ਜਲੰਧਰ-ਪਿਛਲੇ ਹਫਤੇ ਫਲਿੱਪਕਾਰਟ ਦੁਆਰਾ ਸਫਲਤਾਪੂਰਵਕ ਆਯੋਜਿਤ ਕੀਤੀ ਗਈ ਬਿਗ ਸ਼ੌਪਿੰਗ ਡੇਜ਼ ਸੇਲ ਤੋਂ ਬਾਅਦ ਹੁਣ ਇਕ ਵਾਰ ਫਿਰ ਤੋਂ ਈ-ਕਾਮਰਸ ਸਾਈਟ pre-Christmas ਸੇਲ ‘New Pinch days’ ਦਾ ਆਯੋਜਨ ਕਰਨ ਵਾਲੀ ਹੈ। ਇਸ ਸੇਲ ਦੀ ਆਯੋਜਨ 15 ਦਸੰਬਰ ਤੋਂ 17 ਦਸੰਬਰ ਤੱਕ ਹੋਵੇਗਾ। ਇਸ ਸੇਲ 'ਚ ਕਈ ਬਿਹਤਰੀਨ ਡੀਲਸ ਅਤੇ ਡਿਸਕਾਊਂਟ ਦਿੱਤੇ ਜਾਣਗੇ।
ਫਲਿੱਪਕਾਰਟ 'ਤੇ ਹੋਣ ਵਾਲੀ ਇਸ ਸੇਲ 'ਚ ਵੱਖ-ਵੱਖ ਕੈਟੇਗਿਰੀ 'ਚ ਡਿਸਕਾਊਂਟ ਦਿੱਤਾ ਜਾਂਦਾ ਹੈ। ਇਸ ਸੇਲ 'ਚ 80% ਮੋਬਾਇਲ ਐਕਸੈਸਰੀਜ਼ , ਲੈਪਟਾਪ ਅਤੇ ਹੈੱਡਫੋਨ 'ਤੇ ਡਿਸਕਾਊਂਟ ਮਿਲੇਗਾ। ਇਸ ਤੋਂ ਇਲਾਵਾ ਯੂਜ਼ਰਸ ਟੀ. ਵੀ. 'ਤੇ ਵੀ 80% ਤੱਕ ਦਾ ਡਿਸਕਾਊਂਟ ਲੈ ਸਕਦੇ ਹਨ।
ਇਸ ਦੇ ਨਾਲ ਹੀ ਨੋ ਕਾਸਟ EMI ਅਤੇ ਐਕਸਚੇਂਜ ਆਫਰ ਕਈ ਪ੍ਰੋਡਕਟਸ 'ਤੇ ਮਿਲਣਗੇ। ਜੇਕਰ ਤੁਸੀਂ ਕਿਸੇ ਵੀ ਪ੍ਰੋਡਕਟ ਨੂੰ HDFC ਬੈਂਕ ਡੈਬਿਟ ਅਤੇ ਕ੍ਰੈਡਿਟ ਕਾਰਡ ਦੇ ਰਾਹੀਂ ਖਰੀਦਣਾ ਚਾਹੁੰਦੇ ਹੈ ਤਾਂ ਤੁਹਾਨੂੰ 10% ਐਡੀਸ਼ਨਲ ਆਫਰ ਮਿਲੇਗਾ।
ਫਲਿੱਪਕਾਰਟ ਸ਼ਿਓਮੀ Mi A1, Vivo V7 ਅਤੇ ਐਪਲ iPhone SE ਵਰਗੇ ਕੁਝ ਫੋਨ 'ਤੇ ਡਿਸਕਾਊਂਟ ਦਿੱਤਾ ਜਾਵੇਗਾ। ਫਿਲਹਾਲ ਇਨ੍ਹਾਂ 'ਤੇ ਮਿਲਣ ਵਾਲੇ ਆਫਰਾਂ ਅਤੇ ਡਿਸਕਾਊਂਟ ਦੇ ਬਾਰੇ 'ਚ ਕੰਪਨੀ ਨੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਹੈ। ਫਲਿੱਪਕਾਰਟ ਨੇ ਟੀਜ਼ ਕੀਤਾ ਹੈ ਕਿ ਸੈਮਸੰਗ ਗੈਲੇਕਸੀ ਆਨ ਨੈਕਸਟ (64GB) ਦੀ ਕੀਮਤ 17,900 ਰੁਪਏ ਜਿਸ ਨੂੰ ਘੱਟ ਕੀਮਤ ਨਾਲ ਪੇਸ਼ ਕੀਤਾ ਜਾਵੇਗਾ। ਫਲਿੱਪਕਾਰਟ ਨੇ ਟੀਜ ਕੀਤਾ ਹੈ ਕਿ ਫੋਨ “offer of the year” ਦੇ ਅੰਦਰ XX,900 ਰੁਪਏ 'ਚ ਪੇਸ਼ ਕੀਤਾ ਜਾਵੇਗਾ। ਆਉਣ ਵਾਲੇ ਸਮੇਂ 'ਚ ਅੱਗੇ ਦੇ ਇਨ੍ਹਾਂ ਜੋ ਡਿਜਿਟ ਨੂੰ ਸਾਫ ਕਰ ਦਿੱਤਾ ਜਾਵੇਗਾ।
ਤੁਹਾਡੇ ਜ਼ਰੂਰੀ ਡਾਟਾ ਨੂੰ ਚੋਰੀ ਹੋਣ ਤੋਂ ਬਚਾਵੇਗੀ ਦੁਨੀਆ ਦੀ ਪਹਿਲੀ SMART BLUETOOTH KEY
NEXT STORY