ਕਿਉਂ ਖਰੀਦਣਾ ਅਤੇ ਕਿਉਂ ਨਹੀਂ ਖਰੀਦਣਾ ਚਾਹੋਗੇ
ਜਲੰਧਰ : ਪਿਛਲੇ ਸਾਲ ਵਿੰਡੋਜ਼ ਲੈਪਟਾਪਸ ਦੀ ਦੁਨੀਆ ਵਿਚ ਚੰਗਾ ਸਾਲ ਰਿਹਾ। ਕੁਆਲਿਟੀ ਦੇ ਨਾਲ-ਨਾਲ ਲੈਪਟਾਪਸ ਦੀ ਕੀਮਤ ਵਿਚ ਵੀ ਕਮੀ ਦੇਖਣ ਨੂੰ ਮਿਲੀ । ਡੈੱਲ, ਐੱਚ. ਪੀ., ਆਸੂਸ ਵਰਗੀਆਂ ਕੰਪਨੀਆਂ ਨੇ ਐਲੂਮੀਨੀਅਮ ਅਤੇ ਕਾਰਬਨ ਫਾਈਬਰ ਨਾਲ ਬਣੇ ਪਤਲੇ ਅਤੇ ਮਜ਼ਬੂਤ ਲੈਪਟਾਪਸ ਨੂੰ 65,000 ਹਜ਼ਾਰ ਰੁਪਏ ਤੋਂ ਘੱਟ ਦੀ ਕੀਮਤ ਵਿਚ ਪੇਸ਼ ਕੀਤਾ । ਹੁਣ ਇਸ ਲਿਸਟ ਵਿਚ ਹੈਵਲੇਟ ਪੈਕਰਡ (ਐੱਚ. ਪੀ.) ਦਾ ਨਵਾਂ ਲੈਪਟਾਪ ਐੱਚ. ਪੀ. ਐੱਨ. ਵੀ. 13 ਵੀ ਸ਼ਾਮਿਲ ਹੋ ਗਿਆ ਹੈ ।
ਐੱਚ. ਪੀ. ਐੱਨ. ਵੀ. 13 ਦੀ ਕੀਮਤ 800 ਡਾਲਰ (ਲਗਭਗ 54,000 ਰੁਪਏ) ਹੈ ਅਤੇ ਇਸ ਕੀਮਤ ਵਿਚ ਤੁਹਾਨੂੰ ਫੀਚਰਜ਼ ਦੇ ਮਾਮਲੇ ਵਿਚ ਕਿਸੇ ਵੀ ਤਰ੍ਹਾਂ ਦਾ ਕੋਈ ਸਮਝੌਤਾ ਨਹੀਂ ਕਰਨਾ ਪਵੇਗਾ । ਇਸ ਵਿਚ 2.378੍ਰ 15 ਵਾਟ ਇੰਟੇਲ ਕੋਰ ਆਈ 5 ਪ੍ਰੋਸੈਸਰ, 8 ਜੀ ਬੀ ਰੈਮ, 128 ਜੀ ਬੀ ਦੀ ਤੇਜ਼ ਸਾਲਿਡ ਸਟੈਟ ਸਟੋਰੇਜ ਅਤੇ ਚੰਗੇਰੀ 1080 ਪਿਕਸਲ ਸਕ੍ਰੀਨ ਦਿੱਤੀ ਗਈ ਹੈ । ਇਨ੍ਹਾਂ ਸਾਰੀਆਂ ਚੀਜ਼ਾਂ ਦੇ ਨਾਲ ਐੱਨ. ਵੀ. 13 ਦਾ ਭਾਰ 2.8 ਪੌਂਡ (1.27 ਕਿਲੋਗ੍ਰਾਮ) ਅਤੇ ਇਸ ਦੀ ਮੋਟਾਈ 12.9 ਐੱਮ. ਐੱਮ. ਹੈ । ਇਹ ਹੁਣ ਤੱਕ ਦੇ ਬਣਾਏ ਗਏ ਸਭ ਤੋਂ ਪਤਲੇ ਲੈਪਟਾਪਸ ਵਿਚੋਂ ਇਕ ਹੈ ।
