ਜਲੰਧਰ-ਸੈਮਸੰਗ ਦੁਆਰਾ ਹਾਲ ਹੀ 'ਚ ਸਮਾਰਟਫੋਨ ਬਜ਼ਾਰ 'ਚ ਕੁਝ ਨਵੇਂ ਫੋਨ ਪੇਸ਼ ਕੀਤੇ ਗਏ ਹੈ। ਅਜਿਹੇ 'ਚ ਇਸ ਦੇ ਆਉਣ ਵਾਲੇ ਇਕ ਹੋਰ ਫੋਨ ਦੇ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਜਿਸ ਦੇ ਅਨੁਸਾਰ ਕੰਪਨੀ ਡਿਊਲ ਸਕਰੀਨ flip ਵਾਲਾ ਫੋਨ ਬਜ਼ਾਰ 'ਚ ਪੇਸ਼ ਕਰਨ ਵਾਲੀ ਹੈ। ਮਾਡਲ ਨੰਬਰ SM-G9298 ਦੇ ਨਾਲ ਇਸ ਫੋਨ ਦੀ ਇਮੇਜ਼ ਸਾਹਮਣੇ ਆਈ ਹੈ। ਜਿਸ 'ਤੇ ਸੈਮਸੰਗ ਦੀ ਬ੍ਰਾਂਡਿੰਗ ਉਪਲੱਬਧ ਹੈ।
ਹੁਣ ਤੱਕ ਖਬਰ ਸੀ ਕਿ ਸੈਮਸੰਗ ਫੋਲਡੇਬਲ ਫੋਨ 'ਤੇ ਕੰਮ ਕਰ ਰਹੀਂ ਹੈ ਅਤੇ ਇਸ ਨੂੰ ਕੰਪਨੀ ਸੈਮਸੰਗ Galaxy X ਨਾਮ ਨਾਲ ਬਜ਼ਾਰ 'ਚ ਪੇਸ਼ ਕਰ ਸਕਦੀ ਹੈ। ਇਸ ਸਮਾਰਟਫੋਨ ਦੇ ਬਾਰੇ 'ਚ ਆਏ ਦਿਨ ਕੋਈ ਨਾ ਕੋਈ ਨਵੀਂ ਜਾਣਕਾਰੀ ਸਾਹਮਣੇ ਆਉਦੀ ਰਹਿੰਦੀ ਹੈ। ਅਜਿਹੇ 'ਚ ਸੈਮਸੰਗ ਦੇ ਇਕ ਹੋਰ ਫੋਨ ਦੇ ਬਾਰੇ 'ਚ ਮਾਡਲ ਨੰਬਰ SM-G9298 ਨਾਮ ਦੀ ਜਾਣਕਾਰੀ ਲੀਕ ਹੋਈ ਹੈ। ਸਾਹਮਣੇ ਆਈ ਇਮੇਜ਼ ਦੇ ਟਾਪ ਪੈਨਲ 'ਚ ਕਵਰਡ ਸਕਰੀਨ ਦਿੱਤੀ ਗਈ ਹੈ। ਬਲੈਕ ਵੇਰੀਅੰਟ 'ਚ ਸਾਹਮਣੇ ਆ ਰਹੇ ਇਸ ਫੋਨ 'ਚ ਡਿਊਲ ਸਕਰੀਨ flip ਦੇ ਨਾਲ ਹੀ ਫ੍ਰੰਟ 'ਚ ਸਭ ਤੋਂ ਉੱਪਰ ਸੈਮਸੰਗ ਬ੍ਰਾਂਡ ਦਿੱਤਾ ਗਿਆ ਹੈ। ਇਕ Dutch website techtastic ਦੇ ਮਾਧਿਅਮ ਨਾਲ ਸਾਹਮਣੇ ਆਈ ਜਾਣਕਾਰੀ ਦੇ ਅਨੁਸਾਰ ਮਾਡਲ ਨੰਬਰ SM-G9298 ਨੂੰ ਯੂ. ਐੱਸ. Federal Communications Commission (FCC) ਅਤੇ Wi-Fi Alliance (WFA) ਨਾਲ ਵਾਈ-ਫਾਈ ਸਰਟੀਫਿਕੇਸ਼ਨ ਪ੍ਰਾਪਤ ਹੋਇਆ ਹੈ।
