ਜਲੰਧਰ- ਸਮਾਰਟਫੋਨ ਦੀ ਰੈਮ ਕਿੰਨੀ ਹੋਣੀ ਚਾਹੀਦੀ ਹੈ ਇਸ 'ਤੇ ਲੰਬੇ ਸਮੇਂ ਤੋਂ ਚਰਚਾ ਹੋ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਰੈਮ ਜਿੰਨੀ ਜ਼ਿਆਦਾ ਹੋਵੇਗੀ, ਡਿਵਾਈਸ ਐਪਸ ਨੂੰ ਉਨੀ ਹੀ ਆਸਾਨੀ ਨਾਲ ਹੈਂਡਲ ਕਰ ਸਕਦੀ ਹੈ। ਇਨ੍ਹਾਂ ਦਿਨ੍ਹਾਂ 'ਚ 6 ਜੀਬੀ ਰੈਮ ਵਾਲੇ ਕਈ ਸਮਾਰਟਫੋਨਜ਼ ਮਾਰਕੀਟ 'ਚ ਉਪਲੱਬਧ ਹਨ ਅਤੇ ਕੁਝ ਕੰਪਨੀਆਂ 8 ਜੀਬੀ ਵਾਲੇ ਸਮਾਰਟਫੋਨਜ਼ ਵੀ ਅਨਾਊਂਸ ਕਰ ਚੁੱਕੀ ਹੈ ਪਰ ਚੀਨ ਦੀ ਸਮਾਰਟਫੋਨ ਕੰਪਨੀ ਵਾਵੇ ਦੇ ਐਗਜ਼ੀਕਿਊਟਿਵ ਲਾਓ ਸ਼ੀ ਮੰਨਦੇ ਹਨ ਕਿ ਸਮਾਰਟਫੋਨ ਨੂੰ ਇੰਨੀ ਜ਼ਿਆਦਾ ਰੈਮ ਦੀ ਜ਼ਰੂਰਤ ਨਹੀਂ ਹੁੰਦੀ ਹੈ।
ਐਂਡਰਾਇਡ ਅਥਾਰਿਟੀ ਦੀ ਰਿਪੋਰਟ ਦੇ ਮੁਤਾਬਕ ਲਾਓ ਸ਼ੀ ਨੇ ਆਪਣੇ ਪੇਜ਼ 'ਤੇ ਕਿਹਾ ਹੈ ਕਿ ਸਮਾਰਟਫੋਨਜ਼ ਲਈ 4 ਜੀਬੀ ਰੈਮ ਕਾਫੀ ਹੁੰਦੀ ਹੈ ਅਤੇ ਇੰਨੇ 'ਚ ਉਹ ਆਸਾਨੀ ਨਾਲ ਫੰਕਸ਼ਨ ਕਰ ਲੈਂਦੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਵਾਵੇ ਦੇ 4 ਜੀਬੀ ਰੈਮ ਵਾਲੇ ਸਮਾਰਟਫੋਨਜ਼ ਹੋਰ ਕੰਪਨੀਆਂ ਦੇ 6 ਜੀਬੀ ਰੈਮ ਵਾਲੇ ਸਮਾਰਟਫੋਨਜ਼ ਦੇ ਬਿਹਚਰ ਕੰਮ ਕਰਦੇ ਹਨ।
ਜ਼ਿਕਰਯੋਗ ਹੈ ਕਿ 2 ਜੀਬੀ ਰੈਮ ਵਾਲਾ ਆਈਫੋਨ 4ਜੀਬੀ ਰੈਮ ਵਾਲੇ ਐਂਡਰਾਇਡ ਫੋਨ ਤੋਂ ਬਿਹਤਰ ਕੰਮ ਕਰਦਾ ਹੈ। ਅਜਿਹਾ ਇਸ ਲਈ ਕਿਉਂਕਿ ਪਰਫਾਰਮੈਂਸ ਸਾਫਟਵੇਅਰ ਅਤੇ ਹਾਰਡਵੇਅਰ ਦੇ ਕਮਿਬਨੇਸ਼ਨ ਅਤੇ ਤਾਲਮੇਲ 'ਤੇ ਨਿਰਭਰ ਕਰਦੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜ਼ਿਆਦਾ ਰੈਮ ਐਡ ਕਰਨ ਨਾਲ ਡਿਵਾਈਸ ਦੀ ਕੀਮਤ ਬਿਨਾ ਵਜ੍ਹਾ ਵੱਧ ਜਾਂਦੀ ਹੈ।
ਸ਼ੀ ਨੇ ਵਿਸਥਾਰ ਨਾਲ ਦੱਸਦੇ ਹੋਏ ਕਿਹਾ ਹੈ ਕਿ 6 ਜੀਬੀ ਰੈਮ ਵਾਲਾ ਲੱਗਣਾ ਖਰਾਬ ਨਹੀਂ ਹੈ ਪਰ ਇੰਨੀ ਰੈਮ ਦੀ ਜ਼ਰੂਰਤ ਹੀ ਨਹੀਂ ਹੁੰਦੀ ਹੈ। ਖਾਸ ਗੱਲ ਇਹ ਹੈ ਕਿ ਸ਼ੀ ਦੇ ਇਹ ਕਾਮਰਟ ਵਾਵੇ ਦੇ ਹਾਲ ਹੀ 'ਚ ਲਾਂਚ ਕੀਤੇ ਗਏ ਕੁਝ ਸਮਾਰਟਫੋਨਜ਼ ਦੇ ਖਿਲਾਫ ਵੀ ਜਾਂਦੇ ਹਨ। ਵਾਵੇ ਦੇ Mate 9Pro, P10 Plus 'ਚ 6GB ਰੈਮ ਲੱਗੀ ਹੋਈ ਹੈ। ਕੰਪਨੀ ਦੇ ਸਭ ਬ੍ਰੈਂਡ ਆਨਰ ਨੇ ਵੀ 6 ਜੀਬੀ ਰੈਮ ਵਾਲਾ Honor V9 ਲਾਂਚ ਕੀਤਾ ਹੈ।
ਔਰਤਾਂ ਦੇ ਲਈ ਕਾਫੀ ਮਦਦਗਾਰ ਸਾਬਤ ਹੋ ਸਕਦੀਆਂ ਹਨ ਇਹ ਐਪਸ
NEXT STORY