ਜਲੰਧਰ- ਜਪਾਨ ਦੀ ਵਾਹਨ ਨਿਰਮਾਤਾ ਕੰਪਨੀ ਹੌਂਡਾ ਨੇ ਆਖਰਕਾਰ ਨਵੇਂ CB Twister ਦੇ 250 ਸੀ.ਸੀ. ਮਾਡਲ ਨੂੰ ਬ੍ਰਾਜ਼ੀਲ 'ਚ ਪਹਿਲੀ ਵਾਰ ਸ਼ੋਅਕੇਸ ਕੀਤਾ ਹੈ। ਇਸ ਦਮਦਾਰ 250 ਸੀ.ਸੀ. ਨੇਕਡ ਬਾਈਕ 'ਚ ਕੰਪਨੀ ਨੇ 16.5 ਲੀਟਰ ਦਾ ਫਿਊਲ ਟੈਂਕ ਦਿੱਤਾ ਹੈ ਜੋ ਲੰਬੀ ਦੂਰੀ ਦੀ ਯਾਤਰਾ ਨੂੰ ਤੈਅ ਕਰਨ 'ਚ ਮਦਦ ਕਰੇਗਾ। ਬਾਈਕ 'ਚ 16-ਇੰਚ ਦੇ ਅਲੌਏ ਵ੍ਹੀਲਸ ਦੇ ਨਾਲ ਨਵੀਂ ਐੱਲ.ਈ.ਡੀ. ਟੇਲ ਲੈਂਪਸ ਅਤੇ ਫੁੱਲੀ ਡਿਜੀਟਲ ਉਪਕਰਣ ਕੰਸੋਲ ਦਿੱਤਾ ਗਿਆ ਹੈ। ਸੇਫਟੀ ਫੀਚਰਜ਼ ਦੀ ਗੱਲ ਕੀਤੀ ਜਾਵੇ ਤਾਂ ਬਾਈਕ 'ਚ ਡੁਅਲ ਚੈਨਲ ABS ਦੇ ਨਾਲ ਫਰੰਟ ਅਤੇ ਰਿਅਰ 'ਤੇ ਡਿਸਕ ਬ੍ਰੇਕਸ ਦਿੱਤੀਆਂ ਗਈਆਂ ਹਨ।
CB Twister 250 'ਚ 249.5cc OHC, ਸਿੰਗਲ ਸਿਲੰਡਰ, ਏਅਰ ਕੂਲਡ, ਫਿਊਲ ਇੰਜਨ ਲੱਗਾ ਹੈ ਜੋ 7500 ਆਰ.ਪੀ.ਐੱਮ. 'ਤੇ 22.4 ਬੀ.ਐੱਚ.ਪੀ. ਦੀ ਤਾਕਤ ਅਤੇ 22.4 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਇਸ ਬਾਈਕ ਨੂੰ 6 ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ। ਕੰਪਨੀ ਨੇ ਫਿਲਹਾਲ ਇਸ ਬਾਈਕ ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ ਹੈ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਬਾਈਕ ਨੂੰ ਭਾਰਤ 'ਚ ਪੇਸ਼ ਕੀਤਾ ਜਾਵੇਗਾ ਅਤੇ ਇਹ ਯਾਮਾਹਾ ਦੇ FZ25 ਨੂੰ ਸਖਤ ਟੱਕਰ ਦੇਵੇਗੀ।
2017 ਸੈਮਸੰਗ ਗਲੈਕਸੀ A ਸੀਰੀਜ਼ ਦੇ ਫੀਚਰਸ ਦਾ ਹੋਇਆ ਖੁਲਾਸਾ
NEXT STORY