ਸਾਹਮਣੇ ਆਈ ਕੁਝ ਹੋਰ ਰਿਪੋਰਟ ਦੇ ਅਨੁਸਾਰ ਮਾਡਲ ਨੰਬਰ SM-G9298 ਸੈਮਸੰਗ ਗਲੈਕਸੀ ਐਕਸ ਸਮਾਰਟਫੋਨ ਹੋ ਸਕਦਾ ਹੈ। SM-G9298 ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ 'ਚ ਕਵਾਲਕਾਮ ਸਨਾਪਡ੍ਰੈਗਨ 821 ਚਿਪਸੈਟ ਅਤੇ ਵਾਇਰਲੈਸ ਚਾਰਜ਼ਿੰਗ ਸਪੋਟ ਉਪਲੱਬਧ ਹੋ ਸਕਦਾ ਹੈ। ਪਿਛਲੀ ਕੁਝ ਰਿਪੋਰਟਸ ਦੇ ਅਨੁਸਾਰ ਇਹ ਗੈਲੇਕਸੀ ਐਕਸ ਦਾ ਵਿਕਲਿਪ ਫੋਨ ਹੋ ਸਕਦਾ ਹੈ। ਮਾਡਲ ਨੰਬਰ SM-G9298 ਮੋਨੀਕਰ ਨਾਲ ਪਹਿਲਾਂ ਸੈਮਸੰਗ ਦਾ ਪਹਿਲਾਂ ਸਮਾਰਟਫੋਨ ਹੋਵੇਗਾ ਜਿਸ 'ਚ ਫੋਲਡੇਬਲ ਸਕਰੀਨ ਦਿੱਤੀ ਗਈ ਹੈ।
ਪਿਛਲੇ ਦਿਨਾਂ 'ਚ ਸਾਹਮਣੇ ਆਈ ਜਾਣਕਾਰੀ ਦੇ ਅਨੁਸਾਰ ਕੰਪਨੀ ਨੇ ਗਲੈਕਸੀ ਐਕਸ ਮੋਨੀਕਰ ਦੇ ਲਈ ਟ੍ਰੇਡਮਾਰਕ ਫਾਇਲ ਕੀਤਾ ਸੀ। ਜਿਸ ਨਾਲ ਆਉਣ ਵਾਲੇ ਫੋਲਡੇਬਲ ਸਮਾਰਟਫੋਨ ਦਾ ਕਾਂਸੈਪਟ ਸਾਹਮਣੇ ਆਇਆ ਹੈ। ਫਾਇਲ 'ਚ ਕੀਤੇ ਗਏ ਟ੍ਰੇਡਮਾਰਕ 'ਚ ਗੈਲੇਕਸੀ ਐਕਸ ਮੋਨੀਕਰ ਦਾ ਡਿਜ਼ਾਇੰਨ ਨੂੰ ਦੇਖਿਆ ਜਾ ਸਕਦਾ ਹੈ। ਕੁਝ ਸਮੇਂ ਪਹਿਲਾਂ vibo 'ਤੇ ਮਾਡਲ ਨੰਬਰ SM-X9000 (Galaxy X1) and SM-X9050 (Galaxy X1 Plus) ਨਾਮ ਨਾਲ ਦੋ ਸਮਾਰਟਫੋਨ ਲਿਸਟ ਹੋਏ ਸੀ। GSM Arena ਦਾ ਰਿਪੋਰਟ ਦੇ ਅਨੁਸਾਰ ਉਮੀਦ ਹੈ ਕਿ ਕੰਪਨੀ ਆਪਣੇ ਦੋਨੋਂ ਫੋਲਡੇਬਲ ਫੋਨ ਨੂੰ ਇਸ ਸਾਲ ਦੇ ਤੀਜੇ ਜਾਂ ਚੌਥੇ ਤਿਮਾਹੀਂ 'ਚ ਲਾਂਚ ਕਰ ਸਕਦੀ ਹੈ। ਇਸ ਫੋਲਡੇਬਲ ਸਮਾਰਟਫੋਨ ਨੂੰ ਖਪਤਕਾਰ ਆਪਣੀ ਸੁਵਿਧਾ ਅਨੁਸਾਰ ਸਮਾਰਟਫੋਨ ਜਾਂ ਟੈਬਲੇਟ ਦੋਨੋ ਤਰੀਕੇ ਨਾਲ ਉਪਯੋਗ ਕਰ ਸਕਦੇ ਹੈ।
Lava ਨੇ ਲਾਂਚ ਕੀਤਾ ਨਵਾਂ Z 25 ਸਮਾਰਟਫੋਨ
NEXT STORY