ਜਲੰਧਰ- ਅੱਜਕਲ ਲੋਕ ਆਪਣੀ ਹਰ ਚੀਜ਼ ਨੂੰ ਲੈ ਕੇ ਇੰਨਾ ਸਿਕਿਓਰ ਹੋ ਗਏ ਹਨ ਕਿ ਉਹ ਆਪਣੀ ਹਰ ਚੀਜ਼ ਦੀ ਪਲ-ਪਲ ਦੀ ਖਬਰ ਰੱਖਦੇ ਹਨ। ਫਿਰ ਭਾਵੇਂ ਉਨ੍ਹਾਂ ਦੀ ਕਾਰ ਹੀ ਕਿਉਂ ਨਾ ਹੋਵੇ। ਇਨ੍ਹਾਂ ਸਭ ਚੀਜ਼ਾਂ ਨੂੰ ਦੇਖਦੇ ਹੋਏ ਲੈਟਸਟ੍ਰੈਕ ਨੇ ਲਗਭਗ 40 ਟ੍ਰੈਕਿੰਗ ਹਲ ਪੇਸ਼ ਕੀਤੇ ਹਨ। ਇਹ ਲੈਟਸਟ੍ਰੈਕ ਦਾ ਪਲੱਗ ਐਂਡ ਪਲੇ ਕਾਰ ਲਈ ਜੀ. ਪੀ. ਐੱਸ. ਟ੍ਰੈਕਰ ਹੈ। ਲੈਟਸਟ੍ਰੈਕ ਦਾ ਜੀ. ਪੀ. ਐੱਸ. ਟ੍ਰੈਕਰ ਕਾਰ ਦੇ ਓ. ਬੀ. ਡੀ. ਪਾਰਟ ਵਿਚ ਲਾਇਆ ਜਾਂਦਾ ਹੈ। ਜੇ ਤੁਸੀਂ ਕਾਰ ਦਾ ਓ. ਬੀ. ਡੀ. ਪੋਰਟ ਕਿਥੇ ਹੈ, ਇਹ ਨਹੀਂ ਜਾਣਦੇ ਹੋ ਤਾਂ ਕੰਪਨੀ ਦੀ ਟੈਕਨੀਕਲ ਟੀਮ ਇਸ ਕੰਮ ਨੂੰ ਕਰ ਦਿੰਦੀ ਹੈ।
ਕਿਵੇਂ ਕਰੀਏ ਇਸ ਡਿਵਾਈਸ ਦੀ ਵਰਤੋਂ
ਸਭ ਤੋਂ ਪਹਿਲਾਂ ਤੁਹਾਨੂੰ ਗੂਗਲ ਪਲੇਅਸਟੋਰ ਜਾਂ ਐਪਲ ਐਪ ਸਟੋਰ ਤੋਂ ਕੰਪਨੀ ਦਾ ਐਪ ਡਾਊਨਲੋਡ ਕਰਨਾ ਹੋਵੇਗਾ। ਇਸ ਐਪ ਦੇ ਮਾਧਿਅਮ ਰਾਹੀਂ ਤੁਸੀਂ ਆਪਣੀ ਕਾਰ ਨੂੰ ਹਰ ਪਲ ਟ੍ਰੈਕ ਕਰ ਸਕਦੇ ਹੋ। ਇਥੋਂ ਤੱਕ ਕਿ ਜੇ ਉਹ ਚੱਲ ਰਹੀ ਹੈ ਤਾਂ ਕਿਸ ਸਪੀਡ ਨਾਲ ਚੱਲ ਰਹੀ ਹੈ, ਦੀ ਜਾਣਕਾਰੀ ਵੀ ਇਹ ਐਪ ਤੁਹਾਨੂੰ ਦਿੰਦਾ ਹੈ। ਇਸ ਤੋਂ ਇਲਾਵਾ ਇਹ ਕਾਰ ਦੇ ਇੰਜਣ ਬਾਰੇ ਵੀ ਜਾਣਕਾਰੀ ਦਿੰਦਾ ਹੈ। ਇਸ ਐਪ 'ਤੇ ਅਲਰਟ ਵੀ ਸੈੱਟ ਕੀਤਾ ਜਾ ਸਕਦਾ ਹੈ ਕਿ ਕਾਰ ਕਿਥੇ ਰੁਕੀ ਹੈ। ਜੇ ਕਾਰ ਰੁਕੀ ਹੈ ਪਰ ਉਸਦਾ ਇੰਜਣ ਚਾਲੂ ਹੈ ਤਾਂ ਇਹ ਜਾਣਕਾਰੀ ਵੀ ਤੁਹਾਨੂੰ ਮਿਲਦੀ ਰਹੇਗੀ।
ਕੀ ਹੈ ਇਸਦੀ ਖਾਸੀਅਤ
ਇਸ ਡਿਵਾਈਸ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਜੇ ਤੁਸੀਂ ਕਿਤੇ ਕਾਰ ਪਾਰਕ ਕੀਤੀ ਹੈ ਤਾਂ ਇਹ ਉਸ 'ਤੇ ਨਜ਼ਰ ਰੱਖੇਗਾ, ਜੇ ਕੋਈ ਤੁਹਾਡੀ ਗੱਡੀ ਨੂੰ ਟੱਚ ਕਰ ਕੇ ਹਟਾਉਂਦਾ ਹੈ ਤਾਂ ਇਹ ਤੁਹਾਨੂੰ ਤੁਰੰਤ ਇਸਦੀ ਸੂਚਨਾ ਦੇਵੇਗਾ। ਤੁਸੀਂ ਇਸ ਵਿਚ ਅਲਰਟ ਸੈੱਟ ਕਰ ਸਕਦੇ ਹੋ ਕਿ ਤੁਹਾਡੀ ਗੱਡੀ ਦਾ ਇੰਜਣ ਚਾਲੂ ਹੁੰਦੇ ਹੀ ਇਹ ਤੁਹਾਨੂੰ ਇਸਦੀ ਸੂਚਨਾ ਦੇਵੇ। ਜੇ ਕੋਈ ਤੁਹਾਡੀ ਗੱਡੀ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕਰੇਗਾ ਜਾਂ ਉਸਦੇ ਇੰਜਣ ਨੂੰ ਚਾਲੂ ਕਰੇਗਾ ਤਾਂ ਇਹ ਡਿਵਾਈਸ ਤੁਰੰਤ ਤੁਹਾਨੂੰ ਇਸ ਦੀ ਜਾਣਕਾਰੀ ਦੇਵੇਗਾ।
ਇਸ ਡਿਵਾਈਸ ਦੀ ਕੀਮਤ 4499 ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਸ ਤੋਂ ਇਲਾਵਾ ਬੱਚਿਆਂ ਦੇ ਟ੍ਰੈਕ ਕਰਨ ਲਈ ਕੰਪਨੀ ਨੇ ਖਾਸ ਤੌਰ 'ਤੇ ਆਕਰਸ਼ਕ ਘੜੀਆਂ ਬਣਾਈਆਂ ਹਨ।
ਅਨਲਿਮਟਿਡ ਕਾਲਿੰਗ ਤੇ 4ਜੀ ਡਾਟਾ ਦੇ ਨਾਲ ਵੋਡਾਫੋਨ ਨੇ ਪੇਸ਼ ਕੀਤੇ 3 ਨਵੇਂ ਪੈਕ
NEXT STORY