ਜਲੰਧਰ- ਰਿਲਾਇੰਸ ਜਿਓ ਲਗਾਤਾਰ ਆਪਣੇ ਸਰਪ੍ਰਾਇਜ਼ ਕੈਸ਼ਬੈਕ ਆਫਰ ਨੂੰ ਵਧਾਉਂਦੀ ਜਾ ਰਹੀ ਹੈ ਜਦ ਕਿ ਇਸ ਆਫਰ ਦੀ ਆਖ਼ਿਰੀ ਤਾਰੀਕ ਖਤਮ ਹੋ ਚੁੱਕੀ ਹੈ। Surprise Cashback Offer ਦੇ ਸੈਕਿੰਡ ਐਡੀਸ਼ਨ 'ਚ ਜਿਓ ਪ੍ਰਾਈਮ ਯੂਜ਼ਰਸ ਨੂੰ 398 ਰੁਪਏ ਜਾਂ ਜ਼ਿਆਦਾ ਦਾ ਰੀਚਾਰਜ ਕਰਾਉਣ 'ਤੇ 700 ਰੁਪਏ ਤੱਕ ਕੈਸ਼ਬੈਕ ਮਿਲੇਗਾ।
ਇਹ ਆਫਰ ਆਨਲਾਈਨ ਰਿਚਾਰਜ 'ਤੇ ਦਿੱਤਾ ਜਾ ਰਿਹਾ ਹੈ। ਇਹ ਆਫਰ 31 ਜਨਵਰੀ ਤੱਕ ਹੈ। ਯੂਜ਼ਰ ਜੇਕਰ ਜਿਓ ਐਪ ਤੋਂ 398 ਜਾਂ ਇਸ ਤੋਂ ਜ਼ਿਆਦਾ ਦਾ ਰਿਚਾਰਜ ਕਰਦਾ ਹੈ ਤਾਂ ਉਸ ਨੂੰ 300 ਰੁਪਏ ਵਾਲੇਟ 'ਚ ਆਉਣਗੇ। ਇਸ ਤੋਂ ਇਲਾਵਾ ਜਿਓ ਐਪ 'ਚ 50-50 ਰੁਪਏ ਦੇ 8 ਵਾਊਚਰ ਵੀ ਮਿਲਣਗੇ। ਇਸ ਵਾਊਚਰਸ ਦਾ ਇਸਤੇਮਾਲ ਅੱਗੇ ਕਦੇ 309 ਜਾਂ ਇਸ ਤੋਂ ਜ਼ਿਆਦਾ ਦੇ ਰਿਚਾਰਜ ਲਈ ਕੀਤਾ ਜਾ ਸਕਦਾ ਹੈ। ਇਕ ਰਿਚਾਰਜ 'ਤੇ ਸਿਰਫ ਇਕ ਹੀ ਵਾਊਚਰ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਅਮੇਜ਼ਾਨ ਪੇਅ, ਫੋਨ ਪੇਅ, ਫ੍ਰੀਚਾਰਜ ਅਤੇ ਪੇ. ਟੀ. ਐੈੱਮ ਜਿਹੇ ਦੂੱਜੇ ਵਾਲੇਟ ਤੋਂ ਵੀ ਰਿਚਾਰਜ ਕਰਨ 'ਤੇ ਆਫਰ ਮਿਲ ਰਿਹਾ ਹੈ।
ਸੈਮਸੰਗ ਦੇ ਇਨ੍ਹਾਂ ਸਮਾਰਟਫੋਨਜ਼ ਦੀ ਲਾਂਚ, ਪ੍ਰੀ-ਆਰਡਰ ਅਤੇ ਰੀਲੀਜ਼ ਡੇਟ ਦਾ ਹੋਇਆ ਖੁਲਾਸਾ
NEXT STORY