ਇਸ ਦੀ ਕੀਮਤ ਅਤੇ ਫੀਚਰਜ਼ ਬਾਰੇ ਵਿਚ ਜਾਣ ਕੇ ਸ਼ਾਇਦ ਤੁਹਾਨੂੰ ਲੱਗ ਰਿਹਾ ਹੋਵੇਗਾ ਕਿ ਇਹ ਇਕ ਵਧੀਆ ਲੈਪਟਾਪ ਹੈ ਅਤੇ ਇਸ ਨੂੰ ਖਰੀਦਿਆ ਜਾ ਸਕਦਾ ਹੈ, ਪਰ ਅਸੀਂ ਤੁਹਾਨੂੰ ਐੱਨ. ਵੀ. 13 ਨੂੰ ਖਰੀਦਣ ਦੀ ਸਲਾਹ ਨਹੀਂ ਦੇਵਾਂਗੇ । ਇਸਦਾ ਕਾਰਨ ਇਹ ਹੈ ਕਿ ਇਹ ਲੈਪਟਾਪ ਆਪਣੇ ਮੁਕਾਬਲੇ ਦੇ ਹੋਰ ਕੰਪਨੀਆਂ ਦੇ ਲੈਪਟਾਪਸ ਤੋਂ ਵਧੀਆ ਨਹੀਂ ਹੈ । ਹਾਲਾਂਕਿ ਇਸ ਵਿਚ ਇਕ ਫੀਚਰ ਸਭ ਤੋਂ ਚੰਗਾ ਹੈ ਅਤੇ ਇਹ ਤੁਹਾਨੂੰ ਵੀ ਪਸੰਦ ਆਵੇਗਾ ਅਤੇ ਉਹ ਹੈ ਫਿੰਗਰਪ੍ਰਿੰਟ ਸੈਂਸਰ । ਫਿੰਗਰਪ੍ਰਿੰਟ ਸੈਂਸਰ ਹੋਣ ਕਾਰਨ ਤੁਹਾਨੂੰ ਆਪਣੇ ਲੈਪਟਾਪ ਨੂੰ ਪਾਸਵਰਡ ਲਗਾਉਣ ਅਤੇ ਪਾਸਵਰਡ ਨੂੰ ਹੈਕ ਕਰਕੇ ਡਾਟਾ ਚੋਰੀ ਕਰਨ ਵਰਗੀ ਪ੍ਰੇਸ਼ਾਨੀ ਤੋਂ ਛੁਟਕਾਰਾ ਮਿਲ ਜਾਵੇਗਾ । ਇਸ ਤੋਂ ਇਲਾਵਾ ਐੱਨ. ਵੀ. 13 ਵਿਚ ਇਸਤੇਮਾਲ ਹੋਇਆ ਫਿੰਗਰਪ੍ਰਿੰਟ ਸੈਂਸਰ ਬੇਹੱਦ ਵਧੀਆ ਹੈ, ਜੋ ਤੇਜ਼ੀ ਨਾਲ ਲੈਪਟਾਪ ਨੂੰ ਅਨਲਾਕ ਕਰਕੇ ਪ੍ਰਤੀਕਿਰਿਆ ਦਿੰਦਾ ਹੈ ।
ਐਪਲ ਦੇ ਲੈਪਟਾਪਸ ਅਤੇ ਐੱਚ. ਪੀ. ਐੱਨ. ਵੀ. 13 ਦੇ ਡਿਜ਼ਾਈਨ ਵਿਚ ਜ਼ਿਆਦਾ ਫਰਕ ਨਹੀਂ ਹੈ । ਹਾਲਾਂਕਿ ਫਿਰ ਵੀ ਮੈਕਬੁੱਕ ਅਤੇ ਐੱਨ. ਵੀ. 13 ਵਿਚ ਫਰਕ ਦੇਖਿਆ ਜਾ ਸਕਦਾ ਹੈ । ਐੱਨ. ਵੀ. 