ਜਲੰਧਰ- ਨਵੀਂ ਦੂਰਸੰਚਾਰ ਕੰਪਨੀ ਰਿਲਾਇੰਸ ਜੀਓ ਦਾ ਕਹਿਣਾ ਹੈ ਕਿ ਚਾਰ ਮਹੀਨੇ 'ਚ ਹੀ ਉਸ ਦੇ ਗਾਹਕਾਂ ਦੀ ਗਿਣਤੀ 7.24 ਕਰੋੜ ਤੋਂ ਪਾਰ ਹੋ ਗਈ ਹੈ। ਰਿਲਾਇੰਸ ਜੀਓ ਦੇ ਰਣਨੀਤੀਕ ਅਤੇ ਯੋਜਨਾ ਮੁਖੀ ਅੰਸ਼ੁਮਨ ਠਾਕੁਰ ਨੇ ਦੱਸਿਆ ਕਿ ਸਾਨੂੰ ਹਰ ਰੋਜ਼ ਲੱਖਾਂ ਨਵੇਂ ਗਾਹਕ ਮਿਲ ਰਹੇ ਹਨ ਅਤੇ 31 ਦਸੰਬਰ ਤੱਕ ਸਾਡੇ ਗਾਹਕਾਂ ਦੀ ਗਿਣਤੀ 7.2 ਕਰੋੜ ਤੋਂ ਪਾਰ ਹੋ ਗਈ ਹੈ। ਜ਼ਿਕਰਯੋਗ ਹੈ ਕਿ ਡਾਟਾ ਅਤੇ ਵਾਇਸ ਕਾਲ ਸਮੇਤ ਸਾਰੀਆਂ ਸੇਵਾਵਾਂ ਮਾਰਚ 2017 ਤੱਕ ਫ੍ਰੀ ਹੈ। ਠਾਕੁਰ ਨੇ ਇਸ ਸਵਾਲ ਦਾ ਕੋਈ ਜਵਾਬ ਨਹੀਂ ਦਿੱਤਾ ਕਿ ਆਪਣੀਆਂ ਸੇਵਾਵਾਂ ਦਾ ਕਦੋਂ ਤੋਂ ਭੁਗਤਾਨ ਲੈਣਾ ਸ਼ੁਰੂ ਕਰੇਗੀ।
ਕੰਪਨੀ ਨੇ ਸਤੰਬਰ 2016 'ਚ ਆਪਣੀ 4ਜੀ ਸੇਵਾ ਦੀ ਓਪਚਾਰਿਕ ਸ਼ੁਰੂਆਤ ਕੀਤੀ ਸੀ। ਜਦੋਂ ਰਿਲਾਇੰਸ ਇੰਡਸਟਰੀਜ਼ ਦੇ ਮੁਖੀ ਮੁਕੇਸ਼ ਅੰਬਾਨੀ ਨੇ 10 ਕਰੋੜ ਗਾਹਕ ਬਣਾਉਣ ਦਾ ਟੀਚਾ ਰੱਖਿਆ ਸੀ। ਠਾਕੁਰ ਨੇ ਕਿਹਾ ਕਿ ਆਪਣੀ ਕੁਨੈਕਟੀਵਿਟੀ ਸੁਧਾਰਣ ਲਈ ਲਗਾਤਾਰ ਕੰਮ ਕਰ ਰਹੀ ਹੈ ਪਰ ਕਈ ਥਾਵਾਂ 'ਤੇ ਇੰਟਰਕੁਨੈਕਟੀਵਿਟੀ ਦਾ ਮੁੱਦਾ ਅਜੇ ਵੀ ਹੈ। ਕੰਪਨੀ ਨੇ ਇਕ ਬਿਆਨ 'ਚ ਕਿਹਾ ਹੈ ਕਿ ਜੀਓ ਤੋਂ ਏਅਰਟੈੱਲ ਨੈੱਟਵਰਕ 'ਤੇ ਕੀਤੀਆਂ ਜਾਣ ਵਾਲੀਆਂ 1000 ਕਾਲਾਂ 'ਚੋਂ 175 ਕਾਲਾਂ ਡਰਾਪ ਹੋ ਰਹੀਆਂ ਹਨ। ਨਿਯਮਾਂ ਦੇ ਹਿਸਾਬ ਨਾਲ ਹਜ਼ਾਰ ਕਾਲਾਂ 'ਚੋਂ ਪੰਜ ਤੋਂ ਜ਼ਿਆਦਾ ਕਾਲ ਡਰਾਪ ਨਹੀਂ ਹੋਣੀਆਂ ਚਾਹੀਦੀਆਂ।
19 ਜਨਵਰੀ ਨੂੰ ਭਾਰਤ 'ਚ ਲਾਂਚ ਹੋਵੇਗਾ ਸ਼ਿਓਮੀ ਦਾ ਇਹ ਸਮਾਰਟਫੋਨ, ਕੰਪਨੀ ਨੇ ਕੀਤੀ ਪੁੱਸ਼ਟੀ
NEXT STORY