ਜਲੰਧਰ-ਅੱਜ HMD ਗਲੋਬਲ ਕੰਪਨੀ ਨੇ ਭਾਰਤ 'ਚ ਆਪਣੇ ਨਵੇਂ ਫਲੈਗਸ਼ਿਪ ਸਮਾਰਟਫੋਨ ਨੋਕੀਆ 8 ਨੂੰ ਲਾਂਚ ਕਰ ਦਿੱਤਾ ਹੈ। ਇਹ ਚੌਥਾ ਨੋਕੀਆ ਦਾ ਐਂਡਰਾਇਡ ਸਮਾਰਟਫੋਨ ਹੈ। ਕੰਪਨੀ ਨੇ ਇਸ ਫੋਨ ਦੀ ਕੀਮਤ 36,999 ਰੁਪਏ ਹੈ। ਇਹ ਸਮਾਰਟਫੋਨ 14 ਅਕਤੂਬਰ ਤੋਂ ਆਨਲਾਈਨ ਅਮੇਜ਼ਨ ਇੰਡੀਆ ਅਤੇ ਆਫਲਾਈਨ ਸਟੋਰਾਂ 'ਤੇ ਸੇਲ ਲਈ ਉਪਲੱਬਧ ਕੀਤਾ ਜਾਵੇਗਾ। ਯੂਜ਼ਰਸ ਨੂੰ ਇਹ ਸਮਾਰਟਫੋਨ ਪੋਲਿਸ਼ ਬਲੂ, ਪਾਲਿਸ਼ਟ ਕਾਪਰ , ਟੈਂਪਰਡ ਬਲੂ ਅਤੇ ਸਟੀਲ ਕਲਰ ਵੇਰੀਐਂਟਸ 'ਚ ਉਪਲੱਬਧ ਕਰਵਾਇਆ ਜਾਵੇਗਾ।
ਇਸ ਤੋਂ ਪਹਿਲਾਂ ਭਾਰਤ 'ਚ ਨੋਕੀਆ ਨੇ ਨੋਕੀਆ 6, ਨੋਕੀਆ 5 ਅਤੇ ਨੋਕੀਆ 3 ਐਂਡਰਾਇਡ ਸਮਾਰਟਫੋਨਜ਼ ਨੂੰ ਪੇਸ਼ ਕੀਤਾ ਹੈ। ਨੋਕੀਆ 8 ਸਮਾਰਟਫੋਨ ਨੂੰ ਪਿਛਲੇ ਮਹੀਨੇ ਇੰਟਰਨੈਸ਼ਨਲ ਮਾਰਕੀਟ 'ਚ ਲਾਂਚ ਕੀਤਾ ਸੀ। ਫਲੈਗਸ਼ਿਪ ਸਮਾਰਟਫੋਨ ਹੋਣ ਕਰਕੇ ਨੋਕੀਆ 8 'ਚ ਕਈ ਪ੍ਰੀਮਿਅਮ ਫੀਚਰਸ ਨਾਲ ਆਉਂਦਾ ਹੈ। ਜਿਵੇ ਕਿ Carl Zeiss ਡਿਊਲ ਕੈਮਰਾ ਸੈੱਟਅਪ, ਕਵਾਡ ਐੱਚ. ਡੀ. ਰੈਜ਼ੋਲਿਊਸ਼ਨ ਅਤੇ ਸਟਾਕ ਐਂਡਰਾਇਡ ਦਿੱਤਾ ਗਿਆ ਹੈ।
Nokia 8 ਸਮਾਰਟਫੋਨ ਦੇ ਫੀਚਰਸ-
ਇਸ ਸਮਾਰਟਫੋਨ 'ਚ 5.3 ਇੰਚ ਕਵਾਡ-ਕੋਰ ਐੱਚ. ਡੀ. ਡਿਸਪਲੇਅ ਦਿੱਤਾ ਗਿਆ ਹੈ ਅਤੇ ਨਾਲ ਹੀ ਇਸ 'ਚ ਪ੍ਰੋਟੈਕਸ਼ਨ ਲਈ ਗੋਰਿਲਾ ਗਲਾਸ 5 ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਨੋਕੀਆ 8 ਸਮਾਰਟਫੋਨ 'ਚ ਆਕਟਾ ਕੋਰ ਸਨੈਪਡ੍ਰੈਗਨ 835 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ 4GB ਰੈਮ ਅਤੇ 64GB ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਜਿਸ ਨੂੰ ਮਾਈਕ੍ਰੋਐੱਸਡੀ ਕਾਰਡ ਨਾਲ 256GB ਤੱਕ ਵਧਾਇਆ ਜਾ ਸਕਦਾ ਹੈ। ਇਸ ਸਮਾਰਟਫੋਨ 'ਚ ਦਿੱਤੇ ਗਏ ਕੈਮਰੇ ਦੀ ਗੱਲ ਕਰੀਏ ਤਾਂ ਫੋਟੋਗ੍ਰਾਫੀ ਲਈ ਇਕ 13 ਮੈਗਾਪਿਕਸਲ ਦਾ RGB ਸੈਂਸਰ ਦਿੱਤਾ ਗਿਆ ਹੈ ਅਤੇ ਦੂਜਾ ਕੈਮਰਾ ਵੀ 13 ਮੈਗਾਪਿਕਸਲ ਦੀ ਹੈ, ਜਿਸ 'ਚ ਮੋਨੋਕ੍ਰੋਨ ਸੈਂਸਰ ਹੈ। ਇਸ ਤੋਂ ਇਲਾਵਾ ਤੁਹਾਨੂੰ ਇਸ ਦਾ ਪ੍ਰਾਇਮਰੀ ਸੈਂਸਰ Optical Image Stabilization ਨਾਲ ਅਤੇ PDAF ਸੁਪੋਰਟ ਨਾਲ ਆਉਦਾ ਹੈ ਅਤੇ ਨਾਲ ਹੀ ਇਹ f/2.0 ਅਪਚਰ ਨਾਲ ਲੈਸ ਹੈ। ਇਸ ਤੋਂ ਇਲਾਵਾ ਇਸ 'ਚ ਆਈ ਆਰ ਰੇਂਜ ਫਾਊਡਰ ਵੀ ਇਸ 'ਚ ਸ਼ਾਮਿਲ ਕੀਤੇ ਹਨ। ਸੈਲਫੀ ਅਤੇ ਵੀਡੀਓ ਕਾਲਿੰਗ ਲਈ 13 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ।
ਨੋਕੀਆ 8 ਸਮਾਰਟਫੋਨ 'ਚ ਆਡੀਓ ਰਿਕਾਰਡਿੰਗ ਲਈ ਤਿੰਨ ਮਾਈਕ੍ਰੋਫੋਨ ਮੌਜ਼ੂਦ ਹਨ। ਇਸ ਤੋਂ ਇਲਾਵਾ ਇਹ ਨੋਕੀਆ ਦੇ OZO ਆਡੀਓ ਤਕਨੀਕ ਨੂੰ ਇਸਤੇਮਾਲ ਕੀਤਾ ਗਿਆ ਹੈ, ਜੋ ਕਿ 360 ਡਿਗਰੀ ਸਾਊਂਡ ਲਈ ਹੈ। ਇਸ ਤੋਂ ਇਲਾਵਾ ਫੋਨ 'ਚ ਇਕ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ। ਪਾਵਰ ਬੈਕਅਪ ਲਈ ਇਸ ਸਮਾਰਟਫੋਨ 'ਚ 3090mAh ਬੈਟਰੀ ਦਿੱਤੀ ਗਈ ਹੈ, ਜੋ ਤੁਹਾਨੂੰ ਕੁਇੱਕ ਚਾਰਜ 3.0 ਸਪੋਰਟ ਨਾਲ ਆਵੇਗੀ। ਫੋਨ ਨੂੰ ਸਪਲੈਸ਼ਪਰੂਫ ਬਣਾਉਣ ਲਈ ਇਸ 'ਚ IP54 ਦਾ ਸਰਟੀਫਿਕੇਸ਼ਨ ਵੀ ਦਿੱਤਾ ਗਿਆ ਹੈ। ਫੋਨ 'ਚ ਕੁਨੈਕਟੀਵਿਟੀ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ ਡਿਊਲ ਸਿਮ ਤੋਂ ਇਲਾਵਾ 4G LTE ,USB Type C Port, 3.5mm ਦਾ ਆਡੀਓ ਜੈਕ , ਵਾਈ-ਫਾਈ ਅਤੇ ਬਲੂਟੁੱਥ 5.0 ਸੁਪੋਰਟ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਤੁਹਾਨੂੰ ਇਹ ਵੀ ਦੱਸ ਦਿੱਤਾ ਜਾਂਦਾ ਹੈ ਕਿ ਸਮਾਰਟਫੋਨ ਐਂਡਰਾਇਡ 7.1.1 ਨੂਗਟ 'ਤੇ ਕੰਮ ਕਰੇਗਾ।
ਐਪਲ ਅਗਲੇ ਸਾਲ ਪੇਸ਼ ਕਰ ਸਕਦੀ ਹੈ 6.46-ਇੰਚ OLED ਆਈਫੋਨ
NEXT STORY