ਜਲੰਧਰ : ਮਾਈਕ੍ਰੋਸਾਫਟ ਆਫਿਸ 2016 ਦੀ ਲੇਟੈਸਟ ਅਪਡੇਟ ਡਾਊਨਲੋਡ ਲਈ ਅਵੇਲੇਬਲ ਹੋ ਗਈ ਹੈ। ਇਸ ਨਵੀਂ ਅਪਡੇਟ 'ਚ ਐਕਸੈਲ ਤੇ ਆਊਟਲੁਕ 'ਚ ਨਵੇਂ ਫੀਚਰ ਐਡ ਕੀਤੇ ਗਏ ਹਨ। ਐਕਸੈਲ 2016 'ਚ ਹੁਣ ਤੁਹਾਡੇ ਕੋਲ ਆਪਸ਼ਨ ਹੋਵੇਗੀ ਕਿ ਤੁਸੀਂ ਲੋਕਲ ਫਾਈਲਜ਼ ਨੂੰ ਪਾਵਰ ਬੀ. ਆਈ. 'ਤੇ ਪਬਲਿਸ਼ ਕਰ ਸਕੋਗੇ। ਇਸ ਤੋਂ ਇਲਾਵਾ ਸਪ੍ਰੈਡਸ਼ੀਟ ਟੂਲ ਦੀ ਮਦਦ ਨਾਲ ਵਰਕਬੁਕ ਨੂੰ ਕਿਤੇ ਹੋਰ ਮਾਈਗ੍ਰੇਟ ਕਰਨ ਦੀ ਆਪਸ਼ਨ ਵੀ ਦਿੱਤੀ ਗਈ ਹੈ।
ਉਥੇ ਹੀ ਆਊਟਲੁਕ 2016 ਦੀ ਅਪਡੇਟ 'ਚ ਤੁਸੀਂ ਸਾਰੀਆਂ ਰਿਸਿਪਟਸ ਨੂੰ '0' ਸਾਈਨ ਨਾਲ ਪਛਾਣ ਸਕੋਗੇ ਤੇ ਇਸ ਨਾਲ ਕੈਲੇਂਡਰ 'ਚ ਹਰ ਤਰ੍ਹਾਂ ਦੀ ਅਪੋਇੰਟਮੈਂਟ ਨੂੰ ਐਡ ਕਰਨਾ ਆਸਾਨ ਹੋ ਜਾਵੇਗਾ। ਇਸ ਵਾਰ ਆਊਟਲੁਕ 2016 'ਚ ਸਜੈਸ਼ੰਜ਼ ਵੀ ਐਡ ਕੀਤੇ ਗਏ ਹਨ ਤੇ 4ocs.com ਸਪੋਰਟ ਵੀ ਦਿੱਤਾ ਗਿਆ ਹੈ ਜਿਸ ਦੀ ਮਦਦ ਨਾਲ ਡਾਕਿਊਮੈਂਟਸ ਪਬਲਿਸ਼ ਕਰਨਾ ਆਸਾਨ ਹੋ ਜਾਵੇਗਾ। ਇਸ ਤੋਂ ਇਲਾਵਾ ਆਊਟਲੁਕ ਰਿਮਾਈਂਡਰ ਦੀ ਮਦਦ ਨਾਲ ਤੁਸੀਂ ਆਪਣੀਆਂ ਮੀਟਿੰਗਸ ਲਈ ਹਮੇਸ਼ਾ ਅਪ-ਟੂ-ਡੇਟ ਰਹੋਗੇ।
ਇੰਟੈਕਸ ਨੇ ਲਾਂਚ ਕੀਤੀ ਨਵੀਂ iRistPro ਸਮਾਰਟਵਾਚ
NEXT STORY