ਜਲੰਧਰ- ਭਾਰਤੀ ਟੈਲੀਕਾਮ ਕੰਪਨੀ ਰਿਲਾਇੰਸ ਜਿਓ ਦੇ ਆਉਂਦੇ ਹੀ ਟੈਲੀਕਾਮ ਜਗਤ 'ਚ ਅਨਲਿਮਟਿਡ ਵਾਇਸ ਕਾਲ ਅਤੇ ਡਾਟਾ ਦੀ ਜੰਗ ਛਿੜ ਗਈ ਹੈ। ਜਿਓ ਨੇ ਆਪਣੀ ਰੈਂਕਿੰਗ ਨੂੰ ਬਣਾਈ ਰੱਖਣ ਲਈ ਇਕ ਹੋਰ ਨਵਾਂ ਪਲਾਨ ਲਾਂਚ ਕੀਤਾ ਹੈ। ਕੰਪਨੀ ਨੇ 9,999 ਰੁਪਏ 'ਚ ਇਕ ਨਵਾਂ ਪਲਾਨ ਪੇਸ਼ ਕੀਤਾ ਹੈ ਜਿਸ ਵਿਚ ਗਾਹਕਾਂ ਨੂੰ 810 ਜੀ.ਬੀ. ਡਾਟਾ 14 ਮਹੀਨਿਆਂ (420 ਦਿਨ) ਲਈ ਮਿਲੇਗਾ। ਪਰ ਤੁਹਾਨੂੰ ਦੱਸ ਦਈਏ ਕਿ ਇਹ ਆਫਰ ਸਿਰਫ ਪ੍ਰਾਈਮ ਯੂਜ਼ਰ ਲਈ ਹੀ ਹੈ।
ਇਸ ਦੇ ਨਾਲ ਹੀ ਜੋ ਨਾਨ ਪ੍ਰਾਈਮ ਯੂਜ਼ਰ ਹਨ ਉਨ੍ਹਾਂ ਨੂੰ ਇਸ ਆਫਰ ਦੇ ਤਹਿਤ 9,999 ਰੁਪਏ 'ਚ 750 ਜੀ.ਬੀ. 4ਜੀ ਡਾਟਾ ਮਿਲੇਗਾ। ਇਸ ਪੈਕ 'ਚ ਡਾਟਾ ਲਈ ਕੋਈ FUP ਲਿਮਟ ਨਹੀਂ ਹੋਵੇਗੀ। ਇਸ ਦਾ ਮਤਲਬ ਹੈ ਕਿ ਇਸ ਪੈਕ 'ਚ ਯੂਜ਼ਰ ਇਕ ਦਿਨ 'ਚ 1ਜੀ.ਬੀ. ਤੋਂ ਜ਼ਿਆਦਾ ਇਸਤੇਮਾਲ ਕਰ ਸਕੇਗਾ। ਨਾਲ ਹੀ ਅਨਲਿਮਟਿਡ ਫਰੀ ਲੋਕਲ-ਐੱਸ.ਟੀ.ਡੀ. ਕਾਲਿੰਗ ਜਿਸ ਦੀ ਮਿਆਦ 360 ਦਿਨਾਂ ਦੀ ਹੋਵੇਗੀ।
ਤੁਹਾਨੂੰ ਦੱਸ ਦਈਏ ਕਿ ਜਿਓ ਨੇ ਹਾਲ ਹੀ 'ਚ ਧਨ ਧਨਾ ਧਨ ਆਫਰ ਨੂੰ ਪੇਸ਼ ਕੀਤਾ ਸੀ। ਇਸ ਆਫਰ ਦੇ ਤਹਿਤ ਪਹਿਲਾ ਪਲਾਨ 309 ਰੁਪਏ ਦਾ ਹੈ, ਜਿਸ ਵਿਚ ਯੂਜ਼ਰਸ ਨੂੰ ਪਹਿਲੇ ਰੀਚਾਰਜ 'ਤੇ ਅਨਲਿਮਟਿਡ ਡਾਟਾ (1ਜੀ.ਬੀ. 4ਜੀ ਸਪੀਡ 'ਤੇ ਹਰ ਰੋਜ਼), ਕਾਲਿੰਗ ਅਤੇ ਐੱਸ.ਐੱਮ.ਐੱਸ. ਦੀ ਸੁਵਿਧਾ ਦਿੱਤੀ ਜਾਵੇਗੀ। ਉਥੀ ਹੀ ਦੂਜਾ ਪਲਾਨ 509 ਰੁਪਏ ਦਾ ਹੈ, ਜਿਸ ਤਹਿਤ ਯੂਜ਼ਰਸ ਨੂੰ ਪਹਿਲੇ ਰੀਚਾਰਜ 'ਤੇ ਅਨਲਿਮਟਿਡ ਡਾਟਾ (2ਜੀ.ਬੀ. 4ਜੀ ਸਪੀਡ 'ਤੇ ਹਰ ਰੋਜ਼), ਕਾਲਿੰਗ ਅਤੇ ਐੱਸ.ਐੱਮ.ਐੱਸ. ਦੀ ਸੁਵਿਧਾ ਦਿੱਤੀ ਜਾਵੇਗੀ। ਪਲਾਨਜ਼ ਦੀ ਜ਼ਿਆਦਾ ਜਾਣਕਾਰੀ ਕੰਪਨੀ ਦੀ ਆਫੀਸ਼ੀਅਲ ਵੈੱਬਸਾਈਟ www.jio.com ਤੋਂ ਲਈ ਜਾ ਸਕਦੀ ਹੈ। ਇਨ੍ਹਾਂ ਪਲਾਨਜ਼ ਦੀ ਜਾਣਕਾਰੀ ਦਿੰਦੇ ਹੋਏ ਕੰਪਨੀ ਨੇ ਟਵੀਟ ਵੀ ਕੀਤਾ ਹੈ।
ਵੀਡੀਓਗ੍ਰਾਫੀ ਸ਼ੌਕੀਨਾਂ ਲਈ Xiaomi ਨੇ ਪੇਸ਼ ਕੀਤੀ ਇਹ ਖਾਸ ਡਿਵਾਇਸ, ਜਾਣੋ ਖੂਬੀਆਂ
NEXT STORY