ਜਲੰਧਰ-ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਵਨਪਲੱਸ ਜਲਦ ਹੀ ਮਾਰਕੀਟ 'ਚ ਆਪਣੇ ਨਵੇਂ ਫਲੈਗਸ਼ਿਪ ਸਮਾਰਟਫੋਨ ਵਨਪਲੱਸ 6 ਨੂੰ ਪੇਸ਼ ਕਰਨ ਵਾਲੀ ਹੈ। ਕੰਪਨੀ ਦੁਆਰਾ ਰਿਲੀਜ਼ ਕੀਤੇ ਗਏ ਟੀਜ਼ਰ 'ਚ ਪੁਸ਼ਟੀ ਹੋ ਗਈ ਹੈ ਕਿ 17 ਮਈ ਨੂੰ ਕੰਪਨੀ ਚੀਨ 'ਚ ਇਸ ਨੂੰ ਲਾਂਚ ਕਰੇਗੀ। ਅਮੇਜ਼ਨ ਇੰਡੀਆ 'ਤੇ ਇਕ ਬੈਨਰ ਚਲ ਰਿਹਾ ਹੈ, ਜਿਸ 'ਚ '' ਵਨਪਲੱਸ 6 ਕਮਿੰਗ ਸੂਨ'' ਲਿਖਿਆ ਹੈ। ਇਸ ਤੋਂ ਉਮੀਦ ਹੈ ਕਿ ਭਾਰਤ 'ਚ ਇਸ ਸਮਾਰਟਫੋਨ ਨੂੰ ਜਲਦ ਹੀ ਲਾਂਚ ਕੀਤਾ ਜਾਵੇਗਾ। ਇਸ 'ਚ ਭਾਰਤੀ ਬਾਜ਼ਾਰ ਤੋਂ ਵਨਪਲੱਸ ਦਾ ਮੌਜੂਦ ਫਲੈਗਸ਼ਿਪ ਸਮਾਰਟਫੋਨ ਵਨਪਲੱਸ 5T ਭਾਰਤੀ ਬਾਜ਼ਾਰ 'ਚ ਆਊਟ ਆਫ ਸਟਾਕ ਹੋ ਗਿਆ ਹੈ।
ਸਮਾਰਟਫੋਨ ਈ-ਕਾਮਰਸ ਵੈੱਬਸਾਈਟ ਅਮੇਜ਼ਨ ਇੰਡੀਆ 'ਤੇ ਐਕਸਕਲੂਜਿਵ ਵੇਚਿਆ ਜਾ ਰਿਹਾ ਸੀ, ਜਿਸ 'ਤੇ ਇਹ ਆਊਟ ਆਫ ਸਟਾਕ ਚੱਲ ਰਿਹਾ ਹੈ। ਵਨਪਲੱਸ ਦੇ ਆਫੀਸ਼ਿਅਲੀ ਆਨਲਾਈਨ ਸਟੋਰ 'ਤੇ ਵੀ ਸਮਾਰਟਫੋਨ ਆਊਟ ਆਫ ਸਟਾਕ ਹੈ। ਇਹ ਪਹਿਲੀ ਵਾਰ ਨਹੀਂ ਹੋਇਆ ਹੈ ਕਿ ਕੰਪਨੀ ਨੇ ਆਪਣੇ ਪੁਰਾਣੇ ਡਿਵਾਈਸ ਨੂੰ ਨਵੇਂ ਹੈਂਡਸੈੱਟ ਦੇ ਲਾਂਚ ਤੋਂ ਪਹਿਲਾਂ ਆਊਟ ਆਫ ਸਟਾਕ ਕੀਤਾ ਹੈ। ਪਿਛਲੇ ਮਹੀਨੇ ਉੱਤਰੀ ਅਮਰੀਕਾ 'ਚ ਵੀ ਵਨਪਲੱਸ 5T ਆਊਟ ਆਫ ਸਟਾਕ ਹੋ ਗਿਆ ਸੀ।
ਵਨਪਲੱਸ 5T ਸਮਾਰਟਫੋਨ ਦੇ ਫੀਚਰਸ-
ਵਨਪਲੱਸ 5T ਸਮਾਰਟਫੋਨ ਕੁਆਲਕਾਮ ਸਨੈਪਡਰੈਗਨ 835 ਐੱਸ. ਓ. ਸੀ. ਅਤੇ ਇਹ 6 ਜੀ. ਬੀ. ਅਤੇ 8 ਜੀ. ਬੀ. ਰੈਮ ਨਾਲ 64 ਜੀ. ਬੀ. ਅਤੇ 128 ਜੀ. ਬੀ. ਸਟੋਰੇਜ ਨਾਲ ਆਉਦਾ ਹੈ। ਇਸ ਸਮਾਰਟਫੋਨ 'ਚ 6 ਇੰਚ ਫੁੱਲ ਐੱਚ. ਡੀ. ਪਲੱਸ ਅਮੋਲਡ 18:9 ਅਸਪੈਕਟ ਰੇਸ਼ੋ ਸਕਰੀਨ ਦਿੱਤੀ ਗਈ ਹੈ। ਐਕਸਟਰਾਂ ਸਕਿਓਰਟੀ ਲਈ ਫੋਨ 'ਚ ਫੇਸ ਅਨਲਾਕ ਫੀਚਰ ਦਿੱਤਾ ਗਿਆ ਹੈ। ਫੋਟੋਗ੍ਰਾਫੀ ਲਈ ਸਮਾਰਟਫੋਨ ਲਈ ਡਿਊਲ ਰਿਅਰ ਕੈਮਰਾ ਸੈੱਟਅਪ ਹੈ। ਸਮਾਰਟਫੋਨ 'ਚ ਰਿਅਰ 'ਤੇ 16 ਮੈਗਾਪਿਕਸਲ ਦਾ ਸੈਂਸਰ ਹੈ ਅਤੇ ਦੂਜਾ 20 ਮੈਗਾਪਿਕਸਲ ਦਾ ਸੋਨੀ ਆਈ. ਐੱਮ. ਐਕਸ. 376 ਸੈਂਸਰ ਹੈ। ਵੀਡੀਓ ਕਾਲਿੰਗ ਲਈ 16 ਮੈਗਾਪਿਕਸਲ ਦਾ ਸੋਨੀ ਆਈ. ਐੱਮ. ਐਕਸ. 371 ਸੈਂਸਰ ਹਨ।
ਬੀਜਿੰਗ ਮੋਟਰ ਸ਼ੋਅ 'ਚ ਪੇਸ਼ ਹੋਣ ਤੋਂ ਪਹਿਲਾਂ ਇਸ ਲਗਜ਼ਰੀ ਕਾਰ ਦਾ ਹੋਇਆ ਖੁਲਾਸਾ
NEXT STORY