ਜਲੰਧਰ- ਵਿਸ਼ਵ ਦੀ ਮਸ਼ਹੂਰ ਕਾਰ ਮੇਕਰ ਕੰਪਨੀ ਹੌਂਡਾ ਨੇ ਅੱਜ ਭਾਰਤ ਆਪਣੀ ਪਾਪੂਲਕ ਕਾਰ ਸਿਟੀ ਸੇਡਾਨ ਦਾ ਨਵਾਂ ਫੇਸਲਿਫਟ ਅਵਤਾਰ ਲਾਂਚ ਕਰ ਦਿੱਤਾ ਹੈ, ਜਿਸਦੀ ਸ਼ੁਰੂਆਤੀ ਕੀਮਤ 8.50 ਲੱਖ ਰੁਪਏ ਹੈ, ਜੋ 13.57 ਲੱਖ ਰੁਪਏ (ਐਕਸ-ਸ਼ੋਰੂਮ, ਦਿੱਲੀ) ਤੱਕ ਜਾਂਦੀ ਹੈ ।ਇਹ ਪੰਜ ਵੇਰਿਅੰਟ ਐੱਸ, ਐੱਸ. ਵੀ, ਵੀ, ਵੀ. ਐਕਸ ਅਤੇ ਜੈੱਡ ਐਕਸ 'ਚ ਮਿਲੇਗੀ। ਇਸ ਸੈਗਮੇਂਟ 'ਚ ਇਸ ਦਾ ਮੁਕਬਲਾ ਮਾਰੂਤੀ ਸੁਜ਼ੂਕੀ ਸਿਆਜ਼, ਫਾਕਸਵੇਗਨ ਵੈਂਟੋ ਅਤੇ ਹੁੰਡਈ ਵੇਰਨਾ ਨਾਲ ਹੋਵੇਗਾ।
ਨਵੀਂ ਸੇਡਾਨ ਸਿਟੀ 'ਚ ਪੈਟਰੋਲ ਅਤੇ ਡੀਜ਼ਲ ਦੋਨੋਂ ਇੰਜਣ ਆਪਸ਼ਨ ਨਾਲ ਲਾਂਚ ਹੋਈ ਹੈ। ਪੈਟਰੋਲ 'ਚ ਕੁੱਲ 7 ਵੇਰਿਅੰਟ ਅਤੇ ਡੀਜ਼ਲ 'ਚ 4 ਵੇਰਿਅੰਟ ਸਹਿਤ ਕੁੱਲ 11 ਵੇਰਿਅੰਟ ਇੱਥੇ ਮਿਲਣਗੇ। ਪੈਟਰੋਲ ਵਰਜ਼ਨ 'ਚ 1.5 ਲਿਟਰ ਇੰਜਣ ਹੈ ਡੀਜ਼ਲ ਵਰਜ਼ਨ 'ਚ ਵੀ 1.5 ਲਿਟਰ ਇੰਜਣ ਹੈ, ਆਟੋਮੈਟਿਕ ਵੇਰਿਅੰਟ ਸਿਰਫ ਪੈਟਰੋਲ ਇੰਜਣ 'ਚ ਹੀ ਉਪਲੱਬਧ ਹੋਵੇਗਾ। ਕੰਪਨੀ ਨੇ ਦਾਅਵਾ ਕਿਤਾ ਹੈ ਕਿ ਡੀਜ਼ਲ ਵਰਜ਼ਨ 25.6 kmpl ਦਾ ਮਾਇਲਜ ਅਤੇ ਪੈਟਰੋਲ ਵਰਜ਼ਨ 17.4 kmpl ਦਾ ਮਾਇਲੇਜ ਦੇ ਸਕਦੀ ਹੈ।
Google Maps ਦੇ ਇਸ ਨਵੇਂ ਫੀਚਰ ਨਾਲ ਬਣਾਓ ਹੁਣ ਆਪਣੀ ਪਸੰਦੀਦਾ ਜਗ੍ਹਾਂ ਦੀ ਲਿਸਟ
NEXT STORY