ਜਲੰਧਰ- ਚੀਨ ਦੀ ਸਮਾਰਟਫੋਨ ਬਣਾਉਣ ਵਾਲੀ ਕੰਪਨੀ ਹੁਆਵੇਈ ਨੇ ਕਿਹਾ ਕਿ ਉਸ ਨੇ ਕੌਮਾਂਤਰੀ ਵਿਕਰੀ ਦੇ ਲਿਹਾਜ਼ ਨਾਲ ਆਈਫੋਨ ਨਿਰਮਾਤਾ ਕੰਪਨੀ ਐਪਲ ਨੂੰ ਪਛਾੜ ਦਿੱਤਾ ਹੈ ਅਤੇ ਉਹ ਕੌਮਾਂਤਰੀ ਪੱਧਰ 'ਤੇ ਦੂਜੀ ਸਭ ਤੋਂ ਵੱਡੀ ਹੈਂਡਸੈਟ ਕੰਪਨੀ ਬਣ ਗਈ ਹੈ। ਹੁਆਵੇਈ ਇੰਡੀਆ ਦੇ ਨਿਦੇਸ਼ਕ ਉਤਪਾਦ ਕੇਂਦਰ ਏਲਨ ਵਾਂਗ ਨੇ ਕਿਹਾ ਕਿ ਕੰਪਨੀ ਦੀ ਬਾਜ਼ਾਰ ਹਿੱਸੇਦਾਰੀ ਦਸੰਬਰ 'ਚ 13.2 ਫ਼ੀਸਦੀ ਰਹੀ। ਉਥੇ ਹੀ ਬੀਤੇ ਮਹੀਨੇ 'ਚ ਐਪਲ ਦੀ ਹਿੱਸੇਦਾਰੀ 12 ਫ਼ੀਸਦੀ ਦੇ ਆਸਪਾਸ ਰਹੀ। ਕੰਪਨੀ ਦਾ ਦਾਅਵਾ ਹੈ ਕਿ ਉਸ ਨੇ ਪਿਛਲੇ ਸਾਲ 13.9 ਕਰੋੜ ਸਮਾਰਟਫੋਨ ਵੇਚੇ। ਹਾਲਾਂਕਿ ਸਮਾਰਟਫੋਨ ਵਿਕਰੀ ਦੇ ਲਿਹਾਜ਼ ਨਾਲ ਸੈਮਸੰਗ ਪਹਿਲੇ ਸਥਾਨ 'ਤੇ ਹੈ। ਇਸ ਦੇ ਨਾਲ ਹੀ ਵਾਂਗ ਨੇ ਦਾਅਵਾ ਕੀਤਾ ਕਿ ਹੁਆਵੇਈ ਦਾ ਆਨਲਾਈਨ ਸਮਾਰਟਫੋਨ ਬਰਾਂਡ ਆਨਰ ਹੁਣ ਦੁਨੀਆ ਦਾ ਨੰਬਰ ਵਨ ਆਨਲਾਈਨ ਬਰਾਂਡ ਬਣ ਗਿਆ ਹੈ।
ਭਾਰਤ 'ਚ ਲਾਂਚ ਤੋਂ ਪਹਿਲਾਂ ਹੀ Nokia 6 ਸਮਾਰਟਫੋਨ ਦੀ ਕੀਮਤ ਦਾ ਹੋਇਆ ਖੁਲਾਸਾ
NEXT STORY