨੂੰ ਵਧਾ ਸਕਦੇ ਹਨ। ਗੂਗਲ ਨੇ ਪਾਉਲੋ ਬਲਿਕਸਟੇਨ ਆਫ ਸਟੈਂਡਫੋਰਡ ਯੂਨੀਵਰਸਿਟੀ ਅਤੇ ਆਈ.ਡੀ.ਈ.ਓ. ਐਂਡ ਟੈਪਸ ਦੀਆਂ ਆਪਸੀ ਕੋਸ਼ਿਸ਼ਾਂ ਨਾਲ ਇਸ ਬਲਾਕ ਪ੍ਰਾਜੈਕਟ ਨੂੰ ਬਣਾਇਆ ਹੈ। ਇਸ ਪ੍ਰਾਜੈਕਟ 'ਚ ਕੋਡਿੰਗ ਨੂੰ ਫਿਜ਼ਿਕਲ ਐਕਸਪੀਰਿਅੰਸ ਬਣਾਇਆ ਗਿਆ ਹੈ, ਤਾਂ ਜੋ ਬੱਚੇ ਆਪਣੇ ਹੱਥਾਂ ਨਾਲ ਖੇਡਦੇ ਹੋਏ ਕੰਪਿਊਟੇਸ਼ਨਲ ਥਿੰਕਿੰਗ ਨਾਲ ਸਿੱਖ ਸਕਣ। ਉੱਪਰ ਦਿੱਤੀ ਵੀਡੀਓ 'ਚ ਤੁਸੀਂ ਇਸ ਪ੍ਰਾਜੈਕਟ ਦੇ ਕੰਮ ਕਰਨ ਦੇ ਤਰੀਕੇ ਨੂੰ ਦੇਖ ਸਕਦੇ ਹੋ।
ਮਹਿੰਦਰਾ ਨੇ ਭਾਰਤ 'ਚ ਉਪਲੱਬਧ ਕੀਤੀ KUV100 ਦੀ ਐਕਸਪਲੋਰਰ ਕਿਟ
NEXT STORY