ਜਲੰਧਰ- ਏਅਰਟੈੱਲ ਤੋਂ ਬਾਅਦ ਹੁਣ ਆਈਡੀਆ ਸੈਲੂਲਰ ਨੇ ਵੀ ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਜਿਓ ਨੂੰ ਆਪਣੀ ਮੁਫਤ ਪ੍ਰਚਾਰ ਪੇਸ਼ਕਸ਼ ਨੂੰ 90 ਦਿਨ ਤੋਂ ਅੱਗੇ ਵਧਾਉਣ ਲਈ ਟਰਾਈ ਦੀ ਮਨਜ਼ੂਰੀ ਨੂੰ ਦੂਰਸੰਚਾਰ ਵਿਵਾਦ ਨਿਪਟਾਰੇ ਤੇ ਟ੍ਰਿਬਿਊਨਲ (ਟੀ. ਡੀ. ਸੈੱਟ) 'ਚ ਚੁਣੌਤੀ ਦਿੱਤੀ ਹੈ।
ਸੂਤਰਾਂ ਨੇ ਦੱਸਿਆ ਕਿ ਆਈਡੀਆ ਦੀ ਰਿਲਾਇੰਸ ਜਿਓ ਦੀ ਪੇਸ਼ਕਸ਼ ਨੂੰ ਰੱਦ ਕਰਨ ਦੀ ਅਪੀਲ ਦੀ ਪਟੀਸ਼ਨ ਦੀ ਸੀ. ਡੀ. ਸੈੱਟ ਵੱਲੋਂ ਸੁਣਵਾਈ ਭਾਰਤੀ ਏਅਰਟੈੱਲ ਦੀ ਅਪੀਲ ਦੇ ਨਾਲ ਹੀ 1 ਫਰਵਰੀ ਨੂੰ ਹੋਵੇਗੀ। ਇਸ ਬਾਰੇ ਸੰਪਰਕ ਕਰਨ 'ਤੇ ਆਈਡੀਆ ਸੈਲੂਲਰ ਦੇ ਬੁਲਾਰੇ ਨੇ ਟਿੱਪਣੀ ਕਰਨ ਤੋਂ ਇਨਕਾਰ ਕੀਤਾ। ਇਸ ਤੋਂ ਪਹਿਲਾਂ ਭਾਰਤੀ ਏਅਰਟੈੱਲ ਨੇ 23 ਦਸੰਬਰ ਨੂੰ ਪਟੀਸ਼ਨ ਦਾਇਰ ਕੀਤੀ ਸੀ। ਏਅਰਟੈੱਲ ਨੇ ਦੋਸ਼ ਲਾਇਆ ਸੀ ਕਿ ਰੈਗੂਲੇਟਰੀ ਇਨ੍ਹਾਂ ਉਲੰਘਣਾਵਾਂ ਨੂੰ ਲੈ ਕੇ ਮੂਕਦਰਸ਼ਕ ਬਣੀ ਹੋਈ ਹੈ।
ਡਾਟਾਵਿੰਡ ਨੇ ਪੇਸ਼ ਕੀਤਾ ਨਵਾਂ ਡਿਟੈਚੇਬਲ ਟੈਬਲੇਟ
NEXT STORY