ਜਲੰਧਰ- ਪਿਛਲੇ ਸਾਲ ਲੋਟਸ ਕਾਰਜ਼ ਨੇ ਐਕਸਿਜ ਸਪੋਰਟ 380 (Exige Sport 380) ਨੂੰ ਪੇਸ਼ ਕੀਤਾ ਸੀ। ਇਹ ਕੰਪਨੀ ਦੀ ਸਭ ਤੋਂ ਤੇਜ਼ ਚੱਲਣ ਵਾਲੀ ਕਾਰ ਸੀ ਪਰ ਹੁਣ ਇਸ ਦੀ ਥਾਂ ਕੰਪਨੀ ਦੀ ਇਕ ਨਵੀਂ ਕਾਰ ਨੇ ਲੈ ਲਈ ਹੈ। ਕੰਪਨੀ ਨੇ ਐਕਸਿਜ ਸਪੋਰਟ 380 ਦਾ ਰੇਸ ਟਰੈਕ-ਓਨਲੀ ਵਰਜ਼ਨ ਪੇਸ਼ ਕੀਤਾ ਹੈ, ਜੋ ਐਕਸਿਜ ਸਪੋਰਟ 380 ਤੋਂ ਵੀ ਫਾਸਟ ਹੈ। ਜ਼ਿਕਰਯੋਗ ਹੈ ਕਿ ਲੋਟਸ ਕਾਰਜ਼ ਮਲੇਸ਼ੀਆਈ ਕੰਪਨੀ ਦੀ ਮਲਕੀਅਤ ਵਾਲੀ ਬ੍ਰਿਟਿਸ਼ ਆਧਾਰਿਤ ਸਪੋਰਟਸ ਅਤੇ ਰੇਸਿੰਗ ਕਾਰ ਕੰਪਨੀ ਹੈ ਅਤੇ ਇਹ ਟੀਮ ਲੋਟਸ ਦੇ ਨਾਂ ਨਾਲ ਫਾਰਮੂਲਾ ਵਨ ਦੇ ਖੇਤਰ 'ਚ ਸਭ ਤੋਂ ਸਫਲ ਹੈ।
ਸਪੋਰਟ ਦੀ ਤੁਲਨਾ 'ਚ ਤੇਜ਼
ਜਿਥੇ ਸਪੋਰਟ 380, 60 ਮੀਲ (96.5 ਕਿ.ਮੀ.) ਪ੍ਰਤੀ ਘੰਟਾ ਦੀ ਰਫਤਾਰ 3.5 ਸੈਕਿੰਡ 'ਚ ਫੜ ਲੈਂਦੀ ਹੈ, ਉਥੇ ਹੀ ਰੇਸ 380 ਨੂੰ ਇਸ ਰਫਤਾਰ (60 ਮੀਲ ਪ੍ਰਤੀ ਘੰਟਾ) ਤੱਕ ਪਹੁੰਚਣ 'ਚ ਸਿਰਫ 3.2 ਸੈਕਿੰਡ ਦਾ ਸਮਾਂ ਲੱਗਦਾ ਹੈ। ਇਸ ਦੇ ਨਾਲ ਇਹ 3.3 ਸੈਕਿੰਡ 'ਚ 100 ਕਿ.ਮੀ. ਪ੍ਰਤੀ ਘੰਟਾ ਦੀ ਰਫਤਾਰ ਫੜ ਲੈਂਦੀ ਹੈ। ਰੇਸ 380 ਦੇ ਫਾਸਟ ਹੋਣ ਦਾ ਇਕ ਕਾਰਨ ਇਹ ਵੀ ਹੈ ਕਿ ਇਸ ਦੇ ਭਾਰ ਨੂੰ ਘੱਟ ਕੀਤਾ ਗਿਆ ਹੈ, ਜਿਸ ਦਾ ਅਸਰ ਇਸ ਦੀ ਸਪੀਡ 'ਤੇ ਪੈਂਦਾ ਹੈ। ਹਾਲਾਂਕਿ ਟਾਪ ਸਪੀਡ ਦੇ ਮਾਮਲੇ 'ਚ ਰੇਸ 380 (273 ਕਿ.ਮੀ. ਪ੍ਰਤੀ ਘੰਟਾ) ਦੀ ਰਫਤਾਰ ਸਪੋਰਟ 380 (286 ਕਿ.ਮੀ. ਪ੍ਰਤੀ ਘੰਟਾ) ਤੋਂ ਘੱਟ ਹੈ।
ਰੇਸ 380 'ਚ ਇਹ ਹੋਇਆ ਹੈ ਬਦਲਾਅ
ਰੇਸ 380 ਦੇ ਕੁਝ ਪਾਰਟਸ 'ਚ ਬਦਲਾਅ ਕੀਤਾ ਗਿਆ ਹੈ ਜਿਸ ਵਿਚ 6 ਪੁਆਇੰਟ ਹਾਰਨੇਸ ਦੇ ਨਾਲ ਫੀਫਾ-ਕੰਪਲੈਂਟ ਕਾਰਬਨ ਰੇਸਿੰਗ ਸੀਟ, ਅੱਗ ਬੁਝਾਉ ਯੰਤਰ ਅਤੇ ਹੈੱਡਲਾਈਟਾਂ ਦੀ ਥਾਂ ਮੈਟ ਬਲੈਕ ਕਵਰ ਦੀ ਵਰਤੋਂ ਕੀਤੀ ਗਈ ਹੈ। ਇਸ ਤੋਂ ਇਲਾਵਾ ਇਸ ਵਿਚ ਸੇਫਟੀ ਲਈ ਏਅਰਬੈਕਜ਼ ਵੀ ਨਹੀਂ ਦਿੱਤੇ ਗਏ ਹਨ।
ਕੀਮਤ 99,500 ਯੂਰੋ (ਲਗਭਗ 72,36,500 ਰੁਪਏ)
ਗੂਗਲ ਪਲੇ ਸਟੋਰ ਤੋਂ ਡਾਊਨਲੋਡ 'ਚ ਭਾਰਤ ਅੱਵਲ, ਅਮਰੀਕਾ ਨੂੰ ਪਛਾੜਿਆ
NEXT STORY