ਜਲੰਧਰ- ਸੈਮਸੰਗ ਦੇ ਗਲੈਕਸੀ ਟੈਬ ਐੱਸ3 ਟੈਬਲੇਟ ਨੂੰ ਐਤਵਾਰ ਨੂੰ ਲਾਂਚ ਕੀਤਾ ਜਾ ਸਕਦਾ ਹੈ। ਪਰ ਲਾਂਚ ਤੋਂ ਪਹਿਲਾਂ ਹੀ ਸੈਮਸੰਗ ਗਲੈਕਸੀ ਟੈਬ ਐੱਸ3 ਦੀਆਂ ਤਸਵੀਰਾਂ ਲੀਕ ਹੋ ਗਈਆਂ ਹਨ। ਨਵੇਂ ਸੈਮਸੰਗ ਗਲੈਕਸੀ ਟੈੱਬ ਐੱਸ3 ਦੇ ਹਾਲ ਹੀ 'ਚ ਤਾਇਵਾਨ 'ਚ ਫੈਡਰਲ ਸਰਟੀਫਿਕੇਸ਼ਨ ਤੋਂ ਪਾਸ ਹੋਣ ਦੀ ਖਬਰ ਆਈ ਸੀ। ਹੁਣ ਇਕ ਵੈੱਬਸਾਈਟ ਨੇ ਆਉਣ ਵਾਲੇ ਟੈਬਲੇਟ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ। ਇਸ ਤੋਂ ਇਲਾਵਾ, ਇਕ ਵਿੰਡੋਜ਼ ਓ.ਐੱਸ. ਵਾਲੇ ਗਲੈਕਸੀ ਬੁੱਕ ਡਿਵਾਈਸ ਬਾਰੇ ਵੀ ਇੰਟਰਨੈੱਟ 'ਤੇ ਜਾਣਕਾਰੀ ਲੀਕ ਹੋਈ ਹੈ।
ਲੀਕ ਹੋਈਆਂ ਤਸਵੀਰਾਂ ਮੁਤਾਬਕ ਗਲੈਕਸੀ ਟੈਬ ਐੱਸ3 ਗਲਾਸ ਅਤੇ ਮੈਟਲ ਬਿਲਡ ਦੇ ਨਾਲ ਆਏਗਾ। ਲੀਕ ਤਸਵੀਰਾਂ ਤੋਂ ਸੰਕੇਤ ਮਿਲਦੇ ਹਨ ਕਿ ਗਲੈਕਸੀ ਟੈਬ ਐੱਸ3 ਦੇਖਣ 'ਚ ਕਾਫੀ ਹੱਦ ਤੱਕ ਪਿਛਲੇ ਗਲੈਕਸੀ ਟੈਬ ਐੱਸ2 ਵਰਗਾ ਹੋਵੇਗਾ। ਇਸ ਤੋਂ ਇਲਾਵਾ ਸਰਟੀਫਿਕੇਸ਼ਨ ਲਿਸਟਿੰਗ ਮੁਤਾਬਕ, ਦੱਖਣ ਕੋਰੀਆਈ ਦਿੱਗਜ ਦੁਆਰਾ ਤਾਇਵਾਨ 'ਚ ਇਸ ਟੈਬਲੇਟ ਦੇ ਇਕ ਵਾਈ-ਫਾਈ ਵੈਰੀਐਂਟ ਦੇ ਵੀ ਲਾਂਚ ਕਰਨ ਦੀਆਂ ਖਬਰਾਂ ਹਨ। ਸਰਟੀਫਿਕੇਸ਼ਨ ਸਾਈਟ 'ਤੇ ਗਲੈਕਸੀ ਟੈਬ ਐੱਸ3 ਨੂੰ ਐੱਸ.ਐੱਮ.-ਟੀ820 ਮਾਡਲ ਨੰਬਰ ਦੇ ਨਾਲ ਲਿਸਟ ਕੀਤਾ ਗਿਆ ਹੈ।
3ਜੀ. ਬੀ ਰੈਮ ਅਤੇ 13MP ਰਿਅਰ ਕੈਮਰੇ ਨਾਲ ਲਾਂਚ ਹੋਇਆ LG x400 ਸਮਾਰਟਫੋਨ
NEXT STORY