ਜਲੰਧਰ : ਲੰਬੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਆਖ਼ਿਰਕਾਰ ਲੈਕਸਸ ਨੇ ਭਾਰਤ 'ਚ ਆਪਣੀ ਲਗਜ਼ਰੀਆਂ ਕਾਰਾਂ ਲਾਂਚ ਕਰ ਦਿੱਤੀਆਂ ਹਨ। ਲੈਕਸਸ ਨੇ ਆਪਣੀ 5S ਸੇਡਾਨ, RX S”V ਅਤੇ LX SUV ਲਾਂਚ ਕੀਤੀ ਹੈ। ਇਸ ਕਾਰਾਂ ਨੂੰ ਕੰਪਨੀ ਬੈਗਲੁਰੂ, ਦਿੱਲੀ, ਗੁਰੂਗਰਾਮ ਅਤੇ ਮੁੰਬਈ 'ਚ ਸੈੱਟ ਕੀਤੀ ਗਈ ਆਪਣੀ ਡੀਲਰਸ਼ਿਪ ਦੇ ਰਾਹੀਂ ਵੇਚੇਗੀ। ਉਥੇ ਹੀ ਚੰਡੀਗੜ ਚੇਂਨਈ ਅਤੇ ਕੋਚੀਨ 'ਚ ਡੀਲਰਸ਼ਿਪ ਪਲਾਨ ਕੀਤੀ ਜਾ ਰਹੀ ਹੈ।
ਲੈਕਸਸ ਇੰਡੀਆ ਦੇ ਸੀਨੀਅਰ ਵਾਈਜ਼ ਪ੍ਰੈਜ਼ੀਡੇਂਟ ਅਕਿਤੋਸ਼ੀ ਟਾਕੇਮੁਰਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਲੈਕਸਸ ਦੀ ਭਾਰਤ 'ਚ ਲਾਂਚ ਹੋਈਆਂ ਕਾਰਾਂ 'ਚ ਅਫੋਰਡੇਬਲ ਕਾਰ 5S300h ਸੇਡਾਨ ਹੈ। ਜਾਪਾਨ ਦੇ ਇਸ ਵਰਲਡ ਫੇਮਸ ਕਾਰ ਬਰਾਂਡ ਨੇ ਇਹ ਸਾਰੇ ਹਾਈ-ਬਰਿਡ ਕਾਰਾਂ ਆਖ਼ਿਰਕਾਰ ਭਾਰਤ 'ਚ ਇੰਪੋਰਟ ਕੀਤੀਆਂ ਹਨ।
ਕਾਰਾਂ ਅਤੇ ਸਪੈਸੀਫਿਕੇਸ਼ਨ :
1. RX405h SUV 'ਚ 3.5 ਲਿਟਰ ਦਾ V6 VVT-i ਹਾਈ-ਬਰਿਡ ਪੈਟਰੋਲ ਇੰਜਣ ਲਗਾ ਹੈ ਜੋ 257bhp ਦੀ ਪਾਵਰ ਅਤੇ 335Nm ਦਾ ਟਾਰਕ ਜਨਰੇਟ ਕਰਦਾ ਹੈ। ਕੰਪਨੀ ਨੇ RX ਲਗਜ਼ਰੀ ਦੀ ਕੀਮਤ 1.07 ਕਰੋੜ ਅਤੇ RX 6 ਸਪੋਰਟਸ ਦੀ ਕੀਮਤ 1.09 ਕਰੋੜ ਰੁਪਏ ਰੱਖੀ ਹੈ।
2. LX405d SUV 'ਚ 4.5 ਲਿਟਰ ਦਾ V8 ਡੀਜ਼ਲ ਇੰਜਣ ਲਗਾ ਹੈ ਜੋ 269bhp ਦੀ ਪਾਵਰ ਅਤੇ 650Nm ਦਾ ਟਾਰਕ ਜਨਰੇਟ ਕਰਦਾ ਹੈ। ਲੈਕਸਸ ਨੇ ਇਸ ਮਾਡਲ ਦੀ ਕੀਮਤ ਫਿਲਹਾਲ ਨਹੀਂ ਦੱਸੀ ਹੈ ਪਰ ਐਕਸਪੇਕਟਿਡ ਪ੍ਰਾਇਜ਼ 2.03 ਕਰੋੜ ਰੁਪਏ ਹੋ ਸਕਦੀ ਹੈ।
3. ES300h ਸੇਡਾਨ 'ਚ 2.4 ਲਿਟਰ ਦੀ VV“-i ਮੋਟਰ ਲੱਗੀ ਹੈ ਜੋ 200bhp ਦੀ ਪਾਵਰ ਜਨਰੇਟ ਕਰਦੀ ਹੈ। ਇਸ ਕਾਰ ਦੀ ਮਾਇਲੇਜ 15 ਕਿ. ਮੀ. ਪ੍ਰਤੀ. ਘੰਟੇ ਦੀ ਹੈ। ਭਾਰਤ 'ਚ ਇਸ ਕਾਰ ਦੀ ਕੀਮਤ 55.27 ਲੱਖ ਰੁਪਏ ਰੱਖੀ ਗਈ ਹੈ।
ਸ਼ਿਓਮੀ ਦਾ ਦਾਅਵਾ, ਪਹਿਲੀ ਸੇਲ 'ਚ ਵਿਕੇ ਰੈੱਡਮੀ 4ਏ ਦੇ ਢਾਈ ਲੱਖ ਤੋਂ ਵੀ ਜ਼ਿਆਦਾ ਹੈਂਡਸੈੱਟ
NEXT STORY