ਜਲੰਧਰ- ਐਪਲ ਸੈਮਸੰਗ ਨੂੰ ਰਾਹਤ ਦਿੰਦੇ ਹੋਏ ਆਪਣੀ ਟੱਚ. ਆਈ. ਡੀ. ਸੁਰੱਖਿਆ ਦੇ ਹੱਲ ਨੂੰ ਆਪਣੇ ਆਉਣ ਵਾਲੇ ਆਈਫੋਨ 8 'ਚ ਨਹੀਂ ਪਾਉਣ ਦਾ ਫੈਸਲਾ ਕੀਤਾ ਹੈ ਅਤੇ ਇਸ ਦੇ ਬਜਾਏ ਉਹ ਸਾਰੇ ਕੰਮਾਂ ਲਈ ਫੇਸ ਅਨਲਾਕ ਫੀਚਰ ਲੈ ਕੇ ਆਵੇਗੀ। ਇਕ ਰਿਪੋਰਟ ਅਨੁਸਾਰ ਇਸ ਕਦਮ ਨਾਲ ਸੈਮਸੰਗ ਲਈ ਅਗਲੇ ਸਾਲ ਗਲੈਕਸੀ ਨੋਟ 9 'ਚ ਅਜਿਹੀ ਹੀ ਤਕਨੀਕ ਪਾਉਣ ਦਾ ਰਸਤਾ ਖੁੱਲ ਗਿਆ ਹੈ।
ਮਿੰਗ-ਚਿ-ਕੁ ਦੇ ਮੁਤਾਬਕ ਐਪਲ ਨੇ ਆਪਣੀ ਅਗਲੀ ਪੀੜ੍ਹੀ ਦੇ ਫਲੈਗਸ਼ਿਪ ਆਈਫੋਨ 'ਚ ਫਿੰਗਰਪ੍ਰਿੰਟ ਰਿਕਾਗਨਿਸ਼ਨ ਦਾ ਹੱਲ ਪਾਉਣ ਦੀ ਯੋਜਨਾ ਨੂੰ ਰੱਦ ਕਰ ਦਿੱਤਾ ਹੈ। ਐਪਲ ਕਪੈਸਟਿਵ ਸੈਂਸਿੰਗ ਟੈਕਨਾਲੋਜੀ ਦੀ ਜਗ੍ਹਾ 'ਤੇ ਇਕ ਆਪਟੀਕਲ ਹੱਲ ਲੈ ਕੇ ਆਉਣ ਵਾਲੀ ਹੈ, ਜੋ ਰੀਡਿੰਗ ਨੂੰ ਸਵੀਕਾਰ ਕਰਦਾ ਹੈ। ਦਾਅਵਾ ਕੀਤਾ ਗਿਆ ਹੈ ਕਿ ਐਪਲ ਇਕ ਅੰਡਰ-ਗਲਾਸ ਫਿੰਗਰਪ੍ਰਿੰਟ ਸੈਂਸਰ 'ਤੇ ਕੰਮ ਕਰ ਰਹੀ ਹੈ।
ਇਸ ਸਾਲ ਦੀ ਸ਼ੁਰੂਆਤ 'ਚ ਸ਼ੰਘਾਈ 'ਚ ਹੋਏ ਮੋਬਾਇਲ ਵਰਲਡ ਕਾਂਗਰੇਸ 'ਚ ਕਵਾਲਕਮ ਟੈਕਨਾਲੋਜੀ ਸਮਾਧਾਨ ਹੈ। ਇਹ ਪਹਿਲਾਂ ਅਲਟ੍ਰਾਸੋਨਿਕ ਆਧਾਰਿਤ ਮੋਬਾਇਲ ਹੱਲ ਹੈ, ਜੋ ਦਿਲ ਦੀ ਧੜਕਣ ਅਤੇ ਖੂਨ ਦੇ ਸਰਕੂਲੇਸ਼ਨ ਦਾ ਪਤਾ ਲਾ ਸਕਦਾ ਹੈ, ਜਿਸ ਦਾ ਐਲਾਨ ਕੀਤਾ ਗਿਆ ਹੈ।
ਭਾਰਤ 'ਚ ਸਭ ਤੋਂ ਪਹਿਲਾਂ ਲਾਂਚ ਹੋਵੇਗਾ iPhone ਦਾ ਇਹ ਮਾਡਲ
NEXT STORY