13 ਦਾ ਬੈਕਲਾਈਟ ਕੀ-ਬੋਰਡ ਵਧੀਆ ਹੈ, ਜਿਸ ਨਾਲ ਹਨ੍ਹੇਰੇ ਵਿਚ ਵੀ ਟਾਈਪ ਕਰਨ 'ਚ ਪ੍ਰੇਸ਼ਾਨੀ ਨਹੀਂ ਹੋਵੇਗੀ ਅਤੇ ਇਸ ਦਾ ਟਰੈਕਪੈਡ ਵੀ ਥੋੜ੍ਹਾ ਵੱਡਾ ਹੈ । ਇਸ ਵਿਚ ਲੱਗੇ ਬੈਂਗ ਐਂਡ ਆਲਫਸਨ ਬ੍ਰਾਂਡ ਦੇ ਸਪੀਕਰ ਗਰੇਟ ਸਾਊਂਡ ਕਵਾਲਿਟੀ ਦਿੰਦੇ ਹਨ ।
ਐੱਨ. ਵੀ. 13 ਵਿਚ ਲੱਗਾ ਕੋਰ ਆਈ 5 ਪ੍ਰੋਸੈਸਰ ਰੋਜ਼ ਦੇ ਕੰਮਾਂ ਲਈ ਤਾਂ ਠੀਕ ਹੈ ਪਰ ਪ੍ਰਫਾਰਮੈਂਸ ਜ਼ਿਆਦਾ ਚੰਗੀ ਨਹੀਂ ਹੈ । ਇਸ ਦੇ ਨਾਲ ਹੀ ਲੈਪਟਾਪ ਨੂੰ ਚਾਰਜਿੰਗ 'ਤੇ ਲਗਾਉਣ ਉੱਤੇ ਇਸ ਦੀ ਪ੍ਰਫਾਰਮੈਂਸ ਵਿਚ ਹੋਰ ਵੀ ਕਮੀ ਆ ਜਾਂਦੀ ਹੈ । ਪਤਲਾ ਹੋਣ ਉੱਤੇ ਵੀ ਐੱਨ. ਵੀ. 13 ਵਿਚ ਫੁੱਲ ਸਾਈਜ਼ ਐੱਚ. ਡੀ. ਐੱਮ. ਆਈ. ਪੋਰਟ, ਫੁੱਲ ਸਾਈਜ਼ ਐੱਸ. ਡੀ. ਕਾਰਡ ਰੀਡਰ, ਤਿੰਨ ਫੁੱਲ ਸਾਈਜ਼ ਦੇ ਯੂ. ਐੱਸ. ਬੀ. ਪੋਰਟਸ ਅਤੇ 3.5 ਐੱਮ. ਐੱਮ. ਹੈੱਡਫੋਨ ਜੈਕ ਦਿੱਤਾ ਗਿਆ ਹੈ । ਹਾਲਾਂਕਿ ਇਸ ਦੇ ਯੂ. ਐੱਸ. ਬੀ. ਪੋਰਟਸ ਕਾਫ਼ੀ ਤੰਗ ਹਨ, ਜੋ ਇਸ ਦੀ ਕਮੀ ਹੈ ।
ਐੱਨ. ਵੀ. 13 ਦੀ ਬੈਟਰੀ ਲਾਈਫ ਵੀ ਇਸ ਦੀ ਕਮੀ ਹੀ ਹੈ ਜੋ ਸਿਰਫ 7 ਤੋਂ 7:30 ਘੰਟੇ ਤੱਕ ਹੀ ਤੁਹਾਡਾ ਸਾਥ ਦੇਵੇਗੀ ਅਤੇ ਜੇਕਰ ਤੁਸੀਂ ਹੈਵੀ ਯੂਜ਼ਰ ਹੋ ਤਾਂ ਇਸ ਦੀ ਬੈਟਰੀ ਚਾਰ ਘੰਟੇ ਤੱਕ ਹੀ ਚੱਲੇਗੀ । ਜੇਕਰ ਇਸ ਦੀ ਬੈਟਰੀ ਚਾਰਜ ਹੈ ਅਤੇ ਲੈਪਟਾਪ ਚਾਰਜਿੰਗ 'ਤੇ ਨਹੀਂ ਲੱਗਾ ਹੈ ਤਾਂ ਇਸਦੀ ਪ੍ਰਫਾਰਮੈਂਸ ਠੀਕ ਹੁੰਦੀ ਹੈ । ਇਸ ਨੂੰ ਨਾ ਖਰੀਦਣ ਦਾ ਇਕ ਕਾਰਨ ਇਹ ਹੈ ਕਿ ਇਸ ਕੀਮਤ ਵਿਚ ਤੁਹਾਨੂੰ ਕੋਈ ਹੋਰ ਵਧੀਆ ਲੈਪਟਾਪ ਮਿਲ ਜਾਵੇਗਾ । ਇਸ ਤੋਂ ਇਲਾਵਾ ਜੇਕਰ ਤੁਸੀਂ ਐੱਚ. ਪੀ. ਹੀ ਖਰੀਦਣਾ ਚਾਹੁੰਦੇ ਹੋ ਤਾਂ ਸਪੈਕਟਰ ਐਕਸ360, ਜਿਸ ਦੀ ਕੀਮਤ ਇਸ ਤੋਂ ਥੋੜ੍ਹੀ ਹੀ ਜ਼ਿਆਦਾ ਹੈ। ਉਹ ਇਕ ਚੰਗਾ ਆਪਸ਼ਨ ਹੋ ਸਕਦਾ ਹੈ । ਹਾਲਾਂਕਿ ਹਰ ਥੋੜ੍ਹਾ ਮੋਟਾ ਅਤੇ ਭਾਰੀ ਹੈ ਪਰ ਇਸ ਦੀ ਬੈਟਰੀ ਐੱਨ. ਵੀ. 13 ਤੋਂ ਦੋ ਗੁਣਾ (12 ਘੰਟੇ ਤਕ) ਅਤੇ ਟੱਚ ਸਕ੍ਰੀਨ ਦਿੱਤੀ ਗਈ ਹੈ ।
ਇਹ ਹੈ ਚੰਗਾ-ਐੱਚ. ਪੀ. ਐੱਨ. ਵੀ. 13 ਇਕ ਸਲਿਮ, ਲਾਈਟਵੇਟ ਲੈਪਟਾਪ ਹੈ, ਜਿਸ ਵਿਚ ਚੰਗੇ ਸਪੀਕਰ ਅਤੇ ਵਧੀਆ ਕੀ-ਬੋਰਡ ਅਤੇ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ ।
ਇਹ ਹੈ ਕਮੀ-ਇਸ ਸੈਗਮੈਂਟ ਦੇ ਹੋਰ ਲੈਪਟਾਪਸ ਦੇ ਮੁਕਾਬਲੇ ਇਸ ਦੀ ਬੈਟਰੀ ਲਾਈਫ ਘੱਟ ਹੈ, ਚਾਰਜਿੰਗ ਦੇ ਸਮੇਂ ਪ੍ਰਫਾਰਮੈਂਸ ਘੱਟ ਹੋ ਜਾਂਦੀ ਹੈ ਅਤੇ ਇੰਨੇ ਪੈਸਿਆਂ ਵਿਚ ਟਚ ਸਕ੍ਰੀਨ ਦਾ ਆਪਸ਼ਨ ਵੀ ਨਹੀਂ ਮਿਲਦਾ ।
ਪੇਡ ਪਲੇਟਫਾਰਮ 'ਚ ਬਦਲਿਆ ਫੇਸਬੁੱਕ ਦਾ ਫ੍ਰੀ ਬੇਸਿਕਸ
NEXT STORY