ਜਲੰਧਰ : ਸਾਨੂੰ ਸਭ ਨੂੰ ਪਤਾ ਹੈ ਕਿ ਇਨਕ੍ਰਿਪਟਿਡ ਮੈਸੇਜਿੰਗ ਸਰਵਿਸ ਟੈਲਿਗ੍ਰਾਗ ਨੇ ISIS ਦੇ 78 ਚੈਨਲ 2015 'ਚ ਬਲਾਕ ਕੀਤੇ ਸੀ ਪਰ ISIS ਲਗਾਤਾਰ ਨਵੇਂ ਚੈਨਲਜ਼ ਬਣਾ ਰਿਹਾ ਹੈ। ਰਿਪੋਰਟ ਦੇ ਮੁਤਾਬਿਕ ਇਸ ਗਰੁੱਪ ਨੇ ਇਕ ਨਵਾਂ ਹੈਲਪ ਡੈਸਕ ਬਣਾਇਆ ਹੈ ਜੋ ਜਿਹਾਦੀਆਂ ਨੂੰ ਵੈਸਟ੍ਰਨ ਅਥਾਰਟੀ ਦੀ ਸਰਵੇਲੈਂਸ ਤੋਂ ਬਚਣ 'ਚ ਮਦਦ ਕਰਦਾ ਹੈ। ਇਸ ਹੈਲਪ ਡੈਸਕ ਨੂੰ ਇਲੈਕਟ੍ਰਾਨਿਕ ਹਾਈਡ੍ਰੋਜਨ ਫਾਊਂਡੇਸ਼ਨ ਨਾਂ ਦਾ ISIS ਮੈਂਬਰਾਂ ਦਾ ਗਰੁੱਪ ਚਲਾਉਂਦਾ ਹੈ। ਇਹ ਗਰੁੱਪ 30 ਜਨਵਰੀ ਨੂੰ ਲਾਂਚ ਹੋਇਆ ਸੀ।
ਪਹਿਲੇ ਹਫਤੇ 'ਚ ਹੀ ਇਸ ਦੇ 2,200 ਮੈਂਬਰਜ਼ ਬਣ ਗਏ ਸਨ ਤੇ ਹੋਰ ਬਣ ਰਹੇ ਹਨ। 2015 'ਚ ਅੱਤਵਾਦ ਦੇ ਖਿਲਾਫ ਮੁਹਿਮ ਦੌਰਾਨ ਪਤਾ ਲਗਾਇਆ ਗਿਆ ਕਿ 6 ਪ੍ਰ੍ਰੋਫੈਸ਼ਨਲ ਟੈਕਨੀਸ਼ੀਅਨਜ਼ ਦੀ ਟੀਮ 24 ਘੰਟੇ ਇਨਕ੍ਰਿਪਟਿਡ ਕੋਡਿੰਗ ਦੀ ਜਿਹਾਦੀਆਂ ਨੂੰ ਟ੍ਰੇਨਿੰਗ ਦਿੰਦੀ ਹੈ। ਹੁਣ ਇਨ੍ਹਾਂ ਗਰੁੱਪਸ ਲਈ ਅਟੈਕਸ ਲਈ ਕੋਰਡੀਨੇਟ ਕਰਨਾ ਹੋਰ ਵੀ ਆਸਾਨ ਹੋ ਗਿਆ ਹੈ।
BB10 ਲਈ ਆਇਆ Whatsapp ਦਾ ਨਵਾਂ ਅਪਡੇਟ
NEXT STORY