ਜਲਦ ਪੇਸ਼ ਕਰੇਗਾ LG ਆਪਣੇ LG G7 ਅਤੇ LG V30 ਸਮਾਰਟਫੋਨ

You Are HereGadgets
Friday, June 16, 2017-7:09 PM

ਜਲੰਧਰ-ਇੰਟਰਨੈੱਟ 'ਤੇ LG 6 ਦੀ ਪੀੜ੍ਹੀ ਦੇ ਹੀ ਨਵਾਂ ਸਮਾਰਟਫੋਨ ਨੂੰ ਲੈ ਕੇ ਪਹਿਲੀ ਵਾਰ ਕੁਝ ਸਾਹਮਣੇ ਆਇਆ ਹੈ ਇਸ ਲੀਕ 'ਚ ਸਾਹਮਣੇ ਆਇਆ ਸਮਾਰਟਫੋਨ ਨੂੰ LG G7 ਨਾਮ ਦਿੱਤਾ ਗਿਆ ਹੈ ਦੱਸ ਦਿੱਤਾ ਜਾਂਦਾ ਹੈ ਕਿ LGਦਾ ਨਵਾ ਫਲੈਗਸ਼ਿਪ ਡਿਵਾਇਸ ਹੋਣ ਵਾਲਾ ਹੈ ਅਤੇ ਇਸ ਨੂੰ 2018 'ਚ ਪੇਸ਼ ਕੀਤਾ ਜਾਵੇਗਾ। ਸੈਮਸੰਗ ਵੱਲੋ ਉਸ ਦਾ ਨਵਾਂ ਫਲੈਗਸ਼ਿਪ ਡਿਵਾਇਸ ਅਤੇ LG ਦਾ ਇਹ ਸਮਾਰਟਫੋਨ ਦੋਨੋ ਹੀ ਫੋਨਜ਼ ਨੇੜੇ ਹੀ ਲਾਂਚ ਕੀਤੇ ਜਾ ਸਕਦੇ ਹਨ।
ਹਾਲਾਂਕਿ LG ਆਪਣੇ ਸਮਾਰਟਫੋਨਜ਼ ਨੂੰ MWC 'ਚ ਲਾਂਚ ਕਰਨ ਦੇ ਲਈ ਜਾਣੀ ਜਾਂਦੀ ਹੈ ਤੁਹਾਨੂੰ ਦੱਸ ਦਿਤਾ ਜਾਂਦਾ ਹੈ ਕਿ The Investor ਦੀ ਇਕ ਰਿਪੋਰਟ ਦੇ ਅਨੁਸਾਰ LG G7 ਸਮਾਰਟਫੋਨ ਜਿਵੇਂ ਕਿ ਹਮੇਸ਼ਾ ਤੋਂ ਹੁੰਦਾ ਰਿਹਾ ਹੈ ਫਰਵਰੀ ਦੇ ਨੇੜੇ ਹੀ ਲਾਂਚ ਕੀਤਾ ਜਾ ਸਕਦਾ ਹੈ ਸਮਾਰਟਫੋਨ ਦਾ ਸਿੱਧਾ ਮੁਕਾਬਲਾ ਸੈਮਸੰਗ ਗੈਲੇਕਸੀ ਐੱਸ9 ਨਾਲ ਹੋਣ ਵਾਲੀ ਹੈ।
ਇਸ ਦੇ ਇਲਾਵਾ ਖਬਰ ਇਹ ਵੀ ਆ ਰਹੀਂ ਹੈ ਕਿ LG G7 ਸਮਾਰਟਫੋਨ 'ਚ ਆਪਣਾ ਖੁਦ ਦਾ ਇਕ AI ਆਧਾਰਿਤ ਡਿਜੀਟਲ ਅਸਿਸਟੈਂਟ ਬੋਰਡ ਹੋਣ ਵਾਲਾ ਹੈ। ਜ਼ਿਕਰਯੋਗ ਹੈ ਕਿ ਇਸ ਸਾਲ ਅਗਸਤ 'ਚ ਕੰਪਨੀ ਆਪਣਾ LG V30 ਸਮਾਰਟਫੋਨ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਦੇ ਇਲਾਵਾ ਆਕੋ ਇਹ ਵੀ ਦੱਸ ਰਿਹਾ ਹੈ ਕਿ ਇਹ ਸਮਾਰਟਫੋਨ ਮਤਲਬ ਕਿ LG V30 ਕੰਪਨੀ ਦੀ ਫੁਲਵਿਜ਼ਨ ਡਿਸਪਲੇ ਨਾਲ ਲੈਸ ਹੋ ਕੇ ਲਾਂਚ ਕੀਤਾ ਜਾਵੇਗਾ। ਹਿ ਸਮਾਰਟਫੋਨ ਕੰਪਨੀ ਦੇ LG V20 ਦੀ ਹੀ ਪੀੜ੍ਹੀ ਦਾ ਨਵਾਂ ਸਮਾਰਟਫੋਨ ਹੋਣ ਵਾਲਾ ਹੈ।
ਕਾਫੀ ਸਮੇਂ ਤੋਂ ਸਾਹਮਣੇ ਆ ਰਿਹਾ ਹੈ ਕਿ LG V30 ਸਮਾਰਟਫੋਨ ਕਵਾਲਕਾਮ ਦੇ ਸਨੈਪਡ੍ਰੈਗਨ 835 ਪ੍ਰੋਸੈਸਰ ਨਾਲ ਲੈਸ ਹੋਵੇਗਾ। ਇਸ ਪ੍ਰੋਸੈਸਰ ਨੂੰ ਅਸੀਂ ਵਨਪਲੱਸ 5 ਅਤੇ ਸੈਮਸੰਗ ਗੈਲੇਕਸੀ ਨੋਟ 8 'ਚ ਦੇਖ ਸਕਦੇ ਹੈ। ਇਸ ਦੇ ਇਲਾਵਾ LG V30 ਸਮਾਰਟਫੋਨ 'ਚ ਇਕ ਡਿਊਲ ਰਿਅਰ ਕੈਮਰਾ ਸੈਟਅਪ ਹੋਣ ਵਾਲਾ ਹੈ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਿੱਤਾ ਜਾਂਦਾ ਹੈ ਕਿ LG V7 ਅਤੇ LG V30 ਦੋਨੋ ਹੀ ਸਮਾਰਟਫੋਨਜ਼ 'ਚ OLED ਡਿਸਪਲੇ ਹੋਣ ਵਾਲੀ ਹੈ। LG G7 ਸਮਾਰਟਫੋਨ ਨੂੰ 2018 'ਚ ਅਤੇ LG V30 ਨੂੰ ਇਸੇ ਸਾਲ ਅਗਸਤ 2017 'ਚ ਪੇਸ਼ ਕੀਤੇ ਜਾ ਸਕਦੇ ਹਨ।

Popular News

!-- -->