ਜਲੰਧਰ- ਐਪਲ ਦੇ ਫੈਂਸ ਲਈ ਵਧੀਆ ਖਬਰ ਹੈ ਕਿ ਐਪਲ ਆਪਣੇ ਅਗਲੇ ਆਈਫੋਨ 8 ਨਾਲ ਆਈਫੋਨ 7 ਦਾ ਨਵਾਂ ਅਪਡੇਡਟ ਵਰਜ਼ਨ ਆਈਫੋਨ 7ਐੱਸ ਵੀ ਪੇਸ਼ ਕਰ ਸਕਦਾ ਹੈ, ਇੰਟਰਨੈੱਟ 'ਤੇ ਆਈਫੋਨ 7S ਦੇ ਡਮੀ ਮਾਡਲ ਦੀਆਂ ਤਸਵੀਰਾਂ ਲੀਕ ਹੋਈਆਂ ਹਨ, ਜਿਸ 'ਚ ਇਸ ਸਮਾਰਟਫੋਨ ਦੀ ਬਾਡੀ ਦਾ ਪਿਛਲਾ ਹਿੱਸਾ ਗਲਾਸ ਦਾ ਦਿਖ ਰਿਹਾ ਹੈ। ਇਕ ਰਿਪੋਰਟ ਮੁਤਾਬਕ ਅਗਲੇ ਆਈਫੋਨ 7S ਲਈ ਵਾਇਰਲੈੱਸ ਚਾਰਜਿੰਗ ਸਿਸਟਮ ਦੇ ਸਕਦੀ ਹੈ। ਐਪਲ ਅਗਲੇ ਮਹੀਨੇ ਆਪਣੇ ਤਿੰਨ ਨਵੇਂ ਫੋਨਜ਼ ਲਾਂਚ ਕਰ ਸਕਦਾ ਹੈ।
ਡਿਜ਼ਾਈਨ ਦੀ ਗੱਲ ਕਰੀਏ ਤਾਂ ਆਈਫੋਨ 8 'ਚ ਬੇਜ਼ਲ-ਲੈਸ ਡਿਜ਼ਾਈਨ ਹੋਵੇਗਾ, ਜਿਸ ਦੇ ਉੱਪਰ ਵੱਲ 'ਨੋਚ' ਹੋਵੇਗਾ। ਇਸ ਨੋਚ 'ਤੇ ਹੀ ਫਰੰਟ ਕੈਮਰਾ ਦਿੱਤਾ ਜਾ ਸਕਦਾ ਹੈ। ਆਈਫੋਨ 8 5.8 ਇੰਚ ਦੀ ਸਕਰੀਨ ਨਾਲ ਆਵੇਗਾ ਅਤੇ ਇਸ ਦੀ ਬਾਡੀ ਸਾਈਜ਼ ਇੰਨੀ ਨਹੀਂ ਹੋਵੇਗੀ, ਜਿੰਨੀ ਆਈਫੋਨ 7 ਦੀ ਸੀ ਪਰ ਆਈਫੋਨ 7 'ਚ 4.7 ਇੰਚ ਦਾ ਡਿਸਪਲੇਅ ਦਿੱਤਾ ਗਿਆ ਹੈ।
Apple iPhone ਦੇ ਇਸ ਵੇਰੀਐਂਟ 'ਤੇ ਮਿਲ ਰਿਹਾ ਹੈ ਭਾਰੀ ਡਿਸਕਾਊਂਟ
NEXT STORY