ਜਲੰਧਰ— ਇਹ ਸਭ ਜਾਣਦੇ ਹਨ ਕਿ ਇਨ੍ਹਾਂ ਦਿਨ 'ਚ ਇੰਟਰਨੈੱਟ ਸਾਰਿਆਂ ਲਈ ਜਰੂਰੀ ਹੋ ਗਿਆ ਹੈ। ਫੋਨ ਦੇ ਜਰੀਏ ਕਈ ਇਸ ਤਰ੍ਹਾਂ ਦੇ ਕੰਮ ਅੱਜ-ਕੱਲ ਕੀਤੇ ਜਾ ਸਕਦੇ ਹਨ, ਜਿਸ ਦੇ ਬਾਰੇ ਕਦੇ ਸੋਚਿਆ ਵੀ ਨਹੀਂ ਜਾ ਸਕਦਾ ਸੀ। ਜਿਵੇਂ ਸ਼ਾਪਿੰਗ, ਬਿਨ੍ਹਾਂ ਬੈਂਕ ਜਾਏ ਇਕ ਅਕਾਊਂਟ ਤੋਂ ਦੂਜੇ ਅਕਾਊਂਟ 'ਚ ਪੈਸੇ ਟਰਾਂਸਫਰ ਕਰਨਾ ਅਤੇ ਹੋਰ ਵੀ ਬਹੁਤ ਕੁਝ। ਪਰ ਤੁਸੀਂ ਜਾਣਦੇ ਹੋ ਕਿ ਇਨ੍ਹਾਂ ਸਾਰਿਆ ਦੇ ਇਲਾਵਾ ਇੰਟਰਨੈੱਟ ਨਾਲ ਜੁੜੀਆਂ ਇਸ ਤਰ੍ਹਾਂ ਦੀਆਂ ਵੀ ਕਈ ਚੀਜ਼ਾ ਹਨ, ਜਿਨ੍ਹਾਂ ਦੇ ਬਾਰੇ 'ਚ ਸ਼ਾਇਦ ਹੀ ਤੁਹਾਨੂੰ ਪਤਾ ਹੋਵੇਗਾ। ਤੁਹਾਨੂੰ ਪਰੇਸ਼ਾਨ ਹੋਣ ਦੀ ਜਰੂਰਤ ਨਹੀਂ ਹੈ, ਕਿਉਂਕਿ ਅੱਜ ਅਸੀਂ ਤੁਹਾਨੂੰ ਉਹ ਚੀਜਾਂ ਬਾਰੇ ਦੱਸਣ ਜਾ ਰਹੇ ਹਾਂ।
1. ਆਖੀਰ 'ਚ ਬੰਦ ਕੀਤਾ ਟੈਬ ਕਿਵੇਂ ਖੋਲੀਏ
ਅਜਿਹਾ ਕਈ ਵਾਰ ਹੁੰਦਾ ਹੈ ਜਦੋਂ ਅਸੀਂ ਇੰਟਰਨੈਟ 'ਤੇ ਕੰਮ ਕਰਦੇ ਹੋਏ ਗਲਤੀ ਨਾਲ ਟੈਬ ਬੰਦ ਕਰ ਦਿੰਦੇ ਹਾਂ ਜਾਂ ਕਈ ਵਾਰ ਜਰੂਰੀ ਕੰਮ ਦੌਰਾਨ ਵੀ ਅਜਿਹਾ ਹੋ ਜਾਂਦਾ ਹੈ। ਤੁਹਾਨੂੰ ਇਹ ਦੱਸ ਦਇਏ ਕਿ ਉਸ ਬੰਦ ਹੋਏ ਟੈਬ ਨੂੰ ਕਿਵੇਂ ਖੋਲ ਸਕਦੇ ਹੋ। ਇਸ ਲਈ ਤੁਹਾਨੂੰ Ctrl+Shift+T ਪ੍ਰੈਸ ਕਰਨਾ ਹੋਵੇਗਾ।
2. Reverse Image Search
ਇਸ ਦੇ ਲਈ ਤੁਹਾਨੂੰ image 'ਤੇ ਰਾਈਟ ਕਲਿਕ ਕਰ 'Search Google for this Image' 'ਤੇ ਕਲਿਕ ਕਰਨਾ ਹੋਵੇਗਾ। ਇਸ ਤੋਂ ਇਲਾਵਾ ਤੁਸੀਂ S ਨੂੰ ਹੋਲਡ ਕਰ Image 'ਤੇ ਰਾਈਟ ਕਲਿਕ ਵੀ ਕਰ ਸਕਦੇ ਹੋ।
3..Com ਲਿਖਣ ਦੀ ਜਰੂਰਤ ਨਹੀਂ
ਹੁਣ ਉਹ ਦਿਨ ਚੱਲੇ ਗਏ ਜਦੋ ਕਿਸੀ ਵੈੱਬਸਾਈਟ 'ਤੇ ਜਾਣ ਲਈ ਤੁਹਾਨੂੰ .Com ਵੱਖ ਤੋਂ ਟਾਈਪ ਕਰਨਾ ਪੈਂਦਾ ਸੀ। ਅੱਜ ਤੁਸੀਂ ਵੈੱਬਸਾਈਟ ਦਾ ਨਾਮ ਲਿਖੋ ਅਤੇ Ctrl+Enter ਪ੍ਰੈਸ ਕਰ ਦੇਵੋ। ਤੁਹਾਡੇ URL 'ਚ .Com ਆਪਣੇ ਆਪ ਹੀ ਐਡ ਹੋ ਜਾਵੇਗਾ।
4. Incognito Browser
Incognito Browser 'ਚ ਤੁਹਾਡੀ ਸਰਚ ਹਿਸਟਰੀ ਰਿਕਾਰਡ ਨਹੀਂ ਹੁੰਦੀ ਹੈ। ਇਹ ਕਾਰਨ ਹੈ ਕਿ ਜੇਕਰ ਕੋਈ ਯੂਜ਼ਰ ਇੰਟਰਨੈਟ 'ਤੇ ਕੁਝ ਨਿਜੀ ਚੀਜਾਂ ਦੇਖਣਾ ਚਾਹੁੰਦਾ ਹੈ ਤਾਂ ਇਸ ਦਾ ਇਸਤੇਮਾਲ ਕਰਦਾ ਹੈ। Incognito Browser ਲਈ ਤੁਸੀਂ cntrl+Shift+N ਪ੍ਰੈਸ ਕਰੋ।
2TB ਸਟੋਰੇਜ ਨਾਲ 4K ਵੀਡੀਓ ਰਿਕਾਰਡਿੰਗ ਫੀਚਰਸ ਨਾਲ ਲੈਸ ਹਨ ਇਹ ਸਮਾਰਟਫੋਨਜ਼
NEXT STORY