ਜਲੰਧਰ- ਅੱਜ ਦੇ ਸਮੇਂ ਜ਼ਿਆਦਾ ਭੱਜ ਦੌੜ ਵਾਲੀ ਜਿੰਦਗੀ 'ਚ ਆਪਣੀ ਸਿਹਤ ਦਾ ਖਿਆਲ ਰੱਖਣਾ ਕਾਫੀ ਜਰੂਰੀ ਹੈ। ਪਰ ਸਿਹਤ ਦਾ ਖਿਆਲ ਰੱਖਣ ਦੇ ਲਈ ਯਕੀਨਨ ਇਨਸਾਨ ਲਈ ਆਪਣੀ ਨੀਂਦ ਪੂਰੀ ਕਰਨੀ ਵੀ ਜਰੂਰੀ ਹੈ। ਪਰ ਜੇਕਰ ਤੁਸੀਂ ਨੀਂਦ ਨਹੀਂ ਆਉਣ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਤੁਹਾਡੇ ਲਈ ਇਹ ਰਿਪੋਰਟ ਕਾਫੀ ਮਦਦਗਾਰ ਸਾਬਿਤ ਹੋ ਸਕਦੀ ਹੈ। ਅਮਰੀਕਾ ਦੇ ਲਾਸ ਐਂਜਲਿਸ ਦੇ ਕੁਝ ਡਿਵੈੱਲਪਰਸ ਨੇ ਇਕ ਅਜਿਹਾ ਨਵਾਂ ਸਮਾਰਟ ਸਲੀਪ ਮਾਸਕ ਤਿਆਰ ਕੀਤਾ ਹੈ ਜੋ ਤੁਹਾਨੂੰ ਜਲਦੀ ਸੋਣ ਅਤੇ ਬਿਹਤਰ ਐਨਰਜੀ ਦੇ ਨਾਲ ਜਾਗਣ 'ਚ ਮਦਦ ਕਰਦਾ ਹੈ। ਇਸ ਡਿਵਾਇਸ ਨੂੰ ਡਰੀਮਲਾਈਟ ਦਾ ਨਾਂ ਦਿੱਤਾ ਗਿਆ ਹੈ ਜੋ ਲਾਈਟ, ਸਾਊਂਡ ਅਤੇ ਜੇਨੇਟਿਕਸ ਦਾ ਇਸਤੇਮਾਲ ਕਰਦਾ ਹੈ।
ਜੇਕਰ ਤੁਹਾਨੂੰ ਨੀਂਦ ਨਾ ਆਉਣ ਦੀ ਰੋਗ ਇੰਸਾਮਿਨਿਆ ਜਾਂ ਹੋਰ ਨੀਂਦ ਨਾਲ ਜੁੜੀ ਸਮੱਸਿਆਵਾਂ ਹਨ ਤਾਂ ਡਰੀਮ-ਲਾਈਟ ਇਸ 'ਚ ਤੁਹਾਡੀ ਮਦਦ ਕਰ ਸਕਦਾ ਹੈ। ਇਸ ਨੂੰ ਇਸ ਤਰ੍ਹਾਂ ਨਾਲ ਡਿਜ਼ਾਇਨ ਕੀਤਾ ਗਿਆ ਹੈ ਕਿ ਇਹ ਤੁਹਾਨੂੰ ਨੀਂਦ ਲਿਆਉਣ 'ਚ ਮਦਦ ਕਰਦਾ ਹੈ। ਇਸ ਡਿਵਾਇਸ 'ਚ ਕੁਝ ਅਜਿਹੇ ਸੈਂਸਰ ਦਿੱਤੇ ਗਏ ਹਨ ਜੋ ਤੁਹਾਡੀ ਹਾਰਟ ਰੇਟ, ਪ੍ਰੇਸ਼ਰ ਨੂੰ ਮਾਨਿਟਰ ਕਰਦੇ ਹਨ। ਨਾਲ ਹੀ ਤੁਹਾਨੂੰ ਸੁਲਾਉਣ ਅਤੇ ਜਗਾਉਣ ਲਈ ਲਾਈਟਸ ਅਤੇ ਹੈੱਡਫੋਨ ਵੀ ਦਿੱਤੇ ਗਏ ਹਨ।
ਇਸ 'ਚ ਲੱਗੀ ਲਾਈਟਸ ਤੁਹਾਨੂੰ ਅਲਾਰਮ ਦੀ ਤਰ੍ਹਾਂ ਜਗਾਉਣ ਦਾ ਕੰਮ ਵੀ ਕਰਦੀਆਂ ਹਨ। ਇਸ ਦੇ ਟਾਇਮਰ ਦੇ ਰਾਹੀਂ ਤੁਸੀਂ ਖਾਸ ਟਾਈਮ ਸੈੱਟ ਕਰ ਕੇ ਜਾਗ ਸਕਦੇ ਹੋ। ਇਸ ਸਲੀਪ ਮਾਸਕ ਦੀ ਸਤ੍ਹਾ ਪੂਰੀ ਤਰ੍ਹਾਂ ਵਾਸ਼ੇਬਲ ਬਣਾਈ ਗਈ ਹੈ ਤਾਂ ਕਿ ਤੁਸੀਂ ਇਸ ਨੂੰ ਸਾਫ਼ ਕਰ ਸਕਦੇ ਹੋ। ਇਸ ਤੋਂ ਇਲਾਵਾ ਇਸ 'ਚ ਯੂ. ਐੱਸ. ਬੀ ਚਾਰਜਿੰਗ ਦੀ ਸਹੂਲਤ ਦਿੱਤੀ ਗਈ ਹੈ ਜਿਸ ਦੇ ਕਾਰਨ ਇਸ ਨੂੰ ਤੁਸੀਂ ਆਪਣੇ ਮੋਬਾਇਲ ਫੋਨ ਦੀ ਤਰ੍ਹਾਂ ਚਾਰਜ ਕਰ ਸਕਦੇ ਹੋ ਅਤੇ ਤੁਸੀਂ ਇਸ ਨੂੰ ਸਫਰ ਕਰਦੇ ਹੋਏ ਵੀ ਇਸਤੇਮਾਲ ਕਰ ਸਕਦੇ ਹੋ। ਇਹ ਡਿਵਾਇਸ ਇਸ ਦੇ ਇਕ ਐਪ ਦੇ ਰਾਹੀਂ ਤੁਹਾਡੇ ਐਂਡ੍ਰਾਇਡ ਅਤੇ ਆਈ. ਓ. ਐੱਸ ਡਿਵਾਈਸਿਜ਼ ਦੇ ਨਾਲ ਕੁਨੈੱਕਟ ਹੋ ਸਕਦੀ ਹੈ।
LeEco ਦੇ ਨਵੇਂ ਸਮਾਰਟਫੋਨ ਦੀ ਲੀਕ ਹੋਈ ਜਾਣਕਾਰੀ
NEXT STORY