9,999 'ਚ 16 ਜੀ. ਬੀ. ਵੇਰੀਅੰਟ ਅਤੇ 25,999 'ਚ 64 ਜੀ. ਬੀ
ਜਲੰਧਰ : ਮਾਰਚ, 2016 'ਚ ਐਪਲ ਨੇ ਆਈਫੋਨ ਐਸ. ਈ. ਨਾਮਕ ਸਪੈਸ਼ਲ ਐਡੀਸ਼ਨ ਸਮਾਰਟਫੋਨ ਲਾਂਚ ਕੀਤਾ। ਕੰਪਨੀ ਨੇ ਇਸ ਨੂੰ ਊਨ੍ਹਾਂ ਯੂਜ਼ਰਸ ਨੂੰ ਟਾਰਗੇਟ ਕਰਕੇ ਲਾਂਚ ਕੀਤਾ ਸੀ ਜੋ ਛੋਟਾ ਸਮਾਰਟਫੋਨ ਯੂਜ਼ ਕਰਨਾ ਚਾਹੁੰਦੇ ਹਨ। ਇਸ ਨੂੰ ਜਦ ਭਾਰਤ 'ਚ ਲਾਂਚ ਕੀਤਾ ਗਿਆ ਤਾਂ ਇਸ ਦੀ ਸ਼ੁਰੂਆਤੀ ਕੀਮਤ 39,000 ਰੁਪਏ ਸੀ ਜਦ ਕਿ ਇਸ ਦੇ 64 ਜੀ. ਬੀ. ਵੇਰੀਅੰਟ ਦੀ ਕੀਮਤ 44,000 ਰੁਪਏ ਸੀ। ਹੁਣ ਕੰਪਨੀ ਦੇ ਆਥਰਾਇਜ਼ਡ ਸਟੋਰ 'ਤੇ ਆਈਫੋਨ ਐੱਸ. ਈ. ਦਾ 16 ਜੀ. ਬੀ. ਵੇਰੀਅੰਟ 19,999 ਰੁਪਏ 'ਚ ਮਿਲ ਰਿਹਾ ਹੈ ਜਦ ਕਿ 64 ਜੀ. ਬੀ. ਵੇਰੀਅੰਟ ਦੀ ਕੀਮਤ ਹੁਣ 25,999 ਰੁਪਏ ਹੋ ਗਈ ਹੈ। ਰਿਪੋਰਟਸ ਮੁਤਾਬਕ ਇਹ ਆਫਰ 31 ਮਾਰਚ ਤੱਕ ਹੈ ਅਤੇ ਡੈਬਿਟ ਜਾਂ ਕ੍ਰੈਡਿਟ ਕਾਰਡ ਤੋਂ ਖਰੀਦਾਰੀ ਕਰਨ 'ਤੇ ਕੈਸ਼ਬੈਕ ਦੇ ਤੌਰ 'ਤੇ 5000 ਰੁਪਏ ਦਿੱਤੇ ਜਾ ਰਹੇ ਹਨ।
ਆਈਫੋਨ 6ਐੱਸ ਅਤੇ ਆਈਫੋਨ ਐੱਸ. ਈ. 'ਚ ਕੁੱਝ ਹੀ ਫਰਕ ਹੈ। ਪਹਿਲਾਂ ਇਹ ਕਿ ਆਈਫੋਨ ਐੱਸ. ਈ. 'ਚ 3ਡੀ ਟੱਚ ਨਹੀਂ ਦਿੱਤੀ ਗਈ ਹੈ ਅਤੇ ਦੂੱਜਾ ਇਸ ਦੀ ਸਕਰੀਨ ਛੋਟੀ ਹੈ। ਪ੍ਰੋਸੈਸਰ ਅਤੇ ਦੂੱਜੇ ਸਪੈਸੀਫਿਕੇਸ਼ਨ ਇਕ ਜਿਹੇ ਹੀ ਹਨ। ਆਈਫੋਨ ਐਸ. ਈ. ਦਾ 64 ਜੀ. ਬੀ. ਵੇਰੀਅੰਟ 25,999 ਰੁਪਏ 'ਚ ਮਿਲ ਰਿਹਾ ਹੈ ਮਤਲਬ ਇਹ ਇਸ ਕੀਮਤ ਦੇ ਦੂੱਜੇ ਐਂਡ੍ਰਾਇਡ ਸਮਾਰਟਫੋਨ 'ਤੇ ਭਾਰੀ ਪੈ ਸਕਦਾ ਹੈ।
JPEG ਫਾਈਲ ਦੇ ਸਾਈਜ਼ ਨੂੰ ਘੱਟ ਕਰੇਗੀ ਗੂਗਲ ਦੀ ਨਵੀਂ ਤਕਨੀਕ
NEXT STORY