ਲੰਡਨ- ਭਾਰਤੀ ਮੂਲ ਦੇ ਇਕ ਵਿਗਿਆਨੀ ਸਮੇਤ ਖੋਜਕਾਰਾਂ ਦੇ ਇਕ ਸਮੂਹ ਨੇ ਇਕ ਵਿਸ਼ਾਲ ਆਕਾਸ਼ਗੰਗਾ ਦਾ ਪਤਾ ਲਗਾਇਆ ਹੈ ਜੋ 10 ਅਰਬ ਸਾਲ ਪੁਰਾਣੀ ਪ੍ਰਤੀਤ ਹੁੰਦੀ ਹੈ। ਪ੍ਰਮਾਣੂ ਗੈਸ ਦੇ ਬਹੁਤ ਵੱਧ ਠੰਡੇ ਸੂਪ ਨਾਲ ਇਸ ਦਾ ਗਠਨ ਹੋ ਰਿਹਾ ਹੈ। ਅਧਿਐਨ ਦੀ ਅਗਵਾਈ ਕਰਨ ਵਾਲੇ ਸਪੇਨ ਦੇ ਸੈਂਟਰ ਫਾਰ ਐਸਟ੍ਰੋਬਾਇਓਲਾਜੀ ਦੇ ਬੀਜਾਰਨ ਐਮੋਨਟਸ ਨੇ ਦੱਸਿਆ ਕਿ ਅਸੀਂ ਨੇੜਲੇ ਬ੍ਰਹਿੰਮਡ 'ਚ ਜੋ ਦੇਖਦੇ ਹਾਂ, ਉਸ ਤੋਂ ਇਹ ਵੱਖ ਹੈ ਜਿਥੇ ਆਕਾਸ਼ਗੰਗਾ ਦੂਜੀ ਆਕਾਸ਼ਗੰਗਾ ਨੂੰ ਖੁਦ 'ਚ ਸ਼ਾਮਲ ਕਰਕੇ ਇਕ ਸਮੂਹ ਦਾ ਨਿਰਮਾਣ ਕਰਦੀ ਹੈ। ਐਮੋਨਟਸ ਨੇ ਕਿਹਾ ਕਿ ਇਸ ਸਮੂਹ 'ਚ ਇਕ ਵਿਸ਼ਾਲ ਆਕਾਸ਼ਗੰਗਾ ਠੰਡੇ ਗੈਸ ਦਾ ਸੂਪ ਲੈ ਕੇ ਵੱਡੀ ਹੋ ਰਹੀ ਹੈ। ਇਸ ਅਧਿਐਨ ਦਾ ਪ੍ਰਕਾਸ਼ਨ 'ਸਾਇੰਸ' ਜਰਨਲ 'ਚ ਹੋਇਆ ਹੈ।
ਭਾਰਤੀ ਖੋਜਕਾਰ ਨੇ iOS 'ਚ ਲੱਭੀ ਵੱਡੀ ਖਾਮੀ
NEXT STORY