ਜਲੰਧਰ- ਹੁਆਵੇਈ ਦੀ ਸਭ-ਬ੍ਰਾਂਡ ਕੰਪਨੀ ਆਨਰ ਨੇ ਆਪਣੇ 9 ਲਾਈਟ ਸਮਾਰਟਫੋਨ ਯੂਜ਼ਰਸ ਲਈ ਭਾਰਤ 'ਚ ਖਾਸ ਰੂਪ ਤੋਂ ਇਕ ਨਵਾਂ ਸੇਫਟੀ ਫੀਚਰ 'ਰਾਈਡ ਮੋਡ' ਨਾਮ ਤੋਂ ਪੇਸ਼ ਕੀਤਾ ਹੈ। ਕੰਪਨੀ ਨੇ ਇਸ ਨੂੰ HOTA ਮਤਲਬ ਹੁਆਵੇਈ ਓਵਰ ਦ ਏਅਰ ਰਾਹੀਂ ਕੀਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਨਵੇਂ ਰਾਈਡ ਮੋਡ ਨੂੰ ਆਉਣ ਵਾਲੇ ਸਮੇਂ 'ਚ ਆਨਰ 7X ਅਤੇ ਆਨਰ 9i ਦੇ ਲਈ ਵੀ ਜਾਰੀ ਕੀਤਾ ਜਾਵੇਗਾ। ਆਨਰ ਦੇ ਮੁਤਾਬਕ ਕੰਪਨੀ ਨੇ ਇਹ ਨਵਾਂ ਮੋਟ ਬੈਂਚੇਸ 'ਚ ਜਾਰੀ ਕੀਤਾ ਹੈ, ਜਿਸ ਕਾਰਨ ਸਾਰੇ ਯੂਜ਼ਰਸ ਤੱਕ ਇਹ ਮਾਰਚ ਦੇ ਅੰਤ ਤੱਕ ਪ੍ਰਾਪਤ ਹੋਵੇਗਾ। ਇਸ ਅਪਡੇਟ ਤੋਂ ਬਾਅਦ ਆਪਣੇ ਫੋਨ 'ਚ ਇਸ ਨੂੰ ਸੈਟਿੰਗਸ 'ਚ ਜਾ ਕੇ ਆਸਾਨੀ ਨਾਲ ਐਕਟਿਵ ਕੀਤਾ ਜਾ ਸਕਦਾ ਹੈ। ਜਿਸ ਤੋਂ ਬਾਅਦ ਡ੍ਰਾਈਵਿੰਗ ਦੇ ਸਮੇਂ ਯੂਜ਼ਰਸ ਨੂੰ ਕੋਈ ਕਾਲ ਕਰੇਗਾ, ਤਾਂ ਉਸ ਨੂੰ ਨੋਟੀਫਿਕੇਸ਼ਨ ਭੇਜ ਦਿੱਤਾ ਜਾਵੇਗਾ ਕਿ ਯੂਜ਼ਰਸ ਫਿਲਹਾਲ ਡ੍ਰਾਈਵਿੰਗ ਕਰ ਰਿਹਾ ਹੈ ਅਤੇ ਕਾਲ ਰਿਸੀਵ ਨਹੀਂ ਕਰ ਸਕਦਾ ਹੈ।
ਦੱਸ ਦੱਈਏ ਕਿ ਇਸ ਨਵੇਂ ਫੀਚਰ ਦੀ ਮਦਦ ਨਾਲ ਯੂਜ਼ਰਸ ਗੱਡੀ ਚਲਾਉਦੇਂ ਸਮੇਂ ਮਤਲਬ ਖਾਸ ਰੂਪ ਤੋਂ ਟੂ-ਵ੍ਹੀਲਰਸ ਦੀ ਡ੍ਰਾਈਵ ਦੇ ਸਮੇਂ ਸਮਾਰਟਫੋਨ ਦਾ ਸੁਰੱਖਿਅਤ ਵਰਤੋਂ ਕਰ ਸਕੋਗੇ। ਅਸਲ 'ਚ ਕੰਪਨੀ ਨੇ ਇਸ ਨਵੇਂ ਫੀਚਰ ਨੂੰ ਇਸ ਗੱਲ ਦਾ ਵੀ ਧਿਆਨ 'ਚ ਰੱਖਦੇ ਹੋਏ ਪੇਸ਼ ਕੀਤਾ ਹੈ ਕਿ ਭਾਰਤ 'ਚ ਡ੍ਰਾਈਵ ਦੇ ਸਮੇਂ ਫੋਨ ਦੀ ਵਰਤੋਂ ਦੇ ਕਾਰਨ ਰੋਡ ਐਕਸੀਡੈਂਟਸ ਦੀਆਂ ਘਟਨਾਵਾਂ ਵੱਡੀ ਸੰਖਿਆਂ 'ਚ ਹੁੰਦੀ ਹੈ। ਇਸ ਬਾਰੇ 'ਚ ਹੁਆਵੇਈ ਇੰਡੀਆ ਦੇ ਸੈਲਸ ਵਾਈਸ ਪ੍ਰੈਜ਼ੀਡੈਂਟ ਪੀ. ਸੰਜੀਵ ਦਾ ਕਹਿਣਾ ਹੈ ਕਿ ਆਨਰ ਆਪਣੀ ਗਾਹਕ ਅਧਾਰਿਤ ਇਨੋਵੇਸ਼ਨ ਨਾਲ ਮਾਰਕੀਟ 'ਚ ਆਪਣੀ ਜਗ੍ਹਾ ਬਣਾਇਆ ਹੋਇਆ ਹੈ ਅਤੇ ਇਹ ਨਵਾਂ ਰਾਈਡ ਮੋਡ ਫੀਚਰ ਸਾਡੀ ਇਨੋਵੇਸ਼ਨ ਨੂੰ ਅਗੇ ਵਧਾਉਂਦੇ ਹੋਏ ਯੂਜ਼ਰਸ ਲਈ ਸਮਾਰਟਫੋਨ ਐਕਸਪੀਰੀਅੰਸ ਨੂੰ ਹੋਰ ਬਿਹਤਰ ਬਣਾਵੇਗਾ। ਰਾਈਡ ਮੋਡ ਫੀਚਰ ਉਨ੍ਹਾਂ ਲੱਖਾਂ ਭਾਰਤੀ ਬਾਈਕ ਰਾਈਡਰਸ ਦੇ ਲਈ ਫਾਇਦੇਮੰਦ ਸਾਬਿਤ ਹੋਵੇਗਾ ਅਤੇ ਬਾਈਕ ਰਾਈਡਿੰਗ ਨੂੰ ਉਤਸ਼ਾਹਿਤ ਕਰੇਗਾ।
ਆਨਰ 9 ਲਾਈਟ ਦੇ ਸਪੈਸੀਫਿਕੇਸ਼ਨਸ -
ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ 'ਚ 5.65 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ, ਜਿਸ ਦਾ ਰੈਜੋਲਿਊਸ਼ਨ 2160x1080 ਪਿਕਸਲ ਹੈ। ਇਸ 'ਚ ਹਾਈਸਿਲੀਕਾਨ ਕਿਰਿਨ 659 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 3GB/4GB ਰੈਮ ਅਤੇ 32GB/64GB ਇੰਟਰਨਲ ਸਟੋਰੇਜ ਦੇ ਨਾਲ ਦੋ ਵੇਰੀਐਂਟਸ ਹਨ, ਜਿੰਨ੍ਹਾਂ ਨੂੰ ਮਾਈਕ੍ਰੋ ਐੱਸ. ਡੀ. ਕਾਰਡ ਦੇ ਰਾਹੀਂ 256 ਜੀ. ਬੀ. ਤੱਕ ਵਧਾਇਆ ਜਾ ਸਕਦਾ ਹੈ।
ਕੈਮਰੇ ਦੀ ਗੱਲ ਕਰੀਏ ਤਾਂ ਇਸ 'ਚ ਚਾਰ ਕੈਮਰੇ ਦਿੱਤੇ ਗਏ ਹਨ, ਮਤਲਬ ਦੋ ਕੈਮਰੇ ਡਿਵਾਈਸ ਦੇ ਅੱਗੇ ਦੋ ਪਿਛਲੇ ਹਿੱਸੇ 'ਚ ਦਿੱਤੇ ਗਏ ਹਨ। ਇੰਨ੍ਹਾਂ 'ਚ 13 ਮੈਗਾਪਿਕਸਲ ਦਾ ਪ੍ਰਾਇਮਰੀ ਸੈਂਸਰ, 2 ਮੈਗਾਪਿਕਸਲ ਦਾ ਸੈਕੰਡਰੀ ਸੈਂਸਰ ਦੋਵੇਂ ਪਾਸੇ ਦੇ ਕੈਮਰੇ ਸੈੱਟਅਪ 'ਚ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 3000 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ। ਕਨੈਕਟੀਵਿਟੀ ਦੇ ਲਈ 4G VoLTE, ਡਿਊਲ ਸਿਮ, ਵਾਈ-ਫਾਈ, GPS, ਡਿਊਲ-ਸਿਮ ਅਤੇ ਮਾਈਕ੍ਰੋ USB ਪੋਰਟ ਆਦਿ ਸ਼ਾਮਿਲ ਹੈ।
ਏਅਰਟੈੱਲ ਦੇ ਰਿਹੈ ਸੈਮਸੰਗ ਐੱਸ9, ਐੱਸ9 ਪਲੱਸ ਲਈ ਇਹ ਜ਼ਬਰਦਸਤ ਆਫਰ
NEXT STORY