ਜਲੰਧਰ- ਰਿਲਾਇੰਸ ਜਿਓ ਨੇ 'ਧਨ ਧਨਾ ਧਨ ਆਫਰ' ਪੇਸ਼ ਕਰਨ ਤੋਂ ਬਾਅਦ ਵੀਵੋ ਸਮਾਰਟਫੋਨ ਗਾਹਕਾਂ ਲਈ ਨਵਾਂ ਆਫਰ ਪੇਸ਼ ਕੀਤਾ ਹੈ। ਨਵੇਂ ਵੀਵੋ ਜਿਓ ਕ੍ਰਿਕੇਟ ਮਾਨੀਆ ਆਫਰ ਦੇ ਤਹਿਤ ਵੀਵੋ ਸਮਰਾਟਫੋਨ ਇਸਤੇਮਾਲ ਕਰਨ ਵਾਲੇ ਜਿਓ ਯੂਜ਼ਰਸ 168 ਜੀ.ਬੀ. ਮੁਫਤ 4ਜੀ ਡਾਟਾ ਪਾ ਸਕਦੇ ਹਨ। ਇਹ ਡਾਟਾ ਮੌਜੂਦਾ ਪਲਾਨ ਦੇ ਨਾਲ ਮਿਲਣ ਵਾਲੇ ਡਾਟਾ ਤੋਂ ਵਾਧੂ ਹੋਵੇਗਾ। ਨਵੇਂ ਕ੍ਰਿਕੇਟ ਮਾਨੀਆ ਆਫਰ ਦਾ ਫਾਇਦਾ ਲੈਣ ਲਈ ਤੁਹਾਡੇ ਕੋਲ ਵੀਵੋ ਸਮਰਾਟਫੋਨ ਦੇ ਨਾਲ ਇਕ ਐਕਟਿਵ ਜਿਓ ਨੰਬਰ ਹੋਣਾ ਚਾਹੀਦਾ ਹੈ।
ਜੇਕਰ ਤੁਹਾਡੇ ਕੋਲ ਕੋਈ ਵੀ ਵੀਵੋ ਸਮਾਰਟਫੋਨ ਹੈ ਤਾਂ ਤੁਸੀਂ ਕ੍ਰਿਕੇਟ ਮਾਨੀਆ ਆਫਰ ਦਾ ਫਾਇਦਾ ਚੁੱਕ ਸਕਦੇ ਹੋ। ਇਸ ਲਈ ਯੂਜ਼ਰ ਨੂੰ ਆਪਣੀ ਸਭ ਤੋਂ ਪਸੰਦੀਦਾ ਆਈ.ਪੀ.ਐੱਸ. ਟੀਮ ਨੂੰ ਚੁਣਨਾ ਹੋਵੇਗਾ ਅਤੇ ਇਸ ਤੋਂ ਬਾਅਦ ਆਪਣੇ ਜਿਓ ਨੰਬਰ ਤੋਂ ਮੈਸੇਜ ਭੇਜਣਾ ਹੋਵੇਗਾ। ਇਸ ਤੋਂ ਬਾਅਦ ਯੂਜ਼ਰ ਦੀ ਪਸੰਦੀਦਾ ਟੀਮ ਦੀ ਜਿੱਤ, ਹਾਲ ਅਤੇ ਡ੍ਰਾਅ 'ਤੇ ਮੁਫਤ ਡਾਟਾ ਮਿਲੇਗਾ। ਜੇਕਰ ਤੁਹਾਡੇ ਵਲੋਂ ਚੁਣੀ ਗਈ ਟੀਮ ਮੈਚ ਜਿੱਤਦੀ ਹੈ ਤਾਂ ਜਿਓ 3ਜੀ.ਬੀ. ਮੁਫਤ ਡਾਟਾ ਦੇਵੇਗੀ। ਡ੍ਰਾਅ ਦੀ ਹਾਲਤ 'ਚ 2ਜੀ.ਬੀ. ਡਾਟਾ ਮਿਲੇਗਾ ਅਤੇ ਹਾਰ ਤੋਂ ਬਾਅਦ 1ਜੀ.ਬੀ. ਡਾਟਾ ਦਿੱਤਾ ਜਾਵੇਗਾ। ਜੇਕਰ ਤੁਹਾਡੀ ਪਸੰਦੀਦਾ ਟੀਮ ਕੁਆਲੀਫਾਇਰ ਤੱਕ ਪਹੁੰਚਦੀ ਹੈ ਤਾਂ ਜਿਓ ਤੁਹਾਡੇ ਡਾਟਾ ਦੇ ਕੋਟੇ ਨੂੰ ਦੁਗਣਾ ਕਰ ਦੇਵੇਗੀ। ਫਾਈਨਲ 'ਚ ਪਹੁੰਚਣ 'ਤੇ ਤਿੰਨ ਗੁਣਾ ਡਾਟਾ ਮਿਲੇਗਾ ਅਤੇ ਆਈ.ਪੀ.ਐੱਲ. ਚੈਂਪੀਅਨ ਬਣਨ 'ਤੇ ਚਾਰ ਗੁਣਾ ਡਾਟਾ ਮਿਲੇਗਾ।
ਰਿਲਾਇੰਸ ਜਿਓ ਨੇ ਜਾਣਕਾਰੀ ਦਿੱਤੀ ਹੈ ਕਿ ਸੀਰੀਜ਼ ਦੇ ਅਖੀਰ 'ਚ ਯੂਜ਼ਰ ਦੁਆਰਾ ਜਿੱਤੇ ਗਏ ਸਾਰੇ ਡਾਟਾ ਨੂੰ ਇਕੱਠਾ ਕੀਤਾ ਜਾਵੇਗਾ। ਇਸ ਪੂਰੇ ਆਫਰ 'ਚ ਜਿਓ ਯੂਜ਼ਰ ਜ਼ਿਆਦਾ ਤੋਂ ਜ਼ਿਆਦਾ 168ਜੀ.ਬੀ. 4ਜੀ ਡਾਟਾ ਪਾ ਸਕਦੇ ਹਨ। ਹਾਲਾਂਕਿ ਇੰਨਾ ਡਾਟਾ ਪਾਉਣ ਲਈ ਤੁਹਾਡੇ ਵਲੋਂ ਚੁਣੀ ਗਈ ਟੀਮ ਨੂੰ ਹਰ ਮੈਚ ਜਿੱਤਣਾ ਹੋਵੇਗਾ।
ਯੂਜ਼ਰ ਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਹੋਵੇਗਾ ਕਿ ਇਸ ਆਫਰ ਦੇ ਤਹਿਤ ਮਿਲੇ 4ਜੀ ਡਾਟਾ ਨੂੰ ਗਾਹਕ ਵੀਵੋ ਡਿਵਾਈਸ 'ਚ ਹੀ ਇਸਤੇਮਾਲ ਕਰ ਸਕੋਗੇ।
Google ਨੂੰ ਦੇ ਸਕਦੈ ਟੱਕਰ Microsoft ਦਾ ਨਵਾਂ ਸਰਫੇਸ ਲੈਪਟਾਪ
NEXT STORY