ਜਲੰਧਰ- ਲਿਨੋਵੋ ਦੁਆਰਾ ਆਪਣੇ ਮੋਟੋ ਬ੍ਰਾਂਡ ਦੇ ਤਹਿਤ ਮੋਟੋ ਜ਼ੈੱਡ ਪਲੇ ਦੇ ਅਪਗ੍ਰੇਡਿਡ ਵੇਰੀਅੰਟ ਮੋਟੋ ਜ਼ੈੱਡ 2 ਪਲੇ ਸਮਾਰਟਫੋਨ ਲਾਂਚ ਕਰਨ ਦੀਆਂ ਖਬਰਾਂ ਹਨ। ਇਸ ਤੋਂ ਪਹਿਲਾਂ ਇਸੇ ਹਫਤੇ ਮੋਟੋ ਜ਼ੈੱਡ ਪਲੇ ਨੂੰ ਟੀਨਾ ਸਰਟੀਫਿਕੇਸ਼ਨ ਸਾਈਟ 'ਤੇ ਦੇਖੇ ਜਾਣ ਦੀਆਂ ਖਬਰਾਂ ਸਨ। ਜ਼ੈੱਡ 2 ਪਲੇ ਦੀ ਟੀਨਾ ਲਿਸਟਿੰਗ ਰਾਹੀਂ ਫੋਨ ਦੇ ਡਿਜ਼ਾਈਨ ਅਤੇ ਸਪੈਸੀਫਿਕੇਸ਼ਨ ਦਾ ਖੁਲਾਸਾ ਹੋਇਆ ਸੀ। ਹੁਣ ਸਮਾਰਟਫੋਨ ਨੂੰ ਜੀ.ਐੱਫ.ਐਕਸ. ਬੈਂਚ ਪਰਫਾਰਮੈਂਸ ਬੈਂਚਮਾਰਕ ਸਾਈਟ 'ਤੇ ਲਿਸਟ ਕਰ ਦਿੱਤਾ ਗਿਆ ਹੈ ਅਤੇ ਇਸ ਲਿਸਟਿੰਗ 'ਚ ਪਤਾ ਲੱਗੇ ਸਪੈਸੀਫਿਕੇਸ਼ਨ ਵੀ ਟੀਨਾ ਲਿਸਟਿੰਗ ਨਾਲ ਮਿਲਦੇ ਹਨ। ਪੇਰੈਂਟ ਕੰਪਨੀ ਲਿਨੋਵੋ ਨੇ ਇਸੇ ਹਫਤੇ ਇਕ ਟਵੀਟ ਕਰਕੇ ਪੁਸ਼ਟੀ ਕੀਤੀ ਸੀ ਕਿ ਮੋਟੋ ਜ਼ੈੱਡ ਪਲੇ ਸਮਾਰਟਫੋਨ 'ਚ ਇਕ 3000 ਐੱਮ.ਏ.ਐੱਚ. ਦੀ ਨਾਨ-ਰਿਮੂਵੇਬਲ ਬੈਟਰੀ ਹੋਵੇਗੀ ਜੋ ਮੋਟੋ ਜ਼ੈੱਡ ਪਲੇ 'ਚ ਦਿੱਤੀ ਗਈ 3510 ਐੱਮ.ਏ.ਐੱਚ. ਤੋਂ ਘੱਟ ਹੈ।
ਜੀ.ਐੱਫ.ਐਕਸ.ਬੈਂਚ ਲਿਸਟਿੰਗ ਨੂੰ ਸਭ ਤੋਂ ਪਹਿਲਾਂ ਮੋਬਾਈਲ ਐਕਸਪੋਜ਼ ਨੇ ਜਨਤਕ ਕੀਤਾ ਸੀ। ਮੋਟੋ ਜ਼ੈੱਡ ਪਲੇ 'ਚ 5.5-ਇੰਚ ਦੀ ਫੁੱਲ-ਐੱਚ.ਡੀ. (1080x1920 ਪਿਕਸਲ) ਡਿਸਪਲੇ, 4ਜੀ.ਬੀ. ਰੈਮ ਅਤੇ ਐਂਡਰਾਇਡ 7.1.1 ਨੂਗਾ ਦਿੱਤਾ ਜਾ ਸਕਦਾ ਹੈ। ਫੋਨ 'ਚ 2.2 ਗੀਗਾਹਰਟਜ਼ ਆਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 626 ਪ੍ਰੋਸੈਸਰ ਹੋਵੇਗਾ ਜੋ ਕਿ ਮੋਟੋ ਜ਼ੈੱਡ ਪਲੇ 'ਚ ਓਪਨ ਜੀ.ਐੱਲ. ਈ.ਐੱਸ. 3.2 ਹਾਰਡਵੇਅਰ ਐਕਸੀਲਰੇਸ਼ਨ ਫੰਕਸ਼ਨੈਲਿਟੀ ਦੇ ਨਾਲ ਐਡਰੀਨੋ 506 ਦਿੱਤਾ ਗਿਆ ਹੈ।
ਫੋਟੋਗ੍ਰਾਫੀ ਦੀ ਗੱਲ ਕਰੀਏ ਤਾਂ ਮੋਟੋ ਜ਼ੈੱਡ2 ਪਲੇ 'ਚ ਥੋੜ੍ਹੇ ਘੱਟ ਬਿਹਤਰ ਸਪੈਸੀਫਿਕੇਸ਼ਨ ਦਿੱਤੇ ਗਏ ਹਨ। ਪਿਛਲੇ ਮੋਟੋ ਜ਼ੈੱਡ ਪਲੇ 'ਚ ਜਿਥੇ 16 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਸੀ ਉਥੇ ਹੀ ਮੋਟੋ ਜ਼ੈੱਡ 2 ਪਲੇ 'ਚ 12 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ ਜਿਸ ਨਾਲ 4ਕੇ ਰੈਜ਼ੋਲਿਊਸ਼ਨ ਤੱਕ ਵੀਡੀਓ ਰਿਕਾਰਡਿੰਗ ਕੀਤੀ ਜਾ ਸਕਦੀ ਹੈ। ਫੋਨ 'ਚ ਫਰੰਟ 'ਤੇ 5 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ 64ਜੀ.ਬੀ. ਦੀ ਇਨਬਿਲਟ ਸਟੋਰੇਜ ਹੋਵੇਗੀ ਜਿਸ ਨੂੰ ਮੈਮਰੀ ਕਾਰਡ ਰਾਹੀਂ ਵਧਾਇਆ ਜਾ ਸਕਦਾ ਹੈ।
ਮੋਟੋ ਜ਼ੈੱਡ ਪਲੇ ਦੇ ਲਾਂਚ ਦੀ ਤਰੀਕ ਅਤੇ ਸਮੇਂ ਬਾਰੇ ਅਜੇ ਕੰਪਨੀ ਤੋਂ ਕੋਈ ਜਾਣਕਾਰੀ ਨਹੀਂ ਮਿਲੀ ਹੈ। ਹਾਲਹੀ 'ਚ ਇਕ ਲੀਕ ਤਸਵੀਰ ਤੋਂ ਪਤਾ ਲੱਗਾ ਹੈ ਸੀ ਕਿ ਇਹ ਡਿਵਾਈਸ 8 ਜੂਨ ਨੂੰ ਲਾਂਚ ਕੀਤਾ ਜਾ ਸਕਦਾ ਹੈ। ਇਸੇ ਸਮੇਂ ਐਪਲ ਆਪਣੀ ਸਾਲਾਨਾ ਡਿਵੈੱਲਪਰ ਕਾਰਨਫਰੰਸ ਡਬਲਯੂ.ਡਬਲਯੂ.ਡੀ.ਸੀ. 2017 ਦਾ ਆਯੋਜਨ ਕਰੇਗੀ।
Moto X Force ਨੂੰ ਮਿਲਣਾ ਸ਼ੁਰੂ ਹੋਇਆ ਐਂਡਰਾਇਡ ਨੂਗਾ ਅਪਡੇਟ
NEXT